ਉਪ ਸਭਾਪਤੀ ਦੀ ਚੋਣ ਲਈ ਮੰਗਿਆ ਸਮਰਥਨ
ਨਵੀਂ ਦਿੱਲੀ, ਏਜੰਸੀ।
ਰਾਜ ਸਭਾ ‘ਚ ਉਪ ਸਭਾਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਬੁੱਧਵਾਰ ਦੀ ਦੇਰ ਰਾਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਗੱਲ ਕੀਤੀ ਅਤੇ ਪਾਰਟੀ ਉਮੀਦਵਾਰ ਹਰਿਵੰਸ਼ ਨਰਾਇਣ ਸਿੰਘ ਲਈ ਆਮ ਆਦਮੀ ਪਾਰਟੀ ਦਾ ਸਮਰਥਨ ਮੰਗਿਆ। ਆਪ ਨੇਤਾ ਅਤੇ ਰਾਜ ਸਭਾ ਸਾਂਸਦ ਸੰਜੇ ਸਿੰਘ ਨੇ ਕਿਹਾ ਕਿ ਨੀਤਿਸ਼ ਕੁਮਾਰ ਨੇ ਅਰਵਿੰਦ ਕੇਜਰੀਵਾਲ ਨੂੰ ਫੋਨ ਕੀਤਾ ਅਤੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਉਮੀਦਵਾਰ ਲਈ ਆਪ ਦਾ ਸਮਰਥਨ ਮੰਗਿਆ।
ਉਹਨਾ ਕਿਹਾ ਕਿ ਜੇਕਰ ਕਾਂਗਰਸ ਆਪ ਦਾ ਸਮਰਥਨ ਨਹੀਂ ਲੈਣਾ ਚਾਹੁੰਦੀ ਤਾਂ ਆਪ ਰਾਜ ਸਭਾ ‘ਚ ਉਪ ਸਭਾਪਤੀ ਅਹੁਦੇ ਲਈ ਹੋਣ ਵਾਲੀ ਚੋਣ ਦਾ ਬਾਈਕਾਟ ਕਰੇਗੀ। ਉਹਨਾਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਜੀ ਨੂੰ ਉਹਨਾਂ ਦੇ ਉਮੀਦਵਾਰ ਲਈ ਸਾਡੇ ਸਮਰਥਨ ਦੀ ਲੋੜ ਨਹੀਂ ਹੈ ਤਾਂ ਆਮ ਆਦਮੀ ਪਾਰਟੀ ਕੋਲ ਮਤਦਾਨ ਦਾ ਬਾਈਕਾਟ ਕਰਨ ਤੋਂ ਇਲਾਵਾ ਦੂਜਾ ਕੋਈ ਬਦਲ ਨਹੀਂ ਹੈ। ਜਿਕਰਯੋਗ ਹੈ ਕਿ ਰਾਜ ਸਭਾ ‘ਚ ਉਪ ਸਭਾਪਤੀ ਅਹੁਦੇ ਲਈ ਅੱਜ ਸਵੇਰੇ 11 ਵਜੇ ਮਤਦਾਨ ਹੋਵੇਗਾ ਅਤੇ ਆਪ ਨੇ ਰਾਜਗ ਉਮੀਦਵਾਰ ਨੂੰ ਵੋਟ ਨਾ ਦੇਣ ਦਾ ਐਲਾਨ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।