ਹਰਿਆਣਾ ਦਾ ਬਲਾਕ ਕੈਥਲ ਫਿਰ ਪਹਿਲੇ ਨੰਬਰ ‘ਤੇ ਰਿਹਾ
172722 ਸੇਵਾਦਾਰਾਂ ਨੇ 1126056 ਘੰਟੇ ਕੀਤਾ ਸਿਮਰਨ
ਟਾਪ 10 ‘ਚ ਹਰਿਆਣਾ-ਪੰਜਾਬ ਦੇ 5-5 ਬਲਾਕ, ਬਲਾਕ ਸਰਸਾ ਦੂਜੇ ਸਥਾਨ ‘ਤੇ
ਸਰਸਾ, ਸੱਚ ਕਹੂੰ ਨਿਊਜ਼
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ (Competition) ‘ਚ ਇਸ ਵਾਰ ਫਿਰ ਹਰਿਆਣਾ ਦੇ ਕੈਥਲ ਬਲਾਕ ਨੇ ਪੂਰੇ ਭਾਰਤ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਹਰਿਆਣਾ ਦੇ ਸਰਸਾ ਨੇ ਦੂਜਾ ਤੇ ਪੰਜਾਬ ਦੇ ਬਲਾਕ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ।
ਖਾਸ ਗੱਲ ਇਹ ਹੈ ਕਿ ਇਸ ਵਾਰ ਦੇ ਸਿਮਰਨ (Competition) ਪ੍ਰੇਮ ਮੁਕਾਬਲੇ ‘ਚ ਹਰਿਆਣਾ ਤੇ ਪੰਜਾਬ ਦੇ 5-5 ਬਲਾਕਾਂ ਨੇ ਟੋਪ 10 ‘ਚ ਜਗ੍ਹਾ ਬਣਾਈ ਹੈ। ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 431 ਬਲਾਕਾਂ ਦੇ 172722 ਸੇਵਾਦਾਰਾਂ ਨੇ 1126056 ਘੰਟੇ ਸਿਮਰਨ ਕੀਤਾ। ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 9998 ਸੇਵਾਦਾਰਾਂ ਨੇ 115735 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ।
ਬਲਾਕ ਸਰਸਾ ਦੇ 10381 ਸੇਵਾਦਾਰਾਂ ਨੇ 74978 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਪੰਜਾਬ ਦੇ ਬਲਾਕ ਪਟਿਆਲਾ ਦੇ 3923 ਸੇਵਾਦਾਰਾਂ ਨੇ 26309 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਦੁਬਈ, ਕਤਰ, ਇੰਗਲੈਂਡ, ਯੂਐਸਏ ਤੇ ਅਸਟਰੇਲੀਆ ‘ਚ 89 ਸੇਵਾਦਾਰਾਂ ਨੇ 517 ਘੰਟੇ ਤੱਕ ਸਿਮਰਨ ਕੀਤਾ। ਇਸ ਵਾਰ ਦੇ ਸਿਮਰਨ ਪ੍ਰੇਮ ਮੁਕਾਬਲੇ ‘ਚ ਰਾਜਸਥਾਨ ਰਾਜ ‘ਚ ਬਲਾਕ ਸਿਲਵਾਲਾ ਖੁਰਦ, ਹਿਮਾਚਲ ਪ੍ਰਦੇਸ਼ ‘ਚ ਬਲਾਕ ਨਾਹਨ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰ ਪ੍ਰਦੇਸ਼ ‘ਚ ਬਲਾਕ ਸਿਕੰਦਰਾਰਾਵ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। (Competition)
ਇਹ ਹਨ ਪੂਰੇ ਭਾਰਤ ‘ਚ ਟਾਪ ਟੈਨ ਬਲਾਕ
- ਸੂਬਾ ਬਲਾਕ ਮੈਂਬਰ ਸਿਮਰਨ
- ਹਰਿਆਣਾ ਕੈਥਲ 9998 115735
- ਹਰਿਆਣਾ ਸਰਸਾ 10381 74978
- ਪੰਜਾਬ ਪਟਿਆਲਾ 3923 26309
- ਹਰਿਆਣਾ ਕਲਿਆਣ ਨਗਰ 3010 24922
- ਹਰਿਆਣਾ ਧੁਰਾਲਾ 3642 22405
- ਪੰਜਾਬ ਕੱਛਵੀ 3700 22100
- ਪੰਜਾਬ ਮੋਗਾ 2680 21629
- ਪੰਜਾਬ ਮਹਿਲਾ ਚੌਂਕ 1349 17363
- ਹਰਿਆਣਾ ਪਿਹੋਵਾ 2354 16260
- ਪੰਜਾਬ ਰਾਮ ਨਸੀਬਪੁਰਾ 2265 13623
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।