ਭ੍ਰਿਸ਼ਟਾਚਾਰ ਮਾਮਲੇ ‘ਚ ਸ਼ਰੀਫ ਦੇ ਨਾਲ ਉਸ ਦੀ ਧੀ ਨੂੰ ਵੀ 7 ਸਾਲ ਦੀ ਸਜ਼ਾ
- ਮਰੀਅਮ ਦੇ ਪਤੀ ਸਫ਼ਦਰ ਨੂੰ ਵੀ ਇੱਕ ਸਾਲ ਕੈਦ
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਨਵਾਜ਼ ਸਰੀਫ਼ ਨੂੰ 10 ਅਤੇ ਮਰੀਅਮ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਰੀਅਮ ਨਵਾਜ਼ ਨੂੰ 20 ਲੱਖ ਪੌਂਡ ਲਗਭਗ ਪੌਣੇ ਦੋ ਕਰੋੜ ਭਾਰਤੀ ਰੁਪਏ) ਦਾ ਜ਼ੁਰਮਾਨਾ ਵੀ ਲਗਾਇਆ ਹੈ। ਸਜ਼ਾ ਦੇ ਐਲਾਨ ਤੋਂ ਬਾਅਦ ਮਰੀਅਮ ਨਵਾਜ਼ ਚੋਣ ਲੜਨ ਲਈ ਵੀ ਅਯੋਗ ਹੋ ਗਈ ਹੈ। ਪਾਕਿਸਤਾਨ ‘ਚ ਚੋਣਾਂ 25 ਜੁਲਾਈ ਨੂੰ ਹੋਣਗੀਆਂ। ਮਰੀਅਮ ਨਵਾਜ਼ ਲਾਹੌਰ ਏ ਐਨ-127 ਸੀਟ ਤੋਂ ਚੋਣ ਲੜ ਰਹੀ ਹੈ, ਮਰੀਅਮ ਦੇ ਪਤੀ ਕੈਪਟਨ ਸਫ਼ਦਰ ਨੂੰ ਵੀ ਇੱਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।ਇਸ ਤੋਂ ਪਹਿਲਾਂ ਅਦਾਲਤ ਨੇ ਤਿੰਨ ਜੁਲਾਈ 2018 ਨੂੰ ਮਾਮਲੇ ਦੀ ਸੁਣਵਾਈ ਪੂਰੀ ਕਰਕੇ ਫ਼ੈਸਲਾ ਸੁਰੱਖਿਅਤ ਕਰ ਲਿਆ ਸੀ। (Nawaz Sharif)
ਇਸਲਾਮਾਬਾਦ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਦੇ ਜੱਜ ਮਹਿਮੂਦ ਬਸ਼ੀਰ ਨੇ ਸਾਢੇ 9 ਮਹੀਨਿਆਂ ਤੱਕ ਇਸ ਕੇਸ ਦੀ ਸੁਣਵਾਈ ਕੀਤੀ। ਇਸ ਮਾਮਲੇ ਵਿੱਚ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼, ਹਸਨ ਨਵਾਜ਼, ਹੁਸੈਨ ਨਵਾਜ਼ ਅਤੇ ਕੈਪਟਨ ਸਫਦਰ ਵੀ ਮੁਲਜ਼ਮ ਹਨ। ਅਦਾਲਤ ਨੇ ਹਸਨ ਨਵਾਜ਼ ਅਤੇ ਹੁਸੈਨ ਨਵਾਜ਼ ਨੂੰ ਪਹਿਲਾਂ ਹੀ ਭਗੌੜਾ ਕਰਾਰ ਦੇ ਚੁੱਕੀ ਹੈ। ਨਵਾਜ਼ ਸ਼ਰੀਫ਼ ਨੇ ਇਸ ਕੇਸ ਦਾ ਫੈਸਲਾ ਸੱਤ ਦਿਨਾਂ ਤੱਕ ਟਾਲਣ ਦੀ ਪਟੀਸ਼ਨ ਦਿੱਤੀ ਸੀ, ਜਿਸ ‘ਚ ਕਿਹਾ ਗਿਆ ਸੀ। (Nawaz Sharif)
ਕਿ ਪਤਨੀ ਦੀ ਬਿਮਾਰੀ ਕਾਰਨ ਉਹ ਲੰਡਨ ਵਿਚ ਹਨ ਅਤੇ ਤੁਰੰਤ ਮੁਲਕ ਵਾਪਸ ਨਹੀ ਆ ਸਕਦੇ ਨਵਾਜ਼ ਸਰੀਫ਼ ਨੂੰ ਪਹਿਲਾਂ ਵੀ ਸਿਆਸੀ ਵਿਰੋਧੀਆਂ ਵੱਲੋਂ ਪਾਏ ਕੇਸਾਂ ਦਾ ਸਾਹਮਣਾ ਕਰਨਾ ਪਿਆ ਹੈ, ਉਹ ਦੋ ਮਾਮਲਿਆਂ ‘ਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਦੀ ਪਾਰਟੀ ਦੀ ਸੱਤਾ ਦੌਰਾਨ ਅਦਾਲਤ ਨੇ ਫੈਸਲਾ ਸੁਣਾਇਆ ਹੈ। ਜ਼ਿਲ੍ਹਾ ਪ੍ਰਸਾਸਨ ਨੇ ਰਾਜਧਾਨੀ ‘ਚ ਧਾਰਾ 144 ਲਾ ਦਿੱਤੀ ਹੈ। 14 ਜੂਨ ਤੋਂ ਨਵਾਜ਼ ਤੇ ਮਰੀਅਮ ਲੰਦਨ ‘ਚ ਹਨ। (Nawaz Sharif)
ਹੁਣ ਕੀ ਕਰਨਗੇ ਨਵਾਜ਼? | Nawaz Sharif
ਕੋਰਟ ਦੇ ਫੈਸਲੇ ਤੋਂ ਬਾਅਦ ਨਵਾਜ਼ ਸ਼ਰੀਫ ਦੇ ਭਰਾ ਸਾਹਬਾਜ਼ ਸ਼ਰੀਫ ਨੇ ਕਿਹਾ ਕਿ ਚੋਣਾਂ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਸਾਡੇ ਉਮੀਦਵਾਰ ਨਿਆਂ ਦੀਆਂ ਗੱਲਾਂ ਨੂੰ ਕੈਂਪਾਂ ਦੌਰਾਨ ਉਠਾਉਣਗੇ ਸਾਨੂੰ ਫੈਸਲੇ ਤੋਂ ਨਿਰਾਸ਼ਾ ਹੋਈ। ਉਨਾਂ ਅੱਗੇ ਦੀ ਕਾਰਵਾਈ ‘ਤੇ ਕਿਹਾ, ”ਅਸੀਂ ਨਿਆਂ ਲਈ ਸਾਰੇ ਕਾਨੂੰਨੀ ਤੇ ਸੰਵਿਧਾਨਿਕ ਪਹਿਲੂਆਂ ‘ਤੇ ਵਿਚਾਰ ਕਰਾਂਗੇ, ਨਵਾਜ਼ ਸ਼ਰੀਫ ਬਹਾਦਰੀ ਨਾਲ ਲੜਨਗੇ।
ਲੰਡਨ ਦਾ ਅਪਾਰਮੈਂਟ ਜ਼ਬਤ ਕਰਨ ਦੇ ਆਦੇਸ਼ | Nawaz Sharif
ਅਦਾਲਤ ਨੇ ਇਵੇਨਫੀਲ਼ਡ ਅਪਾਰਮੈਂਟ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ। ਨੈਸ਼ਨਲ ਅਕਾਊਂਟੇਬਿਲਟੀ ਬੋਰਡ ਦੇ ਸੰਚਾਲਕ ਸਰਦਾਰ ਮੁਜੱਫ਼ਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਦਾਲਤ ਨੇ ਆਪਣੇ ਫੈਸਲੇ ‘ਚ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਇਵੇਨਫੀਲ਼ਡ ਅਪਾਰਮੈਂਟ ਜ਼ਬਤ ਕਰ ਲਵੇ ਇਵੇਨਫੀਲ਼ਡ ਅਪਾਰਮੈਂਟ ਲੰਡਨ ‘ਚ ਨਵਾਜ਼ ਸ਼ਰੀਫ਼ ਦੀ ਜਾਇਦਾਦ ਦੱਸੀ ਜਾਂਦੀ ਹੈ। ਇਸ ਸਬੰਧੀ ਭ੍ਰਿਸ਼ਟਾਚਾਰ ਦਾ ਮਾਮਲਾ ਚੱਲ ਰਿਹਾ ਸੀ। (Nawaz Sharif)