ਸਾਡੇ ਨਾਲ ਸ਼ਾਮਲ

Follow us

14.5 C
Chandigarh
Saturday, January 31, 2026
More
    Home ਸੂਬੇ ਪੰਜਾਬ ਸੜਕ ਹਾਦਸੇ &#8...

    ਸੜਕ ਹਾਦਸੇ ‘ਚ ਦੋ ਦੀ ਮੌਤ, 2 ਜ਼ਖ਼ਮੀ

    Two, Killed, Road, Accident, 2 Injured

    ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਬਰਨਾਲਾ ‘ਚ ਅੱਜ ਸੇਖਾ ਰੋਡ ‘ਤੇ ਦੋ ਤੇਜ਼ ਰਫ਼ਤਾਰ ਮੋਟਰਸਾਈਕਲਾਂ ਦੀ ਭਿਆਨਕ ਟੱਕਰ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਮੌਤ ਦੋਵਾਂ ਮੋਟਰਸਾਈਕਲ ਸਵਾਰਾਂ ਦੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਵਾਸੀ ਕੁੰਭੜਵਾਸ ਆਪਣੇ ਦੋਸਤ ਸੁਖਵੀਰ ਸਿੰਘ ਵਾਸੀ ਸੇਖਾ ਨਾਲ ਬਰਨਾਲਾ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਸੀ। ਜਦੋਂ ਇਹ ਦੋਵੇਂ ਬਰਨਾਲਾ ਸੇਖਾ ਰੋਡ ‘ਤੇ ਕੋਠੇ ਸੁਰਜੀਤਪੁਰਾ ਦੇ ਕੋਲ ਪਹੁੰਚੇ ਤਾਂ ਸਾਹਮਣਿਓਂ ਦੋ ਲੜਕੇ ਸੋਨੂੰ ਤੇ ਹੈਪੀ ਵਾਸੀ ਬਰਨਾਲਾ ਮੋਟਰਸਾਈਕਲ ‘ਤੇ ਹੀ ਬਰਨਾਲਾ ਵੱਲ ਆ ਰਹੇ ਸਨ।

    ਤੇਜ਼ ਰਫ਼ਤਾਰ ਨਾਲ ਆ ਰਹੇ ਮੋਟਰਸਾਈਕਲਾਂ ਦੀ ਭਿਆਨਕ ਟੱਕਰ ਨਾਲ ਹੋਈ ਮੌਤ

    ਤੇਜ਼ ਰਫ਼ਤਾਰ ਕਾਰਨ ਦੋਵਾਂ ਮੋਟਰਸਾਈਕਲਾਂ ਦੀ ਭਿਆਨਕ ਟੱਕਰ ਹੋ ਗਈ ਐਂਬੂਲੈਂਸ 108 ਦੇ ਈਐੱਮਟੀ ਮਨਦੀਪ ਸਿੰਘ ਨੇ ਦੱਸਿਆ ਕਿ ਇੱਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਦੂਜੇ ਨੂੰ ਜਦੋਂ ਸਿਵਲ ਹਸਪਤਾਲ ‘ਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ ਜਦੋਂ ਕਿ ਸੁਖਬੀਰ ਸਿੰਘ ਵਾਸੀ ਸੇਖਾ ਤੇ ਹੈਪੀ ਬਰਨਾਲਾ ਦੋ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦਾ ਇਲਾਜ ਸਿਵਲ ਹਸਪਤਾਲ ਬਰਨਾਲਾ ‘ਚ ਚੱਲ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਪਰਮਜੀਤ ਸਿੰਘ ਵਾਸੀ ਕੁੰਭੜਵਾਸ ਤੇ ਸੋਨੂੰ ਵਾਸੀ ਬਰਨਾਲਾ ਵਜੋਂ ਹੋਈ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਸਰਕਾਰੀ ਹਸਪਤਾਲ ਬਰਨਾਲਾ ‘ਚ ਪੋਸਟਮਾਰਟਮ ਲਈ ਰੱਖ ਦਿੱਤੀਆਂ ਹਨ। ਪੁਲਿਸ ਅਧਿਕਾਰੀ ਕਰਮਜੀਤ ਸਿੰਘ ਏਐੱਸਆਈ ਨੇ ਦੱਸਿਆ ਕਿ ਦੋਵੇਂ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ 174 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here