ਮਹਿਬੂਬਾ ਮੁਫੀ ਨੇ ਕੇਂਦਰ ਸਰਕਾਰ ‘ਤੇ ਪੀਡੀਪੀ ‘ਚ ਤੋੜਫੋੜ ਕਰਨ ਦਾ ਲਗਾਇਆ ਆਰੋਪ | Mehbooba Mufti
ਸ੍ਰੀਨਗਰ, (ਏਜੰਸੀ)। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਪੀਡੀਪੀ (ਪੀਪਲਜ਼ ਡੈਮੋਕ੍ਰੇਟਿਕ ਪਾਰਟੀ) ‘ਚ ਤੋੜਫੋੜ ਕਰਨ ਦਾ ਆਰੋਪ ਲਗਾਇਆ। ਮਹਿਬੂਬਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਅਜਿਹਾ ਕੀਤਾ ਤਾਂ ਰਾਜ ਦੇ ਹਾਲਾਤ 1987 ਵਰਗੇ ਬਦਤਰ ਹੋ ਜਾਣਗੇ। ਕਈ ਸਲਾਹੁਦੀਨ ਅਤੇ ਯਾਸੀਨ ਮਲਿਕ ਪੈਦਾ ਹੋਣਗੇ। ਪਿਛਲੇ ਦਿਨੀਂ ਭਾਜਪਾ ਨੇ ਮਹਿਬੂਬਾ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ। (Mehbooba Mufti)
ਇਸ ਤੋਂ ਬਾਅਦ ਪੀਡੀਪੀ ‘ਚ ਪੰਜ ਵਿਧਾਇਕ ਬਾਗੀ ਹੋ ਗਏ। ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਆਪਣੇ ਵਿਧਾਇਕਾਂ ਦਾ ਸਨਮਾਨ ਕਰ ਰਹੀ ਹੈ। ਹਾਰਨ ਵਾਲੇ ਲੋਕ ਪੀਡੀਪੀ ਨੂੰ ਚਲਾ ਰਹੇ ਹਨ। 1 ਜੁਲਾਈ ਨੂੰ ਪੀਡੀਪੀ ਦੇ ਚਾਰ ਵਿਧਾਇਕਾਂ ਨੇ ਪਾਰਟੀ ਅਗਵਾਈ ‘ਤੇ ਸਵਾਲ ਉਠਾਏ ਸਨ। ਇਹਨਾਂ ਵਿੱਚ ਵਿਧਾਇਕ ਆਬਿਦ ਹੁਸੈਨ ਅੰਸਾਰੀ, ਉਹਨਾਂ ਦੇ ਭਤੀਜੇ ਇਮਰਾਨ ਹੁਸੈਨ ਅੰਸਾਰੀ, ਤੰਗਮਾਰਗ ਤੋਂ ਵਿਧਾਇਕ ਮੁਹੰਮਦ ਅੱਬਾਸ ਵਾਨੀ ਅਤੇ ਪਟਨ ਤੋਂ ਵਿਧਾਇਕ ਇਮਰਾਨ ਅੰਸਾਰੀ ਸਨ। (Mehbooba Mufti)
ਵਾਨੀ ਨੇ ਪਾਰਟੀ ਨੂੰ ਦੱਸਿਆ ‘ਪਰਿਵਾਰ ਡੈਮੋਕ੍ਰੇਟਿਕ ਪਾਰਟੀ’ | Mehbooba Mufti
ਇਸ ਤੋਂ ਬਾਅਦ ਬਾਰਾਮੂਲਾ ਦੇ ਵਿਧਾਇਕ ਜਾਵੇਦ ਹਸਨ ਬੇਗ ਨੇ ਵੀ ਪਾਰਟੀ ਆਲਾਕਮਾਨ ਖਿਲਾਫ਼ ਖੜ੍ਹੇ ਹੋ ਗਏ ਸਨ। ਵਾਨੀ ਨੇ ‘ਪਰਿਵਾਰ ਡੈਮੋਕ੍ਰੇਟਿਕ ਪਾਰਟੀ’ ਦੱਸਿਆ ਸੀ। ਬੇਗ ਨੇ ਕਿਹਾ ਸੀ ਕਿ ਪਾਰਟੀ ਆਪਣੇ ਵਿਧਾਇਕਾਂ ਦਾ ਸਨਮਾਨ ਨਹੀਂ ਕਰ ਰਹੀ ਹੈ। ਹਾਰਨ ਵਾਲੇ ਲੋਕ ਪੀਡੀਪੀ ਨੂੰ ਚਲਾ ਰਹੇ ਹਨ। ਰਿਪੋਰਟ ਅਨੁਸਾਰ ਉਹਨਾਂ ਕਿਹਾ ਕਿ ਲੀਡਰਸ਼ਿਪ ਵਿਧਾਇਕਾਂ ਨੂੰ ਤਵੱਜੋ ਹੀ ਨਹੀਂ ਦਿੰਦੀ ਅਤੇ ਪਾਰਟੀ ਲਈ ਮੈਂ ਆਪਣੇ 20 ਸਾਲ ਬਰਬਾਦ ਕਰ ਦਿੱਤੇ। (Mehbooba Mufti)