ਰੇਪਿਨੋ, (ਏਜੰਸੀ)। ਇੰਗਲੈਂਡ ਦੀ ਫੁੱਟਬਾਲ ਟੀਮ ਨੇ ਰੂਸ ‘ਚ ਚੱਲ ਰਹੇ ਫੀਫਾ ਵਿਸ਼ਵ ਕੱਪ ‘ਚ ਆਪਣੇ ਪ੍ਰਦਰਸ਼ਨ ਨਾਲ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਅਤੇ ਹੁਣ ਉਹ ਆਪਣੀ ਇਸ ਲੈਅ ਅਤੇ ਟੀਮ ਦਾ ਸਭ ਤੋਂ ਵੱਡਾ ਹਥਿਆਰ ਮੰਨੇ ਜਾ ਰਹੇ ਰਾਈਟ ਬੈਕ ਕਿਰਾਨ ਟ੍ਰਿਪਿਅਰ ਅਤੇ ਕਪਤਾਨ ਹੈਰੀ ਕੇਨ ਦੀ ਬਦੌਲਤ ਅੱਜ ਸਵੀਡਨ ਨੂੰ ਕੁਆਰਟਰ ਫਾਈਨਲ ‘ਚ ਬਾਹਰ ਕਰਨ ਦੀ ਤਿਆਰੀ ‘ਚ ਹੈ। ਗੈਰੇਥ ਸਾਊਥਗੇਟ ਦੀ ਇੰਗਲਿਸ਼ ਟੀਮ ਦੀ ਜਦੋਂ ਰੂਸ ਲਈ ਘੋਸ਼ਣਾ ਕੀਤੀ ਗਈ ਸੀ ਤਾਂ ਟੀਮ ‘ਚ ਮਿਡਫੀਲਡਰਾਂ ਅਤੇ ਫਾਰਵਰਡ ਖਿਡਾਰੀਆਂ ਨੂੰ ਲੈ ਕੇ ਕਾਫ਼ੀ ਸਵਾਲ ਸਨ ਪਰ ਰੂਸ ‘ਚ ਰਾਈਟ ਬੈਕ ਰਾਈਟ ਬੈਕ ਕਿਰਾਨ ਅਤੇ ਸੈਂਟਰ ਫਾਰਵਰਡ ਹੈਰੀ ਕੇਨ ਜਿਹੇ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਸ਼ਾਂਤ ਕਰ ਦਿੱਤਾ ਹੈ ਅਤੇ ਟੀਮ ਨੂੰ ਕੁਆਰਟਰ ਫਾਈਨਲ ਤੱਕ ਪਹੁੰਚਣ ‘ਚ ਵੀ ਮੱਦਦ ਕੀਤੀ (Sports News)
ਮੌਜ਼ੂਦਾ ਟੂਰਨਾਮੈਂਟ ‘ਚ ਕਿਰਾਨ ਗੋਲ ਦੇ ਮੌਕੇ ਬਣਾਉਣ ਵਾਲੇ ਖਿਡਾਰੀਆਂ ‘ਚ ਸਰਵਸ੍ਰੇਸ਼ਠ ਖਿਡਾਰੀਆਂ ‘ਚ ਹੈ ਓਪਟਾ ਦੇ ਅੰਕੜਿਆਂ ਅਨੁਸਾਰ ਅਜੇ ਤੱਕ ਇਸ ਮਾਮਲੇ ‘ਚ ਤਿੰਨ ਖਿਡਾਰੀਆਂ ‘ਚ ਬ੍ਰਾਜ਼ੀਲ ਦੇ ਨੇਮਾਰ, ਬੈਲਜ਼ੀਅਮ ਦੇ ਕੇਵਿਨ ਡੀ ਬਰੁਈਨ ਅਤੇ ਕਿਰਾਨ ਸਭ ਤੋਂ ਅੱਗੇ ਹਨ ਕੇਰਾਨ ਟ੍ਰਿਪਿਅਰ ਨੇ ਵੀ ਸਵੀਡਨ ਤੋਂ ਪਹਿਲਾਂ ਮੈਚ ਨੂੰ ਲੈ ਕੇ ਕਿਹਾ ਕਿ ਮੈਂ ਜਿੰਨਾ ਅੱਗੇ ਜਾ ਕੇ ਗੋਲ ਦੇ ਮੌਕੇ ਬਣਾ ਸਕਾਂ ਟੀਮ ਲਈ ਓਨਾ ਹੀ ਅਹਿਮ ਹੋਵੇਗਾ। (Sports News)
ਇਹ ਵੀ ਪੜ੍ਹੋ : ਪੰਚਕੂਲਾ ’ਚ ਭਾਰੀ ਮੀਂਹ, ਵਿਗੜ ਸਕਦੇ ਨੇ ਹਾਲਾਤ!
ਇੰਗਲੈਂਡ ਨੂੰ ਅਹਿਮ ਕੁਆਰਟਰ ਫਾਈਨਲ ਮੁਕਾਬਲੇ ‘ਚ ਟ੍ਰਿਪਿਅਰ ਤੋਂ ਕਾਫ਼ੀ ਆਸਾਂ ਹਨ ਜੋ ਮੈਨਚੇਸਟਰ ਸਿਟੀ ਦੀ ਯੂਥ ਟੀਮ ਲਈ ਸ਼ੁਰੂਆਤ ਤੋਂ ਹੀ ਫੁਲਬੈਕ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ਕੋਚ ਸਾਊਥਗੇਟ ਦੇ ਮਾਰਗਦਰਸ਼ਨ ‘ਚ ਹਾਲਾਂਕਿ ਤਿੰਨ ਮਿਡਫੀਲਡਰਾਂ ਨੂੰ ਉਤਾਰਿਆ ਗਿਆ ਜਿਸ ਵਿੱਚ ਟ੍ਰਿਪਿਅਰ ਦੀ ਤਾਕਤ ਮੈਦਾਨ ‘ਤੇ ਬਿਨਾਂ ਥੱਕਿਆਂ ਦੇਰ ਤੱਕ ਭੱਜਣ ਅਤੇ ਤੇਜ਼ੀ ਨਾਲ ਪਾਸ ਦੇਣ ਤੋਂ ਇਲਾਵਾ ਬਾੱਲ ਨੂੰ ਸਟਰਾਈਕ ਕਰਨਾ ਹੈ ਜੋ ਇੰਗਲੈਂਡ ਲਈ ਟੂਰਨਾਮੈਂਟ ‘ਚ ਅਹਿਮ ਸਾਬਤ ਹੋਈ ਹੈ ਕੋਲੰਬੀਆ ਵਿਰੁੱਧ ਪੈਨਲਟੀ ਸ਼ੂਟਆਊਟ ‘ਚ ਵੀ ਟੀਮ ਨੂੰ 4-3 ਨਾਲ ਮਿਲੀ ਜਿੱਤ ‘ਚ ਉਸਦੀ ਅਹਿਮ ਭੂਮਿਕਾ ਰਹੀ ਸੀ ਖ਼ਾਸ ਗੱਲ ਇਹ ਹੈ ਕਿ ਟ੍ਰਿਪਿਅਰ ਨੇ ਆਪਣੀ ਤਕਨੀਕ ਨੂੰ ਇੰਗਲੈਂਡ ਦੇ ਸਾਬਕਾ ਕਪਤਾਨ ਡੇਵਿਡ ਬੈਕਹਮ ਨੂੰ ਦੇਖ ਕੇ ਸਿੱਖਿਆ ਹੈ ਜਿਸਨੂੰ ਉਹ ਕਦੇ ਨਹੀਂ ਮਿਲਿਆ।
ਇਤਿਹਾਸ ‘ਚ 23 ਵਾਰ ਭਿੜ ਚੁੱਕੀਆਂ ਹਨ ਦੋਵੇਂ ਟੀਮਾਂ | Sports News
ਵਿਸ਼ਵ ਕੱਪ ‘ਚ ਦੋਵੇਂ ਟੀਮਾਂ ਦੋ ਵਾਰ ਆਹਮਣੇ ਸਾਹਮਣੇ ਹੋਈਆਂ ਹਨ ਅਤੇ ਦੋਵੇਂ ਮੈਚ ਕ੍ਰਮਵਾਰ 1998 ‘ਚ 2-2 ਤੇ 2006 ‘ਚ 1-1 ਦੀ ਬਰਾਬਰੀ ‘ਤੇ ਰਹੇ ਹਨ ਸਵੀਡਨ ਅਤੇ ਇੰਗਲੈਂਡ ਹੁਣ ਤੱਕ 23 ਵਾਰ ਆਹਮਣੇ ਸਾਹਮਣੇ ਹੋ ਚੁੱਕੀਆਂ ਹਨ ਦੋਵੇਂ ਟੀਮਾਂ ਬਰਾਬਰ 7-7 ਮੈਚ ਜਿੱਤੀਆਂ ਹਨ ਅਤੇ 9 ਵਾਰ ਇਹਨਾਂ ਦਾ ਮੁਕਾਬਲਾ ਡਰਾਅ ਰਿਹਾ ਹੈ ਦੋਵਾਂ ਦਰਮਿਆਨ ਸਭ ਤੋਂ ਪਹਿਲਾ ਮੈਚ 21 ਮਈ 1923 ਨੂੰ ਖੇਡਿਆ ਗਿਆ ਸੀ ਜਿਸ ਵਿੱਚ ਇੰਗਲੈਂਡ 4-2 ਨਾਲ ਜੇਤੂ ਰਿਹਾ ਸੀ।
ਤਾਜ਼ਾ ਮੁਕਾਬਲੇ ਦੇ ਤਹਿਤ 14 ਨਵੰਬਰ 2012 ‘ਚ ਸਵੀਡਨ ਦੀ ਟੀਮ ਨੇ 4-2 ਨਾਲ ਜਿੱਤ ਹਾਸਲ ਕੀਤੀ ਸੀ,ਫੀਫਾ ਵਿਸ਼ਵ ਰੈਂਕਿੰਗ ‘ਚ ਇੰਗਲੈਂਡ 12ਵੇਂ ਸਥਾਨ ‘ਤੇ ਹੈ ਜਦੋਂਕਿ ਸਵੀਡਨ 25ਵੇਂ ਨੰਬਰ ਦੀ ਟੀਮ ਹੈ ਇੰਗਲੈਂਡ ਦਾ ਕਪਤਾਨ ਕੇਨ ਗੋਲਡਨ ਬੂਟ ਦੀ ਦੌੜ ‘ਚ 6 ਗੋਲ ਕਰਕੇ ਸਭ ਤੋਂ ਅੱਗੇ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਇੰਗਲੈਂਡ ਦੇ ਗੈਰੀ ਲਿਨੇਕਰ ਨੇ 1986 ਦੇ ਵਿਸ਼ਵ ਕੱਪ ‘ਚ 6 ਗੋਲ ਕੀਤੇ ਸਨ ਅਤੇ ਹੁਣ ਦੋਵੇਂ ਸਾਂਝੇ ਤੌਰ ‘ਤੇ ਇੰਗਲੈਂਡ ਵੱਲੋਂ ਅੱਵਲ ਗੋਲ ਸਕੋਰਰ ਹਨ
ਟੀਮ ਦਾ ਲੇਖਾ ਜ਼ੋਖਾ | Sports News
ਸਵੀਡਨ ਦੀ ਟੀਮ ਲਈ ਸਬਸਟੀਅਨ ਲਾਰਸਨ ਦਾ ਬਰਖ਼ਾਸਤਗੀ ਤੋਂ ਬਾਅਦ ਟੀਮ ‘ਚ ਸ਼ਾਮਲ ਹੋਣਾ ਰਾਹਤ ਮਿਲਣ ਵਾਂਗ ਹੈ ਪਰ ਟੀਮ ਨੂੰ ਦੋ ਪੀਲੇ ਕਾਰਡਾਂ ਕਰਕੇ ਇਸ ਮੈਚ ‘ਚ ਬਰਖ਼ਾਸਤਗੀ ਝੱਲ ਰਹੇ ਰੱਖਿਆ ਕਤਾਰ ਦੇ ਸ਼ਾਨਦਾਰ ਖਿਡਾਰੀ ਮਿਖੇਲ ਲਸਟਿਗ ਦੀ ਗੈਰ ਮੌਜ਼ੂਦਗੀ ਮਹਿੰਗੀ ਪੈ ਸਕਦੀ ਹੈ ਟੀਮ ਮੁੱਖ ਤੌਰ ‘ਤੇ ਰੱਖਿਆਤਮਕ ਖੇਡਣ ‘ਚ ਵਿਸ਼ਵਾਸ ਰੱਖਦੀ ਹੈ ਇਸ ਲਈ ਟੀਮ ਵੱਲੋਂ ਜ਼ਿਆਦਾ ਹਮਲਾਵਰ ਖੇਡ ਦੇਖਣ ਨੂੰ ਨਹੀਂ ਮਿਲੇਗੀ। ਸਵੀਡਨ ਹੁਣ ਤੱਕ 12 ਵਾਰ ਵਿਸ਼ਵ ਕੱਪ ਖੇਡ ਚੁੱਕੀ ਹੈ ਜਿਸ ਵਿੱਚ 1958 ‘ਚ ਆਪਣੀ ਮੇਜ਼ਬਾਨੀ ‘ਚ ਦੂਜੇ ਸਥਾਨ ‘ਤੇ ਰਹਿਣਾ ਟੀਮ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਜਦੋਂਕਿ 1994 ‘ਚ ਟੀਮ ਤੀਸਰੇ ਸਥਾਨ ‘ਤੇ ਰਹੀ ਸੀ ਉਸ ਤੋਂਬਾਅਦ ਟੀਮ ਪਹਿਲੀ ਵਾਰ ਨਾਕਆਊਅਟ ਖੇਡ ਰਹੀ ਹੈ। ਇੰਗਲੈਂਡ ਆਪਣਾ 15ਵਾਂ ਵਿਸ਼ਵ ਕੱਪ ਖੇਡ ਰਿਹਾ ਹੈ ਟੀਮ 1966 ‘ਚ ਵਿਸ਼ਵ ਕੱਪ ਜਿੱਤ ਚੁੱਕੀ ਹੈ ਅਤੇ 1990 ‘ਚ ਚੌਥੇ ਸਥਾਨ ‘ਤੇ ਰਹੀ ਸੀ ਅਤੇ ਉਸ ਤੋਂ ਬਾਅਦ ਪਹਿਲੀ ਵਾਰ ਕੁਆਰਟਰ ਫਾਈਨਲ ਖੇਡ ਰਹੀ ਹੈ