ਪੁਲਿਸ ਨੇ ਦੋਵਾਂ ਮਾਮਲਿਆਂ ‘ਚ 174 ਦੀ ਕੀਤੀ ਕਾਰਵਾਈ | Sucide
ਸਮਾਣਾ, (ਸੁਨੀਲ ਚਾਵਲਾ/ਸੱਚ ਕਹੂੰ ਨਿਊਜ਼)। ਮਾਨਸਿਕ ਪ੍ਰੇਸ਼ਾਨੀ ਕਾਰਨ ਛਬੀਲਪੁਰ ਦੇ ਨੌਜਵਾਨ ਨੇ ਕਮਰੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ‘ਤੇ ‘ਤੇ ਮਾਮਲੇ ‘ਚ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ। ਸਿਵਲ ਹਸਪਤਾਲ ਵਿਖੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਆਏ ਮ੍ਰਿਤਕ ਹਰਪ੍ਰੀਤ ਸਿੰਘ 22 ਪੁੱਤਰ ਸਵਰਗੀ ਪੱਪੂ ਮਸੀਹ ਦੇ ਫੁੱਫੜ ਅਮਰੀਕ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਹਰਪ੍ਰੀਤ ਆਪਣੀ ਮਾਤਾ ਪਰਮਜੀਤ ਕੌਰ ਨੂੰ ਚਰਚ ਛੱਡ ਕੇ ਘਰ ਵਾਪਸ ਪਰਤਿਆ ਤਾਂ ਘਰ ਆ ਕੇ ਉਸ ਨੇ ਘਰ ਦਾ ਮੁੱਖ ਦਰਵਾਜ਼ਾ ਬੰਦ ਕਰ ਲਿਆ ਤੇ ਕਮਰੇ ਦੇ ਗਾਰਡਰ ਨਾਲ ਚੁੰਨੀ ਪਾ ਕੇ ਫਾਹਾ ਲੈ ਲਿਆ। (Sucide)
ਇਹ ਵੀ ਪੜ੍ਹੋ : ਹੁਸੈਨੀਵਾਲਾ ਤੋਂ ਛੱਡੇ 187182 ਕਿਊਸਿਕ ਪਾਣੀ ਨੇ ਹਜਾਰਾਂ ਏਕੜ ਫਸਲ ਲਪੇਟੇ ‘ਚ ਲਈ
ਕਾਫ਼ੀ ਸਮਾਂ ਜਦੋਂ ਮਾਤਾ ਪਰਮਜੀਤ ਕੌਰ ਨੂੰ ਉਹ ਵਾਪਸ ਲੈਣ ਨਾ ਆਇਆ ਤਾਂ ਉਹ ਖੁਦ ਹੀ ਘਰ ਵਾਪਸ ਆ ਗਈ ਤੇ ਘਰ ਆ ਕੇ ਉਸ ਨੇ ਘਰ ਦਾ ਦਰਵਾਜ਼ਾ ਅੰਦਰੋਂ ਲੱਗਾ ਦੇਖਿਆ ਤੇ ਕਾਫ਼ੀ ਖੜਕਾਉਣ ਤੋਂ ਬਾਅਦ ਵੀ ਜਦੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਹ ਗੁਆਂਢੀਆਂ ਦੀ ਦੀਵਾਰ ਟੱਪ ਕੇ ਘਰ ‘ਚ ਦਾਖ਼ਲ ਹੋਈ ਕਮਰੇ ‘ਚ ਦੇਖਿਆ ਤਾਂ ਉਸ ਦਾ ਨੌਜਵਾਨ ਪੁੱਤ ਫਾਹੇ ਨਾਲ ਲਟਕ ਰਿਹਾ ਸੀ। ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ‘ਚ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ। (Sucide)
ਬਨੂੰੜ ਦੀ ਉੱਤਮ ਕਲੋਨੀ ਵਿਖੇ ਮਕਾਨ ਨੰਬਰ 12 ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਘਰ ‘ਚ ਆਪਣੀ ਪਤਨੀ ਦੀ ਚੁੰਨੀ ਨਾਲ ਫਾਹਾ ਬਣਾ ਕੇ ਖੁਦਕੁਸ਼ੀ ਕਰ ਲਈ ਹੈ ਮ੍ਰਿਤਕ ਵਿਅਕਤੀ ਨੇ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਅੱਜ ਸਵੇਰੇ ਉਸ ਦੀ ਪਤਨੀ ਕੰਮ ‘ਤੇ ਗਈ ਹੋਈ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਪਤੀ ਅਮਰੀਕ ਸਿੰਘ ਮਾਨਸਿਕ ਤੌਰ ‘ਤੇ ਪਰੇਸ਼ਾਨੀ ਦਾ ਸ਼ਿਕਾਰ ਸੀ ਤੇ ਸ਼ੂਗਰ ਦਾ ਮਰੀਜ਼ ਸੀ, ਜਿਸ ਦਾ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।
ਮਨਜੀਤ ਕੌਰ ਨੇ ਦੱਸਿਆ ਕਿ ਉਹ ਸ਼ਰਾਬ ਦੀ ਫੈਕਟਰੀ ਵਿੱਚ ਕੰੰਮ ਕਰਨ ਗਈ ਸੀ। ਕਰੀਬ 10 ਵਜੇ ਭਤੀਜੀ ਹਰਪ੍ਰੀਤ ਕੌਰ ਦਾ ਫੋਨ ਆਇਆ ਕਿ ਚਾਚੇ ਨੇ ਘਰ ਦੇ ਬੈਕ ਸਾਈਡ ‘ਚ ਲੱਗੇ ਅਮਰੂਦ ਦੇ ਦਰੱਖਤ ਨਾਲ ਫੰਦਾ ਲੱਗਾ ਲਿਆ ਹੈ ਹਰਪ੍ਰੀਤ ਨੇ ਹੀ ਪੁਲਿਸ ਨੂੰ ਘਟਨਾ ਬਾਰੇ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੇ ਥਾਣਾ ਬਨੂੰੜ ਦੇ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਮਾਨਸਿਕ ਪਰੇਸ਼ਾਨੀ ਤੇ ਬਿਮਾਰੀ ਤੋਂ ਤੰਗ ਆ ਕੇ ਹੀ ਅਮਰੀਕ ਸਿੰਘ ਨੇ ਫੰਦਾ ਲਗਾਇਆ ਹੈ ਪੋਸਟਮਾਰਟਮ ਲਈ ਲਾਸ਼ ਨੂੰ ਡੇਰਾ ਬਸੀ ਦੇ ਸਰਕਾਰੀ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।