ਕਪਿਲ ਦੇਵ ਸਦੀ ‘ਚ ਇੱਕ ਵਾਰ ਪੈਦਾ ਹੋਣ ਵਾਲੇ ਕ੍ਰਿਕਟਰ
ਨਵੀਂ ਦਿੱਲੀ
ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਕਪਿਲ ਦੇਵ ਅਤੇ ਹਾਰਦਿਕ ਪਾਂਡਿਆ ਦਰਮਿਆਨ ਬਰਾਬਰੀ ਨੂੰ ਬਕਵਾਸ ਕਰਾਰ ਦਿੰਦੇ ਹੋਏ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਸੌ ਸਾਲ ‘ਚ ਇੱਕ ਵਾਰ ਪੈਦਾ ਹੋਣ ਵਾਲੇ ਕ੍ਰਿਕਟਰ ਹਨ ਅਤੇ ਕਿਸੇ ਨਾਲ ਉਸਦੀ ਤੁਲਨਾ ਨਹੀਂ ਹੋ ਸਕਦੀ ਇਹਨਾਂ ਦੋਵਾਂ ਕ੍ਰਿਕਟਰਾਂ ਦੀ ਆਪਸ ‘ਚ ਤੁਲਨਾ ਕਰਨ ਦੀ ਕੁਝ ਮਾਹਿਰਾਂ ਦੀ ਆਦਮ ਬਾਰੇ ਜਦੋਂ ਪੁੱਛਿਆ ਗਿਆ ਤਾਂ ਗਾਵਸਕਰ ਇਸ ਤੋਂ ਬਿਲਕੁਲ ਪ੍ਰਭਾਵਿਤ ਨਹੀਂ ਦਿਸੇ
ਨਾਰਾਜ਼ ਦਿਸ ਰਹੇ ਗਾਵਸਕਰ ਨੇ ਕਿਹਾ ਕਿ ਕਪਿਲ ਦੇਵ ਨਾਲ ਕਿਸੇ ਦੀ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ ਉਹ ਇੱਕ ਪੀੜ੍ਹੀ ‘ਚ ਇੱਕ ਵਾਰ ਪੈਦਾ ਹੋਣ ਵਾਲਾ ਖਿਡਾਰੀ ਨਹੀਂ ਸਗੋਂ 100 ਸਾਲ ‘ਚ ਇੱਕ ਵਾਰ ਪੈਦਾ ਹੋਣ ਵਾਲਾ ਕ੍ਰਿਕਟਰ ਹੈ ਜਿਵੇਂ ਕਿ ਸਰ ਡਾੱਨ ਬ੍ਰੈਡਮੈਨ ਅਤੇ ਸਚਿਨ ਤੇਂਦੁਲਕਰ ਅਸੀਂ ਕਿਸੇ ਦੀ ਉਹਨਾਂ ਨਾਲ ਤੁਲਨਾ ਨਹੀਂ ਕਰ ਸਕਦੇ
ਧਵਨ ‘ਤੇ ਕੱਢਿਆ ਗੁੱਸਾ
ਗਾਵਸਕਰ ਲੰਮੇ ਫਾਰਮੇਟ ‘ਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਰਵੱਈਏ ਤੋਂ ਵੀ ਖੁਸ਼ ਨਹੀਂ ਹਨ ਦਿੱਲੀ ਦੇ ਇਸ ਖਿਡਾਰੀ ਨੇ ਬਰਮਿੰਘਮ ਟੈਸਟ ‘ਚ 26 ਅਤੇ 13 ਦੌੜਾਂ ਦੀ ਪਾਰੀ ਖੇਡੀ ਗਾਵਸਕਰ ਨੇ ਕਿਹਾ ਕਿ ਸ਼ਿਖਰ ਆਪਣੀ ਖੇਡ ‘ਚ ਬਿਲਕੁਲ ਵੀ ਬਦਲਾਅ ਨਹੀਂ ਕਰਨਾ ਚਾਹੁੰਦਾ ਉਹਨਾਂ ਕਿਹਾ ਕਿ ਇੱਕ ਰੋਜ਼ਾ ‘ਚ ਅਜਿਹੇ ਸ਼ਾੱਟ ਖੇਡ ਬਚਿਆ ਜਾ ਸਕਦਾ ਹੈ ਕਿਉਂਕਿ ਸਲਿੱਪ ‘ਚ ਜ਼ਿਆਦਾ ਖਿਡਾਰੀ ਨਹੀਂ ਹੁੰਦੇ ਪਰ ਟੈਸਟ ‘ਚ ਇਸ ਤਰ੍ਹਾਂ ਦੇ ਸ਼ਾਟ ਦਾ ਨਤੀਜਾ ਸਿਰਫ਼ ਵਿਕਟ ਗੁਆਉਣਾ ਹੋਵੇਗਾ ਖਿਡਾਰੀ ਜਦੋਂ ਤੱਕ ਮਾਨਸਿਕ ਬਦਲਾਅ ਨਹੀਂ ਕਰਦਾ ਓਦੋਂ ਤੱਕ ਵਿਦੇਸ਼ਾਂ ‘ਚ ਲਾਲ ਗੇਂਦ ਵਿਰੁੱਧ ਉਸਨੂੰ ਜੂਝਣਾ ਪਵੇਗਾ
ਪੁਜਾਰਾ ਦਾ ਪੂਰਿਆ ਪੱਖ
ਪਹਿਲੇ ਟੈਸਟ ਮੈਚ ਦੀ ਹਾਰ ‘ਤੇ ਗਾਵਸਕਰ ਨੇ ਕਿਹਾ ਕਿ ਚੇਤੇਸ਼ਵਰ ਪੁਜਾਰਾ ਨੂੰ ਲਾਰਡਜ਼ ਹੋਣ ਵਾਲੇ ਦੂਸਰੇ ਟੈਸਟ ਮੈਚ ‘ਚ ਇੱਕ ਹੋਰ ਬੱਲੇਬਾਜ਼ ਦੇ ਤੌਰ ‘ਤੇ ਖਿਡਾਉਣਾ ਚਾਹੀਦਾ ਹੈ ਉਹ ਕਿਸਦੀ ਜਗ੍ਹਾ ਲਵੇ ਇਸ ਪਿੱਚ ‘ਤੇ ਨਿਰਭਰ ਕਰੇਗਾ ਜੇਕਰ ਵਿਕਟ ‘ਤੇ ਘਾਹ ਜ਼ਿਆਦਾ ਨਹੀਂ ਹੈ ਤਾਂ ਉਸਨੂੰ ਉਮੇਸ਼ ਯਾਦਵ ਦੀ ਜਗ੍ਹਾ ਚੁਣਨਾ ਚਾਹੀਦਾ ਹੈ ਅਤੇ ਹਾਰਦਿਕ ਪਾਂਡਿਆ ਨੂੰ ਟੀਮ ‘ਚ ਬਰਕਰਾਰ ਰੱਖਣਾ ਚਾਹੀਦਾ ਹੈ
ਲਾਰਡਜ਼ ‘ਚ ਸਮਝਦਾਰੀ ਵਰਤਾਂਗਾ: ਸ਼ਿਖਰ
ਭਾਰਤੀ ਓਪਨਰ ਸ਼ਿਖਰ ਧਵਨ ਨੇ ਅਜ਼ਬੇਸਟਨ ਟੈਸਟ ‘ਚ ਅਸਫ਼ਲ ਹੋਣ ਤੋਂ ਬਾਅਦ ਲਾਰਡਜ਼ ‘ਚ ਹੋਣ ਵਾਲੇ ਦੂਸਰੇ ਟੈਸਟ ਤੋਂ ਪਹਿਲਾਂ
ਆਪਣੇ ਟਵੀਟ ‘ਤੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਭਾਰਤ ਦੀ ਸਿਰਫ਼ 31 ਦੌੜਾਂ ਦੀ ਹਾਰ ‘ਤੇ ਤੁਸੀਂ ਨਾਰਾਜ਼ ਅਤੇ ਨਿਰਾਸ਼ ਹੋ ਮੈਂ ਵੀ ਆਪਣੇ ਪ੍ਰਦਰਸ਼ਨ ਅਤੇ ਗਲਤੀਆਂ ‘ਤੇ ਸੋਚਿਆ ਹੈ ਪਰ ਐਨਾ ਜ਼ਰੂਰ ਹੈ ਕਿ ਮੈਂ ਅਗਲੇ ਟੈਸਟ ਮੈਚ ‘ਚ ਜ਼ਿਆਦਾ ਮਜ਼ਬੁਤੀ ਅਤੇ ਸਮਝਦਾਰੀ ਨਾਲ ਬੱਲੇਬਾਜ਼ੀ ਕਰਨ ਦਾ ਵਾਅਦਾ ਕਰਦਾ ਹਾਂ