31 ਦੌੜਾਂ ਨਾਲ ਹਾਰਿਆ ਪਹਿਲਾ ਟੈਸਟ ਮੈਚ ਭਾਰਤ
ਪੰਜ ਟੈਸਟ ਮੈਚਾਂ ਦੀ ਲੜੀ ਂਚ ਇੰਗਲੈਂਡ 1-0 ਨਾਲ ਅੱਗੇ
ਦੂਸਰਾ ਟੈਸਟ ਮੈਚ 9 ਅਗਸਤ ਤੋਂ ਲੰਦਨ ਂਚ
87 ਦੌੜਾਂ ਅਤੇ 5 ਵਿਕਟਾਂ ਲੈਣ ਵਾਲੇ ਸੈਮ ਕਰੇਨ (20 ਸਾਲ) ਇੰਗਲੈਂਡ ਲਈ ਟੈਸਟ ਮੈਚਾਂ ‘ਚ ਸਭ ਤੋਂ ਘੱਟ ਉਮਰ ‘ਚ ਮੈਨ ਆਫ਼ ਦ ਮੈਚ ਬਣਨ ਵਾਲੇ ਕ੍ਰਿਕਟਰ ਬਣੇ
ਭਾਰਤ ਦੇ ਤਿੰਨ ਟਾੱਪ ਬੱਲੇਬਾਜ਼ ਮੁਰਲੀ ਵਿਜੇ, ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ ਨੇ ਮੈਚ ‘ਚ ਕੁੱਲ 82 ਦੌੜਾਂ ਬਣਾਈਆਂ ਜਦੋਂਕਿ ਕੋਹਲੀ ਨੇ ਇੱਕ ਪਾਰੀ ‘ਚ 149 ਦੌੜਾਂ ਬਣਾਈਆਂ
ਇੰਗਲੈਂਡ ਨੇ ਅਜਬੇਸਟਨਰ ‘ਚ ਭਾਰਤ ਵਿਰੁੱਧ (6ਵੀਂ ਜਿੱਤ) ਅਜੇਤੂ ਰਹਿਣ ਦਾ ਰਿਕਾਰਡ ਬਰਕਰਾਰ ਰੱਖਿਆ
ਏਜੰਸੀ, ਬਰਮਿੰਘਮ, 4 ਅਗਸਤ
ਭਾਰਤ ਦੀਆਂ ਜਿੱਤ ਦੀਆਂ ਤਮਾਮ ਆਸਾਂ ਕਪਤਾਨ ਵਿਰਾਟ ਕੋਹਲੀ ‘ਤੇ ਟਿਕੀਆਂ ਸਨ ਪਰ ਜਿਵੇਂ ਹੀ ਵਿਰਾਟ ਆਊਟ ਹੋਏ, ਇੰਗਲੈਂਡ ਨੂੰ ਜਿੱਤ ਹਾਸਲ ਕਰਨ ‘ਚ ਜ਼ਿਆਦਾ ਸਮਾਂ ਨਹੀਂ ਲੱਗਾ ਇੰਗਲੈਂਡ ਨੇ ਪਹਿਲਾ ਟੈਸਟ ਚੌਥੇ ਦਿਨ ਨੂੰ ਸਵੇਰ ਦੇ ਸੈਸ਼ਨ ‘ਚ ਹੀ 31 ਦੌੜਾਂ ਨਾਲ ਜਿੱਤ ਕੇ ਪੰਜ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਭਾਤ ਨੂੰ ਜਿੱਤ ਲਈ 194 ਦੌੜਾਂ ਦਾ ਟੀਚਾ ਮਿਲਿਆ ਸੀ ਅਤੇ ਭਾਰਤੀ ਟੀਮ ਨੇ ਪੰਜ ਵਿਕਟਾਂ ‘ਤੇ 110ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਟੀਮ 54.2 ਓਵਰਾਂ ਹ’ਚ 162 ਦੌੜਾਂ ‘ਤੇ ਸਿਮਟ ਗਈ
ਭਾਰਤ ਦੀਆਂ ਜਿੱਤ ਦੀਆਂ ਆਸਾਂ ਦਾ ਦਾਰੋਮਦਾਰ ਵਿਰਾਟ ਦੇ ਮੋਢਿਆਂ ‘ਤੇ ਟਿਕਿਆ ਹੋਇਆ ਸੀ ਜਿੰਨ੍ਹਾਂ ਪਹਿਲੀ ਪਾਰੀ ‘ਚ 149 ਦੌੜਾਂ ਬਣਾਈਆਂ ਸਨ ਭਾਰਤ ਨੇ ਸਵੇਰੇ ਜਦੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਤਾਂ ਵਿਰਾਟ 43 ਅਤੇ ਵਿਕਟਕੀਪਰ ਦਿਨੇਸ਼ ਕਾਰਤਿਕ 18 ਦੌੜਾਂ ‘ਤੇ ਨਾਬਾਦ ਸਨ
ਭਾਰਤ ਨੇ ਆਪਣੇ ਸਕੋਰ ‘ਚ ਦੋ ਦੌੜਾਂ ਦਾ ਹੀ ਇਜ਼ਾਫ਼ਾ ਕੀਤਾ ਸੀ ਕਿ ਕਾਰਤਿਕ ਤੇਜ਼ ਗੇਂਦਬਾਜ਼ ਐਂਡਰਸਨ ਨੇ ਉਸਨੂੰ ਆਊਟ ਕਰਕੇ ਪੈਵੇਲੀਅਨ ਤੋਰ ਦਿੱਤਾ ਵਿਰਾਟ ਨੇ ਇਸ ਤੋਂ ਬਾਅਦ ਹਾਰਦਿਕ ਪਾਂਡਿਆ ਨਾਲ ਸੱਤਵੀਂ ਵਿਕਟ ਲਈ 29 ਦੌੜਾਂ ਜੋੜੀਆਂ ਪਰ ਬੇਨ ਸਟੋਕਸ ਨੇ ਵਿਰਾਟ ਨੂੰ ਲੱਤ ਅੜਿੱਕਾ ਆਊਅ ਕਰਕੇ ਭਾਰਤੀ ਟੀਮ ਨੂੰ ਹੀ ਹੇਠਾਂ ਸੁੱਟ ਲਿਆ ਵਿਰਾਟ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ ਪਰ ਸਟੋਕਸ ਦੀ ਤੇਜ਼ੀ ਨਾਲ ਅੰਦਰ ਆਉਂਦੀ ਗੇਂਦ ਵਿਰਾਟ ਦੇ ਪੈਡ ਨਾਲ ਟਕਰਾਈ ਅਤੇ ਇੰਗਲਿਸ਼ ਖਿਡਾਰੀਆਂ ਦੀ ਅਪੀਲ ‘ਤੇ ਅੰਪਾਇਰ ਅਲੀਮ ਡਾਰ ਨੇ ਆਪਣੀ ਉਂਗਲੀ ਚੁੱਕ ਦਿੱਤੀ ਵਿਰਾਟ ਨੇ ਡੀਆਰਐਸ ਲਈ ਇਸ਼ਾਰਾ ਕੀਤਾ ਪਰ ਅੰਪਾਇਰ ਦਾ ਫ਼ੈਸਲਾ ਸਹੀ ਸਾਬਤ ਹੋਇਆ ਇਸ ਤੋਂ ਬਾਅਦ ਭਾਰਤੀ ਟੀਮ 21 ਦੌੜਾਂ ਦੇ ਫ਼ਰਕ ‘ਚ ਹੀ ਸਿਮਟ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।