ਪੱਤਰ ‘ਚ ਲਿਖਿਆ ਦੋ ਥਾਵਾਂ ‘ਤੇ ਚੱਲਦੀਆਂ ਟ੍ਰੇਨਾਂ ਨੂੰ ਉਡਾਉਣ ਦੀ ਚੱਲ ਰਹੀ ਐ ਸ਼ਾਜ਼ਿਸ
ਫਿਰੋਜ਼ਪੁਰ, ਸਤਪਾਲ ਥਿੰਦ
ਫਿਰੋਜ਼ਪੁਰ ਡਿਵੀਜ਼ਨ ਦੇ ਰੇਲਵੇ ਦਫਤਰ ਨੂੰ ਦੋ ਥਾਵਾਂ ‘ਤੇ ਟ੍ਰੇਨਾਂ ਨੂੰ ਉਡਾਉਣ ਸਬੰਧੀ ਲਿਖਿਆ ਪੱਤਰ ਮਿਲਣ ਤੋਂ ਬਾਅਦ ਰੇਲਵੇ ਪੁਲਿਸ ਵੱਲੋਂ ਸਟੇਸ਼ਨਾਂ ‘ਤੇ ਸੁਰੱਖਿਆ ਦੇ ਪ੍ਰਬੰਧਾਂ ‘ਚ ਵਾਧਾ ਕਰਦਿਆਂ ਰੇਲਵੇ ਯਾਤਰੀਆਂ ਦੀ ਤਲਾਸ਼ੀ ਕੀਤੀ ਗਈ। ਕਿਸੇ ਅਣਪਛਾਤੇ ਵੱਲੋਂ ਡੀਆਰਐਮ ਦਫਤਰ ਫਿਰੋਜ਼ਪੁਰ ਨੂੰ ਭੇਜੇ ਪੱਤਰ ‘ਚ ਲਿਖਿਆ ਗਿਆ ਹੈ ਕਿ ਤਲਵੰਡੀ ਫਾਟਕ ਰੇਲਵੇ ਅਤੇ ਚਾਹਲ ਫਾਟਕ ਫਰੀਦਕੋਟ ਦੇ ਵਿਚਕਾਰ ਖੜੇ ਟਰੱਕਾਂ ਦੀ ਮਦਦ ਨਾਲ 15 ਅਗਸਤ ਨੂੰ ਚੱਲਦੀਆਂ ਟ੍ਰੇਨਾਂ ਨੂੰ ਉਡਾਉਣ ਦੀ ਸਾਜਿਸ਼ ਚੱਲ ਰਹੀ ਹੈ।
ਇਸ ਪੱਤਰ ਤੋਂ ਬਾਅਦ ਰੇਲਵੇ ਪੁਲਿਸ ਵੱਲੋਂ ਸਟੇਸ਼ਨਾਂ ਦੀ ਸੁਰੱਖਿਆ ‘ਚ ਹੋਰ ਵਾਧਾ ਕਰਦਿਆਂ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਰੇਲਵੇ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ 15 ਅਗਸਤ ਦੇ ਮੱਦੇਨਜ਼ਰ ਪਹਿਲਾਂ ਹੀ ਸ਼ਟੇਸ਼ਨਾਂ ‘ਚ ਸੁਰੱਖਿਆ ‘ਚ ਵਾਧਾ ਕੀਤਾ ਗਿਆ ਸੀ ਪਰ ਪੱਤਰ ਮਿਲਣ ਤੋਂ ਬਾਅਦ ਸੁਰੱਖਿਆਂ ਨੂੰ ਹੋਰ ਵਧਾਉਂਦੇ ਹੋਏ ਪੁਲਿਸ ਕਰਮੀਆਂ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡੀਆਰਐਮ ਦਫਤਰ ‘ਚ ਰੇਲਾਂ ਅਤੇ ਸਟੇਸ਼ਨਾਂ ਨੂੰ ਉਡਾਉਣ ਦੀਆਂ ਧਮਕੀ ਭਰੇ ਪੱਤਰ ਆ ਚੁੱਕੇ ਹਨ ਜਦ ਇਸ ਸਬੰਧੀ ਡੀਆਰਐਮ ਵਿਵੇਕ ਕੁਮਾਰ ਨਾਲ ਗੱਲ ਕਰਨ ਦੀ ਕੋਸ਼ਿਸ ਕੀਤੀ ਤਾਂ ਉਹਨਾਂ ਵੱਲੋਂ ਫੋਨ ਨਹੀਂ ਉਠਾਇਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।