ਐਡਲਵਾਈਜ਼ ਗਰੁੱਪ ਨੇ ਹਰ ਅਥਲੀਟ ਨੂੰ 50 ਲੱਖ ਦਾ ਬੀਮਾ ਕਵਰ ਦਿੱਤਾ | Bharat Kumar
ਮੁੰਬਈ (ਏਜੰਸੀ)। ਭਾਰਤ (Bharat Kumar) ਕੁਮਾਰ ਦੇ ਨਾਂਅ ਨਾਲ ਮਸ਼ਹੂਰ ਹੋਏ ਬਾਲੀਵੁਡ ਦੇ ਸੁਪਰ ਸਟਾਰ ਅਕਸ਼ੇ ਕੁਮਾਰ ਨੇ ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬਾਂਗ ‘ਚ 18 ਅਗਸਤ ਤੋਂ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਭਾਰਤੀ ਅਥਲੀਟਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਭਾਰਤ ‘ਚ ਵੱਖ ਵੱਖ ਵਿੱਤੀ ਸੇਵਾਵਾਂ ਦੇ ਮੋਹਰੀ ਸਮੂਹ ਅਤੇ ਭਾਰਤੀ ਓਲੰਪਿਕ ਸੰੰਘ (ਆਈ.ਓ.ਏ) ਦੇ ਲੰਮੇ ਸਮੇਂ ਲਈ ਭਾਈਵਾਲ ਐਡਲਵਾਈਜ਼ ਗਰੁੱਪ ਨੇ ਇੱਥੇ ਅਥਲੀਟਾਂ ਲਈ ਇੱਕ ਖ਼ਾਸ ਸਮਾਗਮ ‘ਚ ਏਸ਼ੀਆਈ ਖੇਡਾਂ ‘ਚ ਭਾਗ ਲੈਣ ਵਾਲੇ ਭਾਰਤੀ ਦਲ ਦੇ ਮੈਂਬਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਸਮਾਗਮ ‘ਚ ਹਿਨਾ ਸਿੱਧੂ (ਨਿਸ਼ਾਨੇਬਾਜ਼ੀ), ਦੀਪਾ ਕਰਮਾਕਰ (ਜਿਮਨਾਸਟਿਕ), ਹਰਿਮੋਹਨ ਸਿੰਘ (ਗੋਲਫ਼), ਆਦਿਲ ਬੇਦੀ (ਗੋਲਫ਼), ਮਨਦੀਪ ਜਾਂਗੜਾ (ਮੁੱਕੇਬਾਜ਼ੀ) ਅਤੇ ਕੋਚ ਦੇ ਨਾਲ ਵਾਲੀਬਾਲ ਟੀਮ ਦੇ ਖਿਡਾਰੀ ਮਿਨਿਮੋਲ ਅਬਰਾਇਮ, ਪ੍ਰਿਅੰਕਾ ਖੇੜਕਰ, ਰੇਖਾ ਸ਼੍ਰੀਸੈਲਮ, ਨਿਰਮਲਾ, ਵੀਰਧਵਲ ਖਾੜੇ(ਤੈਰਾਕੀ), ਨਵਜੋਤ ਚਾਨਾ(ਜੂਡੋ), ਅਤੇ ਸੰਦੀਪ ਸੇਜ਼ਵਾਲ (ਤੈਰਾਕੀ) ਤੋਂ ਇਲਾਵਾ ਦੀਪਾ ਕਰਮਾਕਰ(ਜਿਮਨਾਸਟਿਕ) ਜਿਹੇ ਵਿਸ਼ਵ ਪੱਧਰੀ ਅਥਲੀਟ ਸ਼ਾਮਲ ਹੋਏ।
ਐਡਲਵਾਈਜ਼ ਨੇ ਏੇਸ਼ੀਆਈ ਖੇਡਾਂ ‘ਚ ਭਾਰਤ ਦੀ ਅਗਵਾਈ ਕਰਨ ਵਾਲੇ ਹਰ ਅਥਲੀਟ ਨੂੰ 50 ਲੱਖ ਰੁਪਏ ਦਾ ਜੀਵਨ ਬੀਮਾ ਕਵਰ ਦੇਣ ਦੀ ਸਮਾਗਮ ‘ਚ ਘੋਸ਼ਣਾ ਕੀਤੀ ਇਸ ਤੋਂ ਪਹਿਲਾਂ ਗਰੁੱਪ ਨੇ ਆਪਣੀ ਸ਼ਾਖ਼ਾ ਐਡਲਗਿਵ ਫਾਉਂਡੇਸ਼ਨ ਦੇ ਰਾਹੀਂ ਐਮਸੀ ਮੈਰੀਕੱਾਮ, ਪੀਵੀ ਸਿੰਧੂ, ਅਯੋਨਿਕਾ ਪਾੱਲ ਜਿਹੀਆਂ ਕਈ ਅਥਲੀਟਾਂ ਨੂੰ ਸਮਰਥਨ ਦਿੱਤਾ ਹੈ ਮਹਿਲਾਵਾਂ ਦੀ ਮਜ਼ਬੂਤੀ ‘ਚ ਖੇਡ ਦੀ ਵੱਡੀ ਭੂਮਿਕਾ ਨੂੰ ਮੰਨਦਿਆਂ ਐਡਲਵਾਈਜ਼ ਨੇ ਦੇਸ਼ ਦੀਆਂ ਉੱਭਰਦੀਆਂ ਮਹਿਲਾ ਖਿਡਾਰਨਾਂ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗਮਾ ਜੇਤੂ ਟੇਬਲ ਟੈਨਿਸ ਖਿਡਾਰਨ ਮਣਿਕਾ ਬੱਤਰਾ, ਵੇਟਲਿਫਟਰ ਮੀਰਾਬਾਈ ਚਾਨੂ ਅਤੇ ਨਿਸ਼ਾਨੇਬਾਜ਼ ਹਿਨਾ ਸਿੱਧੂ ਨੂੰ ਆਪਣੇ ਨਾਲ ਜੋੜਿਆ, ਜਿੱਥੇ ਜਿਮਨਾਸਟ ਦੀਪਾ ਕਰਮਾਕਰ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਪਹਿਲਾਂ ਤੋਂ ਹੀ ਸ਼ਾਮਲ ਹਨ ਭਾਰਤੀ ਟੀਮ ਦਾ ਉਤਸ਼ਾਹ ਵਧਾਉਣ ਅਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਦੇਣ ਆਏ ਅਕਸ਼ੇ ਕੁਮਾਰ ਨੇ ਕਿਹਾ ਕਿ ਸਾਡੇ ਅਥਲੀਟਾਂ ਦਾ ਜਨੂਨ ਅਤੇ ਦ੍ਰਿੜ ਸੰਕਲਪ ਪ੍ਰੇਰਣਾਦਾਇਕ ਹੈ।