ਪੰਜਾਬ ਦੇ ਸਾਰੇ ਸਕੂਲਾਂ ਨੂੰ ਦਿੱਤੇ ਗਏ ਆਦੇਸ਼, ਵਿਦਿਆਰਥੀ ਕਰਨਗੇ ਖੇਤੀ
ਜਿਨ੍ਹਾਂ ਸਕੂਲਾਂ ਕੋਲ ਨਹੀਂ ਐ ਥਾਂ, ਉਨ੍ਹਾਂ ਨੂੰ ਹੋਵੇਗੀ ਛੋਟ
ਖੇਤੀਬਾੜੀ ਦੇ ਵਿਸ਼ੇ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਲਗਾਇਆ ਜਾਏਗਾ ਕੰਮ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਸਬਜ਼ੀਆ ਦੀ ਖੇਤੀ ਕੀਤੀ ਜਾਏਗੀ, ਜਿਨ੍ਹਾਂ ਨੂੰ ਕਿਚਨ ਗਾਰਡਨ ਦਾ ਨਾਂਅ ਦਿੱਤਾ ਜਾਏਗਾ। ਇਨ੍ਹਾਂ ਸਬਜ਼ੀਆਂ ਨੂੰ ਪੈਦਾ ਕਰਨ ਤੋਂ ਬਾਅਦ ਇਨ੍ਹਾਂ ਨੂੰ ਵੇਚਣ ਦੀ ਬਜਾਇ ਖ਼ੁਦ ਵਿਦਿਆਰਥੀ ਮਿੱਡ-ਡੇ-ਮੀਲ ਰਾਹੀਂ ਤਿਆਰ ਕਰਕੇ ਨਾ ਸਿਰਫ਼ ਖਾ ਸਕਣਗੇ, ਸਗੋਂ ਜਿਆਦਾ ਪੈਦਾਵਾਰ ਹੋਣ ‘ਤੇ ਆਪਣੇ ਘਰ ਵੀ ਲਿਜਾ ਸਕਣਗੇ। ਇਸ ਤਰ੍ਹਾਂ ਦੇ ਕਿਚਨ ਗਾਰਡਨ ਨੂੰ ਤਿਆਰ ਕਰਨ ਲਈ ਸਿੱਖਿਆ ਵਿਭਾਗ ਨੇ ਸਾਰੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਪਰ ਜਿਹੜੇ ਸਕੂਲਾਂ ਕੋਲ ਜਮੀਨ ਜਿਆਦਾ ਨਹੀਂ ਹੈ ਉਨ੍ਹਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
ਸਿੱਖਿਆ ਵਿਭਾਗ ਅਨੁਸਾਰ ਦੇਸ਼ ਭਰ ਦੇ ਕੁਝ ਸੂਬਿਆਂ ਵਿੱਚ ਇਸ ਤਰ੍ਹਾਂ ਦੇ ਕਿਚਨ ਗਾਰਡਨ ਚੱਲ ਰਹੇ ਹਨ, ਜਿੱਥੇ ਕਿ ਖੇਤੀਬਾੜੀ ਦਾ ਵਿਸ਼ਾ ਲੈਣ ਵਾਲੇ ਵਿਦਿਆਰਥੀਆਂ ਸਣੇ ਕੁਝ ਹੋਰ ਵਿਦਿਆਰਥੀ ਵੀ ਆਪਣੀ ਜਾਣਕਾਰੀ ਵਿੱਚ ਵਾਧਾ ਲੈਣ ਲਈ ਸਬਜ਼ੀਆਂ ਦੀ ਖੇਤੀ ਵਿੱਚ ਭਾਗ ਲੈਂਦੇ ਹਨ। ਇਸ ਵਿੱਚ ਕੋਈ ਜਿਆਦਾ ਸਮਾਂ ਵੀ ਨਹੀਂ ਲੱਗਦਾ ਹੈ ਅਤੇ ਇਸ ਨਾਲ ਵਿਦਿਆਰਥੀਆਂ ਨੂੰ ਰੋਜ਼ਾਨਾ ਖਾਣ ਲਈ ਤਾਜ਼ੀ ਸਬਜ਼ੀ ਵੀ ਮਿਲ ਜਾਂਦੀ ਹੈ।
ਇਨਾਂ ਕਿਚਨ ਗਾਰਡਨ ਵਿੱਚ ਤਿਆਰ ਹੋਣ ਵਾਲੀ ਸਬਜ਼ੀ ਸਕੂਲਾਂ ਵਿੱਚ ਤਿਆਰ ਹੋਣ ਵਾਲੀ ਮਿਡ ਡੇ ਮੀਲ ਵਿੱਚ ਵਰਤੋਂ ਲਿਆਉਂਦਾ ਜਾ ਸਕਦਾ ਹੈ, ਇਸ ਨਾਲ ਹੀ ਜੇਕਰ ਸਬਜ਼ੀ ਜਿਆਦਾ ਪੈਦਾ ਹੋ ਜਾਂਦੀ ਹੈ ਤਾਂ ਉਸ ਨੂੰ ਵੇਚਣ ਦੀ ਥਾਂ ‘ਤੇ ਜਿਹੜੇ ਵਿਦਿਆਰਥੀਆਂ ਨੇ ਆਪਣੇ ਮਿਹਨਤ ਨਾਲ ਸਬਜ਼ੀ ਪੈਦਾ ਕੀਤੀ ਹੈ, ਉਹਨੂੰ ਘਰ ਵੀ ਲੈਕੇ ਜਾ ਸਕਦੇ ਹਨ। ਇਸ ਤਰਾਂ ਦਾ ਕੰਮ ਕਈ ਸੂਬਿਆ ਦੇ ਸਰਕਾਰੀ ਸਕੂਲਾਂ ਵਿੱਚ ਚਲ ਰਿਹਾ ਹੈ ਅਤੇ ਇਹ ਕਾਫ਼ੀ ਜਿਆਦਾ ਫਾਇਦੇਮੰਦ ਵੀ ਰਿਹਾ ਹੈ, ਕਿਉਂਕਿ ਛੋਟੀ ਉਮਰ ਵਿੱਚ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਣਕਾਰੀ ਮਿਲ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।