ਲੋਕ ਸਭਾ ਦਾ ਮਾਨਸੂਨ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ
ਰਾਜ ਸਭਾ ‘ਚ ਤਿੰਨ ਤਲਾਕ ਬਿੱਲ ‘ਤੇ ਨਹੀਂ ਬਣੀ ਸਹਿਮਤੀ
ਨਵੀਂ ਦਿੱਲੀ, ਏਜੰਸੀ
ਤਿੰਨ ਤਲਾਕ ਨਾਲ ਸਬੰਧਿਤ ਬਿੱਲ ‘ਤੇ ਸਰਕਾਰ ਤੇ ਵਿਰੋਧੀਆਂ ਦਰਮਿਆਨ ਸਹਿਮਤੀ ਨਾ ਬਣ ਸਕਣ ਕਾਰਨ ਇਸ ਨੂੰ ਅੱਜ ਰਾਜ ਸਭਾ ‘ਚ ਚਰਚਾ ਲਈ ਪੇਸ਼ ਨਹੀਂ ਕੀਤਾ ਗਿਆ ਤੇ ਇਸ ਤਰ੍ਹਾਂ ਇਹ ਬਿੱਲ ਫਿਰ ਲਮਕ ਗਿਆ।
ਬਿੱਲ ਸਦਨ ਦੀ ਅੱਜ ਦੀ ਕਾਰਜ ਸੂਚੀ ‘ਚ ਵੀ ਸ਼ਾਮਲ ਸੀ। ਸਭਾਪਤੀ ਐਮ ਵੈਂਕੱਇਆ ਨਾਇਡੂ ਨੇ ਸਦਨ ‘ਚ ਗੈਰ-ਸਰਕਾਰੀ ਕੰਮਕਾਜ ਦੌਰਾਨ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਸਰਕਾਰ ਤੇ ਵਿਰੋਧੀਆਂ ਦਰਮਿਆਨ ਸਹਿਮਤੀ ਨਾ ਬਣ ਸਕਣ ਕਾਰਨ ਬਿੱਲ ਨੂੰ ਸ਼ੁੱਕਰਵਾਰ ਚਰਚਾ ਲਈ ਪੇਸ਼ ਨਹੀਂ ਕੀਤਾ ਜਾਵੇਗਾ। ਮੁਸਲਿਮ ਭਾਈਚਾਰੇ ਦੀ ਵਿਆਹੁਤਾ ਔਰਤਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ 2017 ਨੂੰ ਲੋਕ ਸਭਾ ਨੇ ਪਾਸ ਕਰ ਦਿੱਤਾ ਸੀ ਤੇ ਇਸ ਨੂੰ ਬੀਤੀ ਜਨਵਰੀ ‘ਚ ਰਾਜ ਸਭਾ ‘ਚ ਪੇਸ਼ ਕੀਤਾ ਗਿਆ ਸੀ ਪਰ ਵਿਰੋਧੀਆਂ ਦੀ ਇਤਰਾਜ਼ਗੀ ਨੂੰ ਦੇਖਦਿਆਂ ਸਰਕਾਰ ਨੇ ਇਸ ਨੂੰ ਚਰਚਾ ‘ਤੇ ਪਾਸ ਕਰਾਉਣ ਲਈ ਅੱਗੇ ਨਹੀਂ ਵਧਾਇਆ ਸੀ। ਰਾਜ ਸਭਾ ‘ਚ ਸੱਤਾਧਾਰੀ ਕੌਮੀ ਜ਼ਮਹੂਰੀ ਗਠਜੋੜ ਦਾ ਬਹੁਮਤ ਨਹੀਂ ਹੈ, ਇਸ ਲਈ ਬਿਲ ਪਾਸ ਕਰਾਉਣ ਲਈ ਵਿਰੋਧੀਆਂ ਦੀ ਹਮਾਇਤ ਜ਼ਰੂਰੀ ਹੈ।
ਮਾਨਸੂਨ ‘ਚ ਲੋਕ ਸਭਾ ਦੌਰਾਨ 21 ਬਿੱਲ ਪਾਸ
ਸੁਪਰੀਮ ਕੋਰਟ ਦੇ ਫੈਸਲੇ ਦੇ ਨਤੀਜੇ ਵਜੋਂ ਕਮਜ਼ੋਰ ਹੋਇਆ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਐਸਸੀ/ਐਸਟੀ) ਅੱਤਿਆਚਾਰ ਰੋਕੂ ਕਾਨੂੰਨ ਨੂੰ ਮੂਲ ਰੂਪ ‘ਚ ਲਿਆਉਣਾ, ਰਿਸ਼ਵਤ ਲੈਣ ਦੇ ਨਾਲ ਦੇਣ ਨੂੰ ਵੀ ਅਪਰਾਧ ਦੀ ਸ਼੍ਰੇਣੀ ‘ਚ ਰੱਖਣ ਤੇ ਕੌਮੀ ਪੱਛੜਾ ਵਰਗ ਕਮਿਸ਼ਨ (ਐਨਸੀਬੀਸੀ) ਨੂੰ ਸੰਵਿਧਾÎਨਕ ਦਰਜਾ ਦਿੱਤੇ ਜਾਣ ਨਾਲ ਸਬੰਧਿਤ ਬਿੱਲ ਸਮੇਤ 21 ਬਿੱਲ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਲੋਕ ਸਭਾ ‘ਚ ਪਾਸ ਹੋਏ, ਜਦੋਂਕਿ ਤਜਵੀਜ਼ਾਂ ਦੇ ਸਿੱਟੇ ਵਜੋਂ ਕੀਤੀਆਂ ਗਈਆਂ ਮੁਲਤਵੀਆਂ ਕਾਰਨ ਅੱਠ ਘੰਟੇ 26 ਮਿੰਟਾਂ ਦਾ ਸਮਾਂ ਬਰਬਾਦ ਹੋਇਆ। ਲੋਕ ਸਭਾ ਦਾ 18 ਜੁਲਾਈ ਨੂੰ ਸ਼ੁਰੂ ਹੋਇਆ 15ਵਾਂ ਸੈਸ਼ਨ ਅੱਜ ਅਣਮਿੱਥੇ ਕਾਲ ਲਈ ਮੁਲਤਵੀ ਹੋ ਗਿਆ।
ਤਿੰਨ ਤਲਾਕ ‘ਤੇ ਕਾਂਗਰਸ ਦਾ ਰੁਖ ਸਪੱਸ਼ਟ : ਸੋਨੀਆ
ਨਵੀਂ ਦਿੱਲੀ, ਕਾਂਗਰਸ ਸੰਸਦੀ ਦਲ ਦੀ ਆਗੂ ਸੋਨੀਆ ਗਾਂਧੀ ਨੇ ਕਿਹਾ ਕਿ ਤਿੰਨ ਤਲਾਕ ਦੇ ਮਾਮਲੇ ‘ਚ ਉਨ੍ਹਾਂ ਦੀ ਪਾਰਟੀ ਦਾ ਰੁਖ ਪਹਿਲਾਂ ਤੋਂ ਹੀ ਸਪੱਸ਼ਟ ਹੈ ਤੇ ਉਸ ‘ਚ ਬਦਲਾਅ ਦੀ ਕੋਈ ਗੱਲ ਹੀ ਨਹੀਂ ਹੈ। ਸ੍ਰੀਮਤੀ ਗਾਂਧੀ ਨੇ ਅੱਜ ਸੰਸਦ ਭਵਨ ਕੰਪਲੈਕਸ ‘ਚ ਤਿੰਨ ਤਲਾਕ ਰੋਕੂ ਬਿੱਲ ‘ਚ ਕੇਂਦਰੀ ਮੰਤਰੀ ਮੰਡਲ ਵੱਲੋਂ ਵੀਰਵਾਰ ਨੂੰ ਕੀਤੇ ਗਏ। ਕੁਝ ਸੋਧਾਂ ਸਬੰਧੀ ਪੱਤਰਕਾਰਾਂ ਦੇ ਸਵਾਲ ‘ਤੇ ਕਿਹਾ, ਇਸ ਮੁੱਦੇ ‘ਤੇ ਸਾਡੀ ਪਾਰਟੀ ਦਾ ਰੁਖ ਇਕਦਮ ਸਪੱਸ਼ਟ ਹੈ ਮੈਂ ਇਸ ਸਬੰਧੀ ਕੁਝ ਨਹੀਂ ਕਹਾਂਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।