ਲੰਦਨ (ਏਜੰਸੀ)। ਇੰਗਲੈਂਡ ਵਿਰੁੱਧ ਤੀਸਰੇ ਇੱਕ ਰੋਜ਼ਾ ‘ਚ ਜਦੋਂ ਵਿਰਾਟ ਕੋਹਲੀ ਪਾਰੀ ਦੇ 49 ਦੇ ਨਿੱਜੀ ਸਕੋਰ ‘ਤੇ ਪਹੁੰਚੇ ਤਾਂ ਕੋਹਲੀ ਨੇ ਆਪਣੇ ਸਮੇਂ ਦੇ ਤਮਾਮ ਧੁਰੰਦਰਾਂ ਨੂੰ ਬਹੁਤ ਫ਼ਰਕ ਨਾਲ ਪਿੱਛੇ ਛੱਡ ਦਿੱਤਾ ਲੰਮੇ ਸਮੇਂ ਬਾਅਦ ਵਿਰਾਟ ਚੰਗੀ ਲੈਅ ‘ਚ ਦਿਸ ਰਿਹਾ ਹੈ ਹਾਲਾਂਕਿ ਉਹ ਆਪਣੀ ਚੰਗੀ ਲੈਅ ਦੀ ਮੱਦਦ ਨਾਲ ਕੋਈ ਵੱਡਾ ਸਕੋਰ ਨਹੀਂ ਕਰ ਪਾ ਰਿਹਾ ਪਰ ਫਿਰ ਵੀ ਵਿਰਾਟ ਕਰੀਅਰ ਦੇ ਉਸ ਸਿਖ਼ਰ ‘ਤੇ ਪਹੁੰਚ ਗਿਆ ਹੈ ਜਿੱਥੇ ਉਸਦੇ ਨਾਂਅ ਕੁਝ ਦਿਨਾਂ ਬਾਅਦ ਹੀ ਕੋਈ ਨਾ ਕੋਈ ਰਿਕਾਰਡ ਜੁੜ ਜਾਂਦਾ ਹੈ।
ਆਪਣੇ ਸਮੇਂ ਦੇ ਕਪਤਾਨਾਂ ਨੂੰ ਬਹੁਤ ਹੀ ਵੱਡੇ ਫ਼ਰਕ ਨਾਲ ਪਿੱਛੇ ਛੱਡ ਦਿੱਤਾ
ਹੁਣ ਲੀਡਜ਼ ‘ਚ ਲੜੀ ਦੇ ਫ਼ੈਸਲਾਕੁੰਨ ਮੁਕਾਬਲੇ ‘ਚ ਕੋਹਲੀ ਨੇ ਬਤੌਰ ਕਪਤਾਨ-ਬੱਲੇਬਾਜ਼ ਦੇ ਰੂਪ ‘ਚ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਂਅ ਜਮ੍ਹਾਂ ਕਰ ਲਿਆ ਅਤੇ ਉਸਨੇ ਆਪਣੇ ਸਮੇਂ ਦੇ ਕਪਤਾਨਾਂ ਨੂੰ ਬਹੁਤ ਹੀ ਵੱਡੇ ਫ਼ਰਕ ਨਾਲ ਪਿੱਛੇ ਛੱਡ ਦਿੱਤਾ ਵਿਰਾਟ ਹੁਣ ਇੱਕ ਰੋਜ਼ਾ ਮੈਚਾਂ ‘ਚ ਕਪਤਾਨ ਦੇ ਤੌਰ ‘ਤੇ ਸਭ ਤੋਂ ਤੇਜ਼ ਤਿੰਨ ਹਜ਼ਾਰ ਦੌੜਾਂ ਬਣਾਉਣ ਅੱਵਲ ਬੱਲੇਬਾਜ਼ ਬਣ ਗਏ ਹਨ ਵਿਰਾਟ ਨੇ ਇਹ ਕਾਰਨਾਮਾ ਕਰਨ ਲਈ ਸਿਰਫ਼ 49 ਮੈਚਾਂ ਦਾ ਸਹਾਰਾ ਲਿਆ ਅਤੇ ਜਿਸ ਰਫ਼ਤਾਰ ਨਾਲ ਕੋਹਲੀ ਅੱਗੇ ਵਧ ਰਿਹਾ ਹੈ ਉਸ ਤੋਂ ਜਾਪਦਾ ਹੈ ਕਿ ਕੋਹਲੀ ਬਤੌਰ ਕਪਤਾਨ-ਬੱਲੇਬਾਜ਼ ਸਭ ਤੋਂ ਤੇਜ਼ ਚਾਰ ਹਜ਼ਾਰੀ ਹੀ ਨਹੀਂ ਹੋਰ ਵੀ ਅੱਗੇ ਕਈ ਹਜ਼ਾਰੀ ਬਣਨ ਦਾ ਕਾਰਨਾਮਾ ਕਰਣਗੇ। ਬਤੌਰ ਕਪਤਾਨ 3000 ਹਜਾਰ ਦੌੜਾਂ ਬਣਾਉਣ ਦੇ ਮਾਮਲੇ ਦੂਜਿਆਂ ਕਪਤਾਨਾਂ ਨੂੰ ਕਿੰਨੇ ਫ਼ਰਕ ਨਾਲ ਵਿਰਾਟ ਨੇ ਪਿੱਛੇ ਛੱਡਿਆ ਹੈ ਇਹ ਹੇਠ ਦਰਜ ਅੰਕੜਿਆਂ ਤੋਂ ਪਤਾ ਲੱਗਦਾ ਹੈ।
ਖਿਡਾਰੀ/ਕਪਤਾਨਮੈਚ
- ਵਿਰਾਟ ਕੋਹਲੀ 49
- ਏ.ਬੀ.ਡਿਵਿਲਿਅਰਜ਼ 60
- ਮਹਿੰਦਰ ਸਿੰਘ ਧੋਨੀ 70
- ਸੌਰਵ ਗਾਂਗੁਲੀ 74
- ਗ੍ਰੀਮ ਸਮਿੱਥ 83
- ਮਿਸਬਾਹ ਉਲ ਹੱਕ 83
- ਸਨਥ ਜੈਸੂਰਿਆ 84
- ਰਿਕੀ ਪੋਂਟਿੰਗ 84