ਅੱਤਵਾਦੀ ਤੇ ਸੁਰੱਖਿਆ ਬਲਾਂ ਵਿਚਕਾਰ 5 ਘੰਟੇ ਚੱਲਿਆ ਮੁਕਾਬਲਾ (Afghanistan)
ਅਫ਼ਗਾਨਿਸਤਾਨ, ਏਜੰਸੀ
ਅਫ਼ਗਾਨਿਸਤਾਨ (Afghanistan) ਵਿਚ ਮੰਗਲਵਾਰ ਨੂੰ ਹੋਏ ਦੋ ਹਮਲਿਆਂ ਵਿਚ 26 ਲੋਕਾਂ ਦੀ ਮੌਤ ਹੋ ਗਈ। ਪਹਿਲਾ ਹਮਲਾ ਪੱਛਮੀ ਅਫ਼ਗਾਨਿਸਤਾਨ ਵਿਚ ਹੋਇਆ ਜਿਸ ‘ਚ 11 ਲੋਕ ਮਾਰੇ ਗਏ ਤੇ ਦੂਜਾ ਹਮਲਾ ਜਲਾਲਾਬਾਦ ‘ਚ ਹੋਇਆ ਜਿਸ ਵਿਚ 15 ਲੋਕਾਂ ਦੀ ਮੌਤ ਹੋ ਗਈ। ਅਫ਼ਾਗਨਿਸਤਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਅਫ਼ਗਾਨਿਸਤਾਨ ਵਿਚ ਸੜਕ ਕਿਨਾਰੇ ਹੋਏ ਬੰਬ ਧਮਾਕੇ ਦੀ ਲਪੇਟ ਵਿਚ ਇਕ ਬੱਸ ਆ ਗਈ।
ਜਿਸ ਦੇ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਸੜਕ ਕਿਨਾਰੇ ਬੰਬ ਵਿਸਫੋਟ ਉਸ ਸਮੇਂ ਹੋਇਆ ਜਦ ਬਸ ਹੇਰਾਤ ਸੂਬੇ ਤੋਂ ਰਾਜਧਾਨੀ ਕਾਬੁਲ ਵੱਲ ਜਾ ਰਹੀ ਸੀ। ਅਜੇ ਤੱਕ ਕਿਸੇ ਜੱਥੇਬੰਦੀ ਨੇ ਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਨਾਂਗਰਹਾਰ ਸੂਬੇ ਦੇ ਗਵਰਨਰ ਦੇ ਬੁਲਾਰੇ ਅਤਾਉਲ੍ਹਾ ਨੇ ਕਿਹਾ ਕਿ ਜਲਾਲਾਬਾਦ ਵਿਚ ਸ਼ਰਨਾਰਥੀ ਅਤੇ ਸਵਦੇਸ਼ ਵਾਪਸੀ ਵਿਭਾਗ ਦੇ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ ਗਿਆ। ਉੋਥੇ ਵਿਦੇਸ਼ੀ ਇਸ਼ਤਿਹਾਰ ਏਜੰਸੀਆਂ ਦੇ ਨਾਲ ਮੀਟਿੰਗ ਹੋ ਰਹੀ ਸੀ। (Afghanistan)
ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ 5 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਮੁਕਾਬਲੇ ‘ਚ ਘੱਟੋ-ਘੱਟ ਛੇ ਲੋਕ ਮਾਰੇ ਗਏ। ਜਦ ਕਿ 14 ਹੋਰ ਜ਼ਖਮੀ ਹੋ ਗਈ। ਹਾਲਾਂਕਿ ਉਨ੍ਹਾਂ ਨੇ ਪੀੜਤਾਂ ਦੀ ਗਿਣਤੀ ਵਿਚ ਵਾਧਾ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਰਿਪੋਰਟ ਅਨੁਸਾਰ ਤਾਲੀਬਾਨ ਨੇ ਆਪਣਾ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ। (Afghanistan)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।