ਐਸਬੀਆਈ ਨੇ 2012 ਤੱਕ ਖਾਤੇ ‘ਚ ਘੱਟੋ-ਘੱਟ ਰਾਸ਼ੀ ਨਾ ਰੱਖਣ ‘ਤੇ ਵਸੂਲਿਆ ਸੀ ਜ਼ੁਰਮਾਨਾ
ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਬੈਂਕਾਂ ਨੂੰ ਸੇਵਾ-ਹੋਰ ਟੈਕਸ ਵਸੂਲਣ ਦਾ ਅਧਿਕਾਰ ਹੈ
ਨਵੀਂ ਦਿੱਲੀ, ਏਜੰਸੀ
ਜਨਤਕ ਖੇਤਰ ਦੇ 21 ਬੈਂਕਾਂ ਤੇ ਨਿੱਜੀ ਖੇਤਰ ਦੇ ਤਿੰਨ ਪ੍ਰਮੁੱਖ ਨੇ ਬੀਤੇ ਵਿੱਤ ਵਰ੍ਹੇ 2017-18 ਦੌਰਾਨ ਖਾਤੇ ‘ਚ ਘੱਟੋ-ਘੱਟ ਰਾਸ਼ੀ ਨਾ ਰੱਖਣ ‘ਤੇ ਖਪਤਕਾਰਾਂ ਤੋਂ 5,000 ਕਰੋੜ ਰੁਪਏ ਵਸੂਲੇ ਹਨ। ਬੈਂਕਿੰਗ ਅੰਕੜਿਆਂ ‘ਚ ਇਹ ਗੱਲ ਸਾਹਮਣੇ ਆਈ ਹੈ ਇਸ ਮਾਮਲੇ ‘ਚ ਜ਼ੁਰਮਾਨਾ ਵਸੂਲਣ ‘ਚ ਭਾਰਤੀ ਸਟੇਟ ਬੈਂਕ ਸਭ ਤੋਂ ਅੱਗੇ ਰਿਹਾ। ਇਸ ਨੇ ਕੁੱਲ 24 ਬੈਂਕਾਂ ਵੱਲੋਂ ਵਸੂਲੇ 4,989.55 ਕਰੋੜ ਰੁਪਏ ਜ਼ੁਰਮਾਨੇ ਦਾ ਲਗਭਗ ਅੱਧਾ 2,433.87 ਕਰੋੜ ਰੁਪਏ ਵਸੂਲੇ ਹਨ।
ਜ਼ਿਕਰਯੋਗ ਹੈ ਕਿ ਐਸਬੀਆਈ ਨੂੰ ਬੀਤੇ ਵਿੱਤੀ ਵਰ੍ਹੇ ‘ਚ 6,547 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ, ਜੇਕਰ ਬੈਂਕ ਨੂੰ ਇਹ ਵਾਧੂ ਆਮਦਨ ਨਹੀਂ ਹੁੰਦੀ ਤਾਂ ਉਸ ਦਾ ਨੁਕਸਾਨ ਹੋਰ ਜ਼ਿਆਦਾ ਰਹਿੰਦਾ। ਇਸ ਤੋਂ ਬਾਅਦ ਐਚਡੀਐਫਸੀ ਬੈਂਕ ਨੇ 590.84 ਕਰੋੜ ਰੁਪਏ, ਐਕਸਿਸ ਬੈਂਕ ਨੇ 530.12 ਕਰੋੜ ਰੁਪਏ ਤੇ ਆਈਸੀਆਈਸੀਆਈ ਬੈਂਕ ਨੇ 317.60 ਕਰੋੜ ਰੁਪਏ ਵਸੂਲੇ ਹਨ। ਐਸਬੀਆਈ ਨੇ 2012 ਤੱਕ ਖਾਤੇ ‘ਚ ਘੱਟੋ-ਘੱਟ ਰਾਸ਼ੀ ਨਾ ਰੱਖਣ ‘ਤੇ ਜ਼ੁਰਮਾਨਾ ਵਸੂਲਿਆ ਸੀ। ਉਸ ਨੇ ਵਿਵਸਥਾ ਇੱਕ ਅਕਤੂਬਰ 2017 ਤੋਂ ਫਿਰ ਸ਼ੁਰੂ ਕੀਤੀ ਹੈ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਬੈਂਕਾਂ ਨੂੰ ਸੇਵਾ ਹੋਰ ਟੈਕਸ ਵਸੂਲਣ ਦਾ ਅਧਿਕਾਰ ਹੈ।
ਜੇਕਰ ਤੁਸੀਂ ਐਸਬੀਆਈ ਦੇ ਗਾਹਕ ਹੋ ਤੇ ਤੁਹਾਡੇ ਖਾਤੇ ‘ਚ ਇਹ ਘੱਟੋ-ਘੱਟ ਰਾਸ਼ੀ ਨਹੀਂ ਹੈ ਤਾਂ ਬੈਂਕ ਤੁਹਾਡੇ ਤੋਂ ਦੰਡ ਵਸੂਲਦਾ ਹੈ। ਉਦਾਹਰਨ ਲਈ ਮੈਟਰੋ ਸ਼ਹਿਰਾਂ ‘ਚ ਘੱਟੋ-ਘੱਟ ਰਾਸ਼ੀ 3000 ਰੁਪਏ ਹੈ ਤੇ ਜੇਕਰ ਤੁਹਾਡੇ ਖਾਤੇ ‘ਚ 75 ਫੀਸਦੀ ਭਾਵ 750 ਰੁਪਏ ਤੋਂ ਘੱਟ ਰਾਸ਼ੀ ਹੈ ਤਾਂ ਤੁਹਾਡੇ ‘ਤੇ 50 ਰੁਪਏ ਦੀ ਪੈਨਲਟੀ ਤੇ ਜੀਐੱਸਟੀ ਲਾਇਆ ਜਾਵੇਗਾ। ਜੇਕਰ ਤੁਹਾਡੇ ਲਈ ਐਸਬੀਆਈ ਰੱਖਣਾ ਮੁਸ਼ਕਲਾ ਹੋ ਰਿਹਾ ਹੈ ਤਾਂ ਤੁਸੀਂ ਬੇਸਿਕ ਬੱਚਤ ਖਾਤਾ ਵੀ ਖੁਲਵਾ ਸਕਦੇ ਹੋ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।