ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home ਮਨੋਰੰਜਨ ਦਿਲਜੀਤ ਦੋਸਾਂਝ...

    ਦਿਲਜੀਤ ਦੋਸਾਂਝ ਸਰੋਤਿਆਂ ਲਈ ਲੱਗੇ ਕੁਝ ਨਵਾਂ ਕਰਨ, ਆਓ ਜਾਣੀਏ…

    Diljit Dosanjh, Something, Audience
    Diljit Dosanjh new song

    ਖੁਦ ਦਾ ਲਿਖਿਆ ਗੀਤ ਗਾਉਣ ਦੀ ਤਿਆਰੀ | Diljit Dosanjh

    ਚੰਡੀਗੜ੍ਹ (ਏਜੰਸੀ)। ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਵਿਚ ਇੱਕ ਬ੍ਰਾਂਡ ਬਣ ਚੁੱਕੇ ਹਨ | ਦਿਲਜੀਤ ਹਮੇਸ਼ਾ ਅਪਣੇ ਸਰੋਤਿਆਂ ਲਈ ਕੁਝ ਨਵਾਂ ਲੈ ਕੇ ਆਉਂਦੇ ਹਨ ਅਤੇ ਇਸ ਵਾਰ ਉਹ ਅਪਣੇ ਚਾਹੁਣ ਵਾਲਿਆਂ ਲਈ ‘ਸੂਰਮਾ’ ਮੂਵੀ ਲੈ ਕੇ ਆ ਰਹੇ ਹਨ ਇਨ੍ਹੀਂ ਦਿਨੀਂ ਦਿਲਜੀਤ ਫਿਲਮ ‘ਸੂਰਮਾ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਇਹ ਫਿਲਮ 13 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਦਿਲਜੀਤ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਇਹ ਫਿਲਮ ਸੰਦੀਪ ਸਿੰਘ ਦੇ ਜੀਵਨ ‘ਤੇ ਬਣੀ ਹੈ।

    ਦਿਲਜੀਤ ਦੋਸਾਂਝ (Diljit Dosanjh Audience) ਨੇ ਅਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਹਮੇਸ਼ਾ ਟੁੰਬਿਆ ਹੈ ਅਤੇ ਹਾਲ ਹੀ ‘ਚ ਦਿਲਜੀਤ ਨੇ ਆਪਣੇ ਗੀਤ ਨੂੰ ਲੈ ਕੇ ਖੁਲਾਸਾ ਕੀਤਾ ਹੈ। ਦਿਲਜੀਤ ਦਾ ਕਹਿਣਾ ਹੈ ਕਿ ਉਹ ‘ਗੰਗਨਮ ਸਟਾਈਲ’ ਵਾਂਗ ਕੁਝ ਵੱਖਰਾ ਪੰਜਾਬੀ ਗੀਤ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਲਈ ਤਿੰਨ ਗੀਤ ਕੰਪੋਜ਼ ਕੀਤੇ ਹਨ, ਜਿਨ੍ਹਾਂ ‘ਚੋਂ ਉਹ ਇਕ ਦੀ ਚੋਣ ਕਰਨਗੇ।  ਉਨ੍ਹਾਂ ਕਿਹਾ ਕਿ ਇਸ ਗੱਲ ਦਾ ਮੈਨੂੰ ਪਤਾ ਨਹੀਂ ਹੈ ਕਿ ਇਹ ਗੀਤ ਬਿਲਕੁਲ ‘ਗੰਗਨਮ ਸਟਾਈਲ’ ਵਾਂਗ ਬਣੇਗਾ ਵੀ ਜਾਂ ਨਹੀਂ ਪਰ ਉਹ ਇਕ ਮਿਊਜ਼ਿਕ ਵੀਡੀਓ ਬਣਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਦਿਲਜੀਤ ਦੋਸਾਂਝ ਨੇ ਖੁਦ ਲਿਖਿਆ ਹੈ।

    LEAVE A REPLY

    Please enter your comment!
    Please enter your name here