ਅਪ੍ਰਵਾਸੀ ਮੁੱਦੇ ‘ਤੇ ਵਿਰੋਧ ਕਰ ਰਹੇ 600 ਪ੍ਰਦਰਸ਼ਨਕਾਰੀ ਸਾਂਸਦ ਗ੍ਰਿਫ਼ਤਾਰ

Immigrant Issue, 600 Protesters, Arrested

‘ਜ਼ੋਰ ਨਾਲ ਕਹੋ, ਸਪੱਸ਼ਟ ਕਹੋ, ਅਪ੍ਰਵਾਸੀਆਂ ਦਾ ਸਵਾਗਤ ਹੈ ‘ ਦੇ ਲਾ ਰਹੇ ਸਨ ਨਾਅਰੇ

ਵਾਸ਼ਿੰਗਟਨ, (ਏਜੰਸੀ)। ਗੈਰ ਕਾਨੂੰਨੀ ਅਪ੍ਰਵਾਸਨ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਜੀਰੋ ਟੌਲਰੇਂਸ’ ਨੀਤੀ ਦੇ ਵਿਰੋਧ ‘ਚ ਵੀਰਵਾਰ ਨੂੰ ਇੱਥੇ ਸਥਿਤ ਸਿਨੇਟ ਦਫ਼ਤਰ ‘ਤੇ ਕਬਜ਼ਾ ਕਰਨ ਦਾ ਯਤਨ ਕਰ ਰਹੇ ਲਗਭਗ 600 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਪ੍ਰਦਰਸ਼ਨਕਾਰੀਆਂ ‘ਚ ਜ਼ਿਆਦਾਤਰ ਮਹਿਲਾਵਾਂ ਸ਼ਾਮਲ ਸਨ ਜੋ ਸਫੈਦ ਕੱਪੜੇ ਪਹਿਨੇ ਹੋਏ ਸਨ। ਪ੍ਰਦਰਸ਼ਨਕਾਰੀ ਹਾਰਟ ਸੀਨੇਟ ਦਫ਼ਤਰ ਭਵਨ ਦੇ ਸੰਗਮਰਮਰ ਦੇ ਫ਼ਰਸ਼ ‘ਤੇ ਖੁਦ ਨੂੰ ਧਾਤੂ ਵਰਗੇ ਰਜਤ ਕੰਬਲ ‘ਚ ਲਪੇਟ ਕੇ ਬੈਠੇ ਹੋਏ ਸਨ। ਅਮਰੀਕੀ ਆਪ੍ਰਵਾਸਨ ਅਧਿਕਾਰੀਆਂ ਦੁਆਰਾ ਆਪਣੇ ਪਰਿਵਾਰਾਂ ਤੋਂ ਵੱਖ ਪ੍ਰਵਾਸੀ ਬੱਚਿਆਂ ਨੂੰ ਵੀ ਅਜਿਹੇ ਹੀ ਕੰਬਲ ਦਿੱਤੇ ਸਨ।

ਪ੍ਰਦਰਸ਼ਨਕਾਰੀ ‘ਜ਼ੋਰ ਨਾਲ ਕਹੋ, ਸਪੱਸ਼ਟ ਕਹੋ, ਅਪ੍ਰਵਾਸੀਆਂ ਦਾ ਸਵਾਗਤ ਹੈ ‘ ਵਰਗੇ ਨਾਅਰੇ ਲਾ ਰਹੇ ਸਨ। ਇਮਾਰਤ ਦੇ ਉਪਰੋਂ ਵੱਡੀ ਗਿਣਤੀ ‘ਚ ਸੀਨੇਟ ਕਰਮਚਾਰੀ ਉਹਨਾਂ ਦੇ ਪ੍ਰਦਰਸ਼ਨ ਦਾ ਨਜ਼ਾਰਾ ਦੇਖ ਰਹੇ ਸਨ। ਇਸ ਤੋਂ ਬਾਅਦ ਕੈਪੀਟਲ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦੱਿਤੀ ਕਿ ਜੇਕਰ ਉਹਨਾ ਨੇ ਇਮਾਰਤ ਨੂੰ ਖਾਲੀ ਨਾ ਕੀਤਾ ਤਾਂ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਤੁਰੰਤ ਬਾਅਦ ਛੋਟੇ ਸਮੂਹਾਂ ‘ਚ ਪ੍ਰਦਰਸ਼ਨਕਾਰੀਆਂ ਨੂੰ ਦੀਵਾਰ ਨਾਲ ਖੜ੍ਹਾ ਕੀਤਾ ਗਿਆ ਅਤੇ ਪੁਲਿਸ ਨੇ  ਉਹਨਾ ਦੇ ਕੰਬਲਾਂ ਅਤੇ ਹੋਰ ਸਮਾਨ ਨੂੰ ਜਬਰ ਕਰ ਲਿਆ।

ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਪ੍ਰਦਰਸ਼ਨ ਸਮਾਪਤ ਕਰਨ ‘ਚ ਲਗਭਗ ਡੇਢ ਘੰਟੇ ਦਾ ਸਮਾਂ ਲੱਗ ਗਿਆ। ਡੈਮੋਕ੍ਰੇਟਿਕ ਸੀਨੇਟਰ ਮਾਜੀ ਹਿਰੋਨੋ, ਟੈਮੀ ਡਕਵਰਥ, ਕਸਰਟਨ ਗਿਲੀਬ੍ਰੈਂਡ ਅਤੇ ਜੇਫ ਮਰਕਲੇ, ਜੋ ਟਰੰਪ ਦੀ ਆਪ੍ਰਵਾਸਨ ਨੀਤੀਆਂ ਦੀ ਅਲੋਚਨਾ ਕਰਦੇ ਰਹੇ ਹਨ, ਨੇ ਵੀ ਕੁਝ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ। ਗਿਲਬ੍ਰੈਂਡ ਦੇ ਹੱਥ ‘ਚ ਇੱਕ ਤਖਤੀ ਸੀ ਜਿਸ ‘ਤੇ ਲਿਖਿਆ ਸੀ, ‘ਹੁਣ ਹਿਰਾਸਤ ‘ਚ ਲੈਣਾ ਬੰਦ ਕਰੋ।’