20ਵੇਂ ਜਨਮਦਿਨ ਂਤੇ ਉਲਟਫੇਰ ਨਾ ਕਰ ਸਕੇ ਸਟੇਫਾਨੋਸ
ਟੂਰਨਾਮੈਂਟ ਦੌਰਾਨ ਅੱਵਲ 10 ਂਚ ਸ਼ਾਮਲ 4 ਖਿਡਾਰੀਆਂ ਨੂੰ ਹਰਾਇਆ ਸੀ ਫਾਈਨਲ ਤੱਕ
ਟੋਰਾਂਟੋ, 13 ਅਗਸਤ
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਯੂਨਾਨ ਦੇ ਜਾਇੰਟ ਕਿੱਲਰ ਸਤੇਫਾਨੋਸ ਸਿਤਸਿਪਾਸ ਦਾ ਆਪਣੇ 20ਵੇਂ ਜਨਮਦਿਨ ‘ਤੇ ਖ਼ਿਤਾਬ ਜਿੱਤਣ ਦੇ ਸੁਪਨੇ ਨੂੰ ਤੋੜ ਦਿੱਤਾ ਨਡਾਲ ਨੇ ਸਿਤਸਿਪਾਸ ਨੂੰ 6-2, 7-6 ਨਾਲ ਹਰਾ ਕੇ ਚੌਥੀ ਵਾਰ ਰੋਜ਼ਰਸ ਕੱਪ ਟੈਨਿਸ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਲਿਆ
ਸਤੇਫਾਨੋਸ ਆਸਟਰੀਆ ਦੇ ਥਿਏਮ, ਵਿੰਬਲਡਨ ਚੈਂਪੀਅਨ ਸਰਬੀਆ ਦੇ ਜੋਕੋਵਿਚ, ਵਿਸ਼ਵ ਦੇ ਤੀਸਰੇ ਨੰਬਰ ਦੇ ਖਿਡਾਰੀ ਅਤੇ ਪਿਛਲੇ ਚੈਂਪੀਅਨ ਜਰਮਨੀ ਦੇ ਜਵੇਰੇਵ ਅਤੇ ਵਿਸ਼ਵ ਦੇ ਛੇਵੇਂ ਨੰਬਰ ਦੇ ਖਿਡਾਰੀ ਵਿੰਬਲਡਨ ‘ਚ ਉਪ ਜੇਤੂ ਦੱਖਣੀ ਅਫ਼ਰੀਕਾ ਦੇ ਐਂਡਰਸਨ ਨੂੰ ਆਪਣਾ ਸ਼ਿਕਾਰ ਬਣਾ ਕੇ ਫਾਈਨਲ ‘ਚ ਪਹੁੰਚੇ ਸਨ ਪਰ ਉਹ ਨਡਾਲ ਤੋਂ ਪਾਰ ਨਾ ਪਾ ਸਕੇ
ਯੂਨਾਨੀ ਖਿਡਾਰੀ ਆਪਣੇ 20ਵੇਂ ਜਨਮਦਿਨ ‘ਤੇ ਮਾਸਟਰਜ਼ 1000 ਖ਼ਿਤਾਬ ਲਈ ਉੱਤਰਿਆ ਪਰ ਨਡਾਲ ਵਿਰੁੱਧ ਆਪਣੀ ਦੂਸਰੀ ਟੱਕਰ ‘ਚ ਵੀ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ
ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਦੇ ਸਮਰਥਨ ‘ਚ ਕਈ ਯੂਨਾਨੀ ਸਮਰਥਕ ਆਪਣੇ ਦੇਸ਼ ਦੇ ਝੰਡੇ ਲਹਿਰਾਉਂਦੇ ਹੋਏ ਦਰਸ਼ਕਾਂ ‘ਚ ਮੌਜ਼ੂਦ ਸਨ ਪਰ ਨਡਾਲ ਨੇ ਉਹਨਾਂ ਨੂੰ ਮਾਯੂਸ ਕਰ ਦਿੱਤਾ ਨਡਾਲ ਨੇ ਦੂਸਰਾ ਸੈੱਟ ਟਾਈਬ੍ਰੇਕਰ ‘ਚ 7-4 ਨਾਲ ਜਿੱਤਿਆ ਸਿਤਸਿਪਾਸ ਨੇ ਮੈਚ ਦਾ ਆਪਣਾ ਪਹਿਲਾ ਬ੍ਰੇਕ ਦੂਸਰੇ ਸੈੱਟ ਦੀ 10ਵੀਂ ਗੇਮ ‘ਚ ਹਾਸਲ ਕੀਤਾ ਅਤੇ ਫਿਰ ਆਪਣੀ ਸਰਵਿਸ ਬਰਕਰਾਰ ਰੱਖ ਕੇ ਮੈਚ ਰੋਮਾਂਚਕ ਬਣਾ ਦਿੱਤਾ ਪਰ ਨਡਾਲ ਨੇ ਟਾਈਬ੍ਰੇਕਰ ‘ਚ ਆਪਣਾ ਤਜ਼ਰਬਾ ਦਿਖਾਇਆ ਅਤੇ ਸਿਤਸਿਪਾਸ ਨੂੰ ਜਨਮਦਿਨ ‘ਤੇ ਤੋਹਫ਼ੇ ਦੇ ਤੌਰ ‘ਤੇ ਕੱਪ ਮਿਲਣ ਤੋਂ ਵਾਂਝਾ ਕਰ ਦਿੱਤਾ
32 ਸਾਲਾ ਨਡਾਲ ਦਾ ਇਹ 80ਵਾਂ ਖ਼ਿਤਾਬ ਹੈ ਅਤੇ ਉਹ ਓਪਨ ਯੁੱਗ ‘ਚ 80 ਖ਼ਿਤਾਬ ਹਾਸਲ ਕਰਨ ਵਾਲੇ ਚੌਥੇ ਖਿਡਾਰੀ ਬਣ ਗਏ ਹਨ ਜਿਮੀ ਕੋਨਰਸ ਨੇ ਆਪਣੇ ਕਰੀਅਰ ‘ਚ 109, ਰੋਜ਼ਰ ਫੈਡਰਰ ਨੇ 98 ਅਤੇ ਇਵਾਨ ਲੈਂਡਲ ਨੇ 94 ਖ਼ਿਤਾਬ ਜਿੱਤੇ ਹਨ ਨਡਾਲ ਨੇ ਇਸ ਤੋਂ ਪਹਿਲਾਂ 2005, 2008 ਅਤੇ 2013 ‘ਚ ਇਹ ਖ਼ਿਤਾਬ ਜਿੱਤਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।