ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਵਿਚਾਰ ਸੰਪਾਦਕੀ ਮਲੇਸ਼ੀਆ ਦਾ ਅੜਿ...

    ਮਲੇਸ਼ੀਆ ਦਾ ਅੜਿੱਕਾ

    Hurdle, Malaysia

    ਅੱਤਵਾਦ ਤੇ ਸੰਪ੍ਰਦਾਇਕਤਾ ਪੂਰੀ ਮਨੁੱਖਤਾ ਲਈ ਖ਼ਤਰਾ | Malaysia

    ਮਲੇਸ਼ੀਆ ਸਰਕਾਰ ਨੇ ਵਿਵਾਦਤ ਇਸਲਾਮੀ ਪ੍ਰਚਾਰਕ ਜਾਕਿਰ ਨਾਈਕ ਨੂੰ ਭਾਰਤ ਦੇ ਹਵਾਲੇ ਨਾ ਕਰਨ ਦਾ ਐਲਾਨ ਕਰਕੇ ਸੰਸਾਰ ਪੱਧਰ ‘ਤੇ ਫੈਲੀ ਸੰਪ੍ਰਦਾਇਕਤਾ ਨੂੰ ਰੋਕਣ ‘ਚ ਹੀ ਰੁਕਾਵਟ ਖੜ੍ਹੀ ਕੀਤੀ ਹੈ। ਮਲੇਸ਼ੀਆ ਦਾ ਤਰਕ ਹੈ ਕਿ ਜਦੋਂ ਤੱਕ ਨਾਈਕ ਦੀ ਮੌਜ਼ੂਦਗੀ ਮਲੇਸ਼ੀਆ ਲਈ ਖ਼ਤਰਾ ਨਹੀਂ ਬਣਦੀ ਉਦੋਂ ਤੱਕ ਉਹ ਭਾਰਤ ਨੂੰ ਨਹੀਂ ਸੌਂਪਿਆ ਜਾਏਗਾ। ਤੱਥ ਇਹ ਹਨ ਕਿ ਅੱਤਵਾਦ ਤੇ ਸੰਪ੍ਰਦਾਇਕਤਾ ਪੂਰੀ ਮਨੁੱਖਤਾ ਲਈ ਖ਼ਤਰਾ ਹੈ। ਇਸ ਸਬੰਧੀ ਭਾਰਤ ਅਮਰੀਕਾ ਸਮੇਤ ਦੁਨੀਆ ਦੇ ਦਰਜ਼ਨਾਂ ਮੁਲਕਾਂ ਵੱਲੋਂ ਅੱਤਵਾਦ ਸਬੰਧੀ ਜਾਣਕਾਰੀ ਸਾਂਝੀ ਕਰਨ ਤੇ ਇੱਕ-ਦੂਜੇ ਦੇਸ਼ਾਂ ਦੇ ਅਪਰਾਧੀ ਹਵਾਲੇ ਕਰਨ ਸਬੰਧੀ ਸੰਧੀਆਂ ਵੀ ਹੋ ਚੁੱਕੀਆਂ ਹਨ।

    ਇਨ੍ਹਾਂ ਸੰਧੀਆਂ ਕਾਰਨ ਅੱਤਵਾਦੀਆਂ ਨੂੰ ਆਪਣੇ ਟਿਕਾਣੇ ਵੀ ਬਦਲਣੇ ਪਏ ਹਨ।ਹਵਾਲਗੀ ਦੀ ਸੰਧੀ ਕਾਰਨ ਹੀ ਪੁਰਤਗਾਲ ਨੇ ਅੱਤਵਾਦੀ ਅਬੂ ਸਲੇਮ ਭਾਰਤ ਨੂੰ ਸੌਂਪਿਆ ਸੀ। ਪਾਕਿਸਤਾਨ ਭਾਵੇਂ ਡਰਾਮੇਬਾਜ਼ੀ ਹੀ ਕਰ ਰਿਹਾ ਹੈ ਪਰ ਜ਼ੋਰ-ਸ਼ੋਰ ਨਾਲ ਕਹਿ ਰਿਹਾ ਹੈ ਕਿ ਜੇਕਰ ਜਕੀ ਉਰ ਰਹਿਮਾਨ ਲਖਵੀ ਵਰਗੇ ਅੱਤਵਾਦੀਆਂ ਖਿਲਾਫ ਭਾਰਤ ਠੋਸ ਸਬੂਤ ਦੇਵੇ ਤਾਂ ਲਖਵੀ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ। ਬਿਨਾ ਸ਼ੱਕ ਅੱਤਵਾਦ ਖਿਲਾਫ ਵੱਖ-ਵੱਖ ਦੇਸ਼ਾਂ ‘ਚ ਹੋਏ ਸਮਝੌਤਿਆਂ ਨਾਲ ਅੱਤਵਾਦ ‘ਤੇ ਦਬਾਅ ਵਧਿਆ ਹੈ ਇਹ ਦਲੀਲ ਵਜ਼ਨਦਾਰ ਹੈ ਕਿ ਅੱਤਵਾਦ ਮਨੁੱਖਤਾ ‘ਤੇ ਕਹਿਰ ਹੈ ਅਤੇ ਸੰਸਾਰ ਦਾ ਕੋਈ ਵੀ ਧਰਮ, ਕਾਨੂੰਨ, ਸੰਵਿਧਾਨ ਨਿਰਦੋਸ਼ਾਂ ਦੀ ਹੱਤਿਆ ਨੂੰ ਬਰਦਾਸ਼ਤ ਨਹੀਂ ਕਰਦਾ ਜਿੱਥੋਂ ਤੱਕ ਨਿਰਦੋਸ਼ਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਸਵਾਲ ਹੈ।

    ਅੱਤਵਾਦ ਦੇ ਖਾਤਮੇ ਲਈ ਦੇਸ਼ਾਂ ਦੇ ਆਪਣੇ ਕਾਨੂੰਨਾਂ ਦੀਆਂ ਰੁਕਾਵਟ ਖ਼ਤਮ ਕਰਨ ਦੀ ਜ਼ਰੂਰਤ | Malaysia

    ਇਸ ਸਬੰਧੀ ਪੂਰੀ ਦੁਨੀਆ ਅੰਦਰ ਅਪਰਾਧੀਆਂ ਖਿਲਾਫ ਕਾਰਵਾਈ ਦਾ ਇੱਕ ਹੀ ਮਾਪਦੰਡ ਹੋਣਾ ਚਾਹੀਦਾ ਹੈ।ਇੱਕ ਦੇਸ਼ ਦਾ ਕਾਤਲ ਦੂਜੇ ਦੇਸ਼ ਅੰਦਰ ਨਿਰਦੋਸ਼ ਨਹੀਂ ਮੰਨਿਆ ਜਾ ਸਕਦਾ ਵੱਖ-ਵੱਖ ਦੇਸ਼ਾਂ ਦੇ ਕਾਨੂੰਨਾਂ ਦੀ ਆਪਣੀ ਪ੍ਰਾਸੰਗਿਕਤਾ ਦੇ ਬਾਵਜ਼ੂਦ ‘ਮੌਤ’ ਵਰਗੇ ਵਿਸ਼ੇ ‘ਤੇ ਮਾਨਵਵਾਦੀ ਵਿਚਾਰਧਾਰਾ ਜ਼ੁਲਮ ਦੇ ਵਿਰੁੱਧ ਹੈ। ਸੰਯੁਕਤ ਰਾਸ਼ਟਰ ਜਿਹੇ ਕੌਮਾਂਤਰੀ ਮੰਚਾਂ ਨੂੰ ਅੱਤਵਾਦ ਦੇ ਖਾਤਮੇ ਲਈ ਦੇਸ਼ਾਂ ਦੇ ਆਪਣੇ ਕਾਨੂੰਨਾਂ ਦੀਆਂ ਰੁਕਾਵਟ ਖ਼ਤਮ ਕਰਨ ਦੀ ਜ਼ਰੂਰਤ ਹੈ। (Malaysia)

    ਜਿਸ ਵਿਅਕਤੀ ਨੇ ਜਿਸ ਦੇਸ਼ ਅੰਦਰ ਅਪਰਾਧ ਕੀਤਾ ਹੈ ਉੱਥੋਂ ਦੀ ਅਦਾਲਤ ਹੀ ਉਸ ਦੇ ਖਿਲਾਫ ਫੈਸਲਾ ਸੁਣਾਏਗੀ ਤਾਂ ਸਬੰਧਿਤ ਦੇਸ਼ ਦੀ ਜਨਤਾ ਦਾ ਕਾਨੂੰਨ ਤੇ ਨਿਆਂ ‘ਚ ਵਿਸ਼ਵਾਸ ਪੈਦਾ ਹੋਵੇਗਾ।ਕਿਸੇ ਵੀ ਕਾਨੂੰਨ ਦੀ ਸਾਰਥਿਕਤਾ ਉਸ ਦੇ ਮਾਨਵ ਕਲਿਆਣਕਾਰੀ ਹੋਣ ‘ਚ ਹੈ ਜੇਕਰ ਕਿਸੇ ਵੀ ਦੇਸ਼ ਦਾ ਕਾਨੂੰਨ ਹੋਰਨਾਂ ਮੁਲਕਾਂ ਦੇ ਅਪਰਾਧੀਆਂ ਨੂੰ ਸੁਰੱਖਿਆ ਦਿੰਦਾ ਹੈ ਤਾਂ ਉਹ ਦੇਸ਼ ਅਪਰਾਧੀਆਂ ਦੀ ਲੁਕਣਗਾਹ ਤੋਂ ਵੱਧ ਅਪਰਾਧਾਂ ਦੀ ਨਰਸਰੀ ਬਣਦਾ ਜਾਵੇਗਾ। ਅੱਤਵਾਦ ਦੇ ਖਾਤਮੇ ਲਈ ਖਰਚੇ ਜਾ ਰਹੇ ਹਜ਼ਾਰਾਂ ਕਰੋੜ ਰੁਪਏ ਅਤੇ ਸੁਰੱਖਿਆ ਜਵਾਨਾਂ ਦੀਆਂ ਸ਼ਹਾਦਤਾਂ ਦਾ ਮੁੱਲ ਪਾਉਣ ਲਈ ਅੱਤਵਾਦ ਖਿਲਾਫ ਸਮੇਂ ਸਿਰ ਕਾਰਵਾਈ ਜ਼ਰੂਰੀ ਹੈ। (Malaysia)

    LEAVE A REPLY

    Please enter your comment!
    Please enter your name here