ਹਰਿਆਣਾ ਦੇ ਮੋਹਿਤ ਨੇ ਡੈਕਾਥਲਨ ‘ਚ ਅੰਡਰ 18 ਰਾਸ਼ਟਰੀ ਰਿਕਾਰਡ ਤੋੜਿਆ | National Record
ਨਵੀਂ ਦਿੱਲੀ (ਏਜੰਸੀ)। ਭਾਰਤੀ ਅਥਲੀਟ ਮੁਹੰਮਦ ਅਨਸ ਯਾਹੀਆ ਨੇ ਚੈੱਕ ਗਣਰਾਜ ‘ਚ ਖੇਡੀ ਜਾ ਰਹੀ ‘ਸੈਨਾ ਨੋਵੇਹੋ ਮੇਸਤਾ ਨੈਡ ਮੇਤੁਜ਼ੀ ਮੀਟ’ ਦਮਦਾਰ ਪ੍ਰਦਰਸ਼ਨ ਕਰਦੇ ਹੋਏ 400 ਮੀਟਰ ਦੌੜ ‘ਚ ਆਪਣਾ ਹੀ ਰਾਸ਼ਟਰੀ (National Record) ਰਿਕਾਰਡ ਤੋੜ ਦਿੱਤਾ ਉਸਨੇ 45.24 ਸੈਕਿੰਡ ਦੇ ਸਮੇਂ ਦਾ ਆਪਣਾ ਨਵਾਂ ਰਿਕਾਰਡ ਸਥਾਪਿਤ ਕੀਤਾ ਇਸ ਤੋਂ ਪਹਿਲਾਂ ਮੁਹੰਮਦ ਅਨਸ ਦੇ ਨਾਂਅ ਇਹ ਰਿਕਾਰਡ 45.31 ਸੈਕਿੰਡ ਦਾ ਸੀ ਅਨਸ ਨੇ ਆਪਣਾ ਪਿਛਲਾ ਰਾਸ਼ਟਰੀ ਰਿਕਾਰਡ 2018 ਦੀਆਂ ਕਾਮਨਵੈਲਥ ਖੇਡਾਂ ‘ਚ ਬਣਾਇਆ ਸੀ ਜਿੱਥੇ ਉਹ ਕਾਂਸੀ ਤਗਮਾ ਜਿੱਤਣ ਤੋਂ ਬੇਹੱਦ ਕਰੀਬੀ ਫ਼ਰਕ ਨਾਲ ਖੁੰਝ ਗਿਆ ਸੀ ਅਨਸ ਕਾਮਨਵੈਲਥ ਖੇਡਾਂ ਦੇ ਫ਼ਾਈਨਲ ਗੇੜ ‘ਚ ਪਹੁੰਚਣ ਵਾਲੇ ਮਿਲਖਾ ਸਿੰਘ ਤੋਂ ਬਾਅਦ ਦੂਸਰੇ ਅਥਲੀਟ ਬਣੇ ਸਨ ਮਿਲਖਾ ਸਿੰਘ ਨੇ 1958 ਕਾਰਡਿਫ ‘ਚ ਹੋਈਆਂ ਖੇਡਾਂ ਦੌਰਾਨ 440 ਯਾਰਡ ਦੌੜ ‘ਚ ਸੋਨ ਤਗਮਾ ਆਪਣੇ ਨਾਂਅ ਕੀਤਾ ਸੀ। (National Record)
ਜੁਲਾਈ ਹਰਿਆਣਾ ਦੇ ਮੋਹਿਤ ਕੁਮਾਰ ਨੇ 15ਵੀਂ ਰਾਸ਼ਟਰੀ ਯੂਥ ਅਥਲੈਟਿਕਸ ਚੈਂਪਿਅਨਸ਼ਿਪ ਦੇ ਦੂਸਰੇ ਦਿਨ ਡੇਕਾਥਲਨ ‘ਚ ਨਵਾਂ ਜੂਨੀਅਰ ਰਾਸ਼ਟਰੀ ਰਿਕਾਰਡ ਬਣਾ ਦਿੱਤਾ ਮੋਹਿਤ ਨੇ 10 ਈਵੇਂਟ ਤੋਂ ਬਾਅਦ ਕੁੱਲ 6707 ਅੰਕ ਬਣਾਏ ਅਤੇ ਪਿਛਲੇ ਸਾਲ ਬਣਾਏ ਗਏ ਏ ਸਾਂਗਵਾਨ ਦੇ 6618 ਅੰਕਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਆਂਧਰ ਪ੍ਰਦੇਸ਼ ਦੇ ਸੌਰਵ ਨੇ ਵੀ ਰਿਕਾਰਡ ਤੋੜਿਆ ਪਰ ਉਹ ਸਿਰਫ਼ ਦੋ ਅੰਕਾਂ ਤੋਂ ਪੱਛੜ ਕੇ 6705 ਅੰਕਾਂ ਨਾਲ ਦੂਸਰੇ ਸਥਾਨ ‘ਤੇ ਰਹੇ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਰਾਹੁਲ ਸ਼ਰਮਾ ਅਤੇ ਕਰਨਾਟਕ ਦੀ ਜੋਸਨਾ ਸਿਮੋਵ ਨੇ ਸਭ ਤੋਂ ਤੇਜ਼ ਪੁਰਸ਼ ਅਤੇ ਮਹਿਲਾ ਦੌੜਾਥ ਹੋਣ ਦਾ ਮਾਣ ਹਾਸਲ ਕੀਤਾ ਰਾਹੁਲ ਨੇ 10.80 ਸੈਕਿੰਡ ਅਤੇ 17 ਸਾਲ ਦੀ ਸਿਮੋਵ ਨੇ 12.23 ਸੈਕਿੰਡ ਦਾ ਸਮਾਂ ਲਿਆ।