ਰੂਸ ਉੱਤਰੀ ਕੋਰੀਆ ਦੇ ਕਰਮਚਾਰੀਆਂ ਕੰਮ ਲਈ ਨਵੇਂ ਪਰਮਟ ਪ੍ਰਦਾਨ ਕਰ ਰਿਹਾ
ਨਿਊਯਾਰਕ, ਏਜੰਸੀ।
ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਰੂਸ ‘ਤੇ ਦੋਸ਼ ਲਾਇਆ ਹੈ ਕਿ ਉਹ ਉੱਤਰੀ ਕੋਰੀਆ (North Korea) ‘ਤੇ ਲਾਏ ਗਏ ਸੰਯੁਕਤ ਰਾਸ਼ਟਰ ਪਾਬੰਦੀਆਂ ਦੀ ਉਲੰਘਣਾ ਕਰ ਰਿਹਾ ਹੈ। ਸੁਸ਼ਰੀ ਹੇਲੀ ਨੇ ਸ਼ੁੱਕਰਵਾਰ ਨੂੰ ਇਹ ਭਰੋਸੇਯੋਗ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰੂਸ ਉਤਰੀ ਕੋਰੀਆ (North Korea) ਦੇ ਕਰਮਚਾਰੀਆਂ ਨੂੰ ਕੰਮ ਲਈ ਨਵੇ ਪਰਮਟ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਆਪਣੇ ਬਿਆਨ ‘ਚ ਕਿਹਾ, ਰੂਸ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੁਆਰਾ ਉਤਰੀ ਕੋਰੀਆ (North Korea) ਦੇ ਕਰਮਚਾਰੀ ਵਿਦੇਸ਼ਾਂ ‘ਚ ਕੰਮ ਕਰਨ ‘ਤੇ ਲਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰ ਰਿਹਾ ਹੈ। ਇਸ ਦੀ ਭਰੋਸੇਯੋਗ ਰਿਪੋਰਟ ਪ੍ਰਾਪਤ ਹੋਈ ਹੈ। ਰੂਸ ਸੁਰੱਖਿਆ ਪਰਿਸ਼ਦ ‘ਚ ਤਾਂ ਉੱਤਰੀ ਕੋਰੀਆ (North Korea) ‘ਤੇ ਪਾਬੰਦੀਆਂ ਦਾ ਸਮਰਥਨ ਕਰਦਾ ਹੈ ਅਤੇ ਫਿਰ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਕਰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।