ਨਵੀਂ ਦਿੱਲੀ (ਏਜੰਸੀ) ਜਰਮਨ ਫੁੱਟਬਾਲ ਦੇ ਇਤਿਹਾਸ ‘ਚ ਬੁੱਧਵਾਰ ਦੀ ਰਾਤ ਸਭ ਤੋਂ ਕਾਲੀ ਰਾਤ ਸਾਬਤ ਹੋਈ ਮੌਜ਼ੂਦਾ ਵਿਸ਼ਵ ਚੈਂਪੀਅਨ 2018 ਵਿਸ਼ਵ ਕੱਪ ‘ਚ ਆਪਣੇ ਤੋਂ ਬੇਹੱਦ ਕਮਜ਼ੋਰ ਦੱਖਣੀ ਕੋਰਿਆਈ ਟੀਮ ਤੋਂ 0-2 ਨਾਲ ਹਾਰ ਕੇ ਬਾਹਰ ਹੋ ਗਈ ਗਰੁੱਪ ਐੱਫ ਦੇ ਇਸ ਅਹਿਮ ਮੁਕਾਬਲੇ ‘ਚ ਜਰਮਨੀ ਨੂੰ ਨਾਕਆਊਟ ‘ਚ ਪਹੰਚਣ ਲਈ ਜਿੱਤ ਦੀ ਜਰੂਰਤ ਸੀ ਪਰ 2014 ਦੀ ਜੇਤੂ ਟੀਮ ਦੇ ਖਿਡਾਰੀ ਕੋਰੀਆ ਦੀ ਮਜ਼ਬੂਤ ਰੱਖਿਆ ਕਤਾਰ ਅਤੇ ਆਪਣੀ ਸੁਸਤ ਖੇਡ ਕਾਰਨ ਵਿਸ਼ਵ ਕੱਪ ਇਤਿਹਾਸ ‘ਚ ਪਹਿਲੀ ਵਾਰ ਗਰੁੱਪ ਸਟੇਜ਼ ਤੋਂ ਬਾਹਰ ਹੋ ਗਈ ਲੰਮੇ ਪਾਸਾਂ ਲਈ ਜਰਮਨੀ ਦੀ ਰਿਵਾਇਤੀ ਖੇਡ ਮਸ਼ਹੂਰ ਹੈ ਪਰ ਉਸਦਾ ਇਹ ਅੰਦਾਜ਼ ਇਸ ਮੁਕਾਬਲੇ ‘ਚ ਦੇਖਣ ਨੂੰ ਨਹੀਂ ਮਿਲਿਆ।
ਗੋਲਕੀਪਰ ਨੂੰ ਗੋਲ ਪੋਸਟ ਛੱਡਣਾ ਪਿਆ ਮਹਿੰਗਾ
ਨਿਰਧਾਰਤ ਸਮੇਂ ਤੋਂ ਬਾਅਦ ਰੈਫਰੀ ਨੇ ਛੇ ਮਿੰਟ ਦਾ ਇੰਜ਼ਰੀ ਸਮਾਂ ਜੋੜਿਆ ਇੰਜ਼ਰੀ ਸਮੇਂ ਦੇ ਦੂਸਰੇ ਮਿੰਟ ‘ਚ ਕੋਰੀਆ ਨੂੰ ਕਾਰਨਰ ਮਿਲਿਆ ਕਪਤਾਨ ਸੋਨ ਦੇ ਕਾਰਨਰ ‘ਤੇ ਜਰਮਨੀ ਦੇ ਡਿਫੈਂਡਰ ਦੀ ਗਲਤੀ ਤੋਂ ਬਾਅਦ ਕਿਮ ਨੇ ਗੇਂਦ ਨੂੰ ਗੋਲ ਪੋਸਟ ‘ਚ ਪਾ ਕੋਰੀਆ ਨੂੰ 1-0 ਦਾ ਵਾਧਾ ਦਿਵਾਇਆ ਇੱਕ ਗੋਲ ਨਾਲ ਪੱਛੜਨ ਅਤੇ ਇੰਜ਼ਰੀ ਸਮਾਂ ਹੋਣ ਕਾਰਨ ਜਰਮਨੀ ਦੇ ਗੋਲਕੀਪਰ ਵੀ ਡਿਫੈਂਡਰਾਂ ਅਤੇ ਸਟਰਾਈਕਰਾਂ ਨਾਲ ਕੋਰਿਆਈ ਗੋਲਪੋਸਟ ਵੱਲ ਹਮਲੇ ਲਈ ਨਿਕਲ ਗਏ ਜੋ ਜਰਮਨੀ ਲਈ ਹੋਰ ਮਹਿੰਗਾ ਸਾਬਤ ਹੋਇਆ ਅਤੇ ਜਦੋਂ ਸਾਰੇ ਖਿਡਾਰੀ ਕੋਰਿਆਈ ਗੋਲਪੋਸਟ ਵੱਲ ਸਨ ਤਾਂ ਵਿਰੋਧੀ ਟੀਮ ਦੇ ਖਿਡਾਰੀਆਂ ਨੇ ਲੰਮੇ ਪਾਸ ਦੁਆਰਾ ਗੇਂਦ ਨੂੰ ਜਰਮਨ ਗੋਲਪੋਸਟ ਵੱਲ ਪਹੁੰਚਾ ਦਿੱਤਾ ਅਤੇ ਸੋਨ ਨੇ ਇੱਕ ਹੋਰ ਗੋਲ ਕਰਕੇ ਕੋਰੀਆ 2-0 ਦਾ ਵਾਧਾ ਦਿਵਾ ਦਿੱਤਾ ਅਤੇ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰ ਦਿੱਤਾ।
- ਪਿਛਲੇ ਪੰਜ ਵਿਸ਼ਵ ਕੱਪ ‘ਚ ਸਾਬਕਾ ਜੇਤੂਆਂ ਦਾ ਨਤੀਜਾ
- ਫਰਾਂਸ1998ਗਰੁੱਪ ਗੇੜ ‘ਚੋਂ ਬਾਹਰ (2002)
- ਬ੍ਰਾਜ਼ੀਲ2002ਕੁਆਰਟਰਫਾਈਨਲ ‘ਚ ਬਾਹਰ(2006)
- ਇਟਲੀ2006ਗਰੁੱਪ ਗੇੜ ਚੋਂ ਬਾਹਰ (2010)
- ਸਪੇਨ 2010ਗਰੁੱਪ ਗੇੜ ਚੋਂ ਬਾਹਰ (2014)
- ਜਰਮਨੀ2014ਗਰੁੱਪ ਗੇੜ ਚੋਂ ਬਾਹਰ (2018)
ਇਤਿਹਾਸ ਦੀ ਕਰੂਰਤਾ ਦਾ ਸ਼ਿਕਾਰ ਹੋਇਆ ਜਰਮਨੀ
ਚਾਰ ਵਾਰ ਦੀ ਚੈਂਪੀਅਨ ਜਰਮਨੀ ਇਤਿਹਾਸ ਦੀ ਕਰੂਰਤਾ ਦਾ ਅਜਿਹਾ ਸ਼ਿਕਾਰਹੋਈ ਕਿ ਉਸਨੂੰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਹੀ ਗੇੜ ‘ਚ ਬਾਹਰ ਹੋ ਜਾਣਾ ਪਿਆ ਫੁੱਟਬਾਲ ਵਿਸ਼ਵ ਕੱਪ ਦਾ 1930 ਤੋਂ ਹੁਣ ਤੱਕ ਦਾ ਇਤਿਹਾਸ ਗਵਾਹ ਹੈ ਕਿ ਹੁਣ ਤੱਕ ਸਿਰਫ਼ ਦੋ ਹੀ ਦੇਸ਼ ਇਟਲੀ(1934 ਤੇ 1938) ਅਤੇ ਬ੍ਰਾਜ਼ੀਲ(1958 ਤੇ 1962) ਚੈਂਪੀਅਨ ਬਣਨ ਤੋਂ ਬਾਅਦ ਅਗਲੇ ਵਿਸ਼ਵ ਕੱਪ ‘ਚ ਆਪਣਾ ਖ਼ਿਤਾਬ ਬਰਕਰਾਰ ਰੱਖਣ ‘ਚ ਕਾਮਯਾਬ ਰਹੇ ਹਨ।
ਚੈਂਪੀਅਨ ਜਰਮਨੀ ਨੂੰ ਆਪਣਾ ਖ਼ਿਤਾਬ ਬਰਕਰਾਰ ਰੱਖਣ ਲਈ ਇਤਿਹਾਸ ਦੇ ਅੜਿੱਕੇ ਨੂੰ ਪਾਰ ਕਰਨਾ ਸੀ ਪਰ ਉਸਦੇ ਪੈਰ ਪਹਿਲੇ ਹੀ ਗੇੜ ‘ਚ ਥਿੜਕ ਗਏ ਅਤੇ ਜਰਮਨੀ 1938 ਤੋਂ ਬਾਅਦ ਪਹਿਲੀ ਵਾਰ ਪਹਿਲੇ ਹੀ ਗੇੜ ਚੋਂ ਬਾਹਰ ਹੋ ਗਈ ਜਰਮਨੀ ਦਾ ਟੂਰਨਾਮੈਂਟ ‘ਚ ਬੇਹੱਦ ਖ਼ਰਾਬ ਪ੍ਰਦਰਸ਼ਨ ਰਿਹਾ ਅਤੇ ਉਹ ਤਿੰਨ ਮੈਚਾਂ ‘ਚ ਸਿਰਫ਼ ਦੋ ਗੋਲ ਕਰ ਸਕੀ ਅਤੇ 17 ਵਿਸ਼ਵ ਕੱਪ ‘ਚ ਪਹਿਲੀ ਵਾਰ ਗਰੁੱਪ ਗੇੜ’ਚ ਚੌਥੇ ਸਥਾਨ ‘ਤੇ ਰਹੀ ਟੀਮ ਚਾਰ ਵਾਰ ਦੂਸਰੇ ਅਤੇ 12 ਵਾਰ ਪਹਿਲੇ ਸਥਾਨ ‘ਤੇ ਰਹੀ ਸੀ।
ਜਰਮਨੀ ਨੇ ਪਹਿਲੀ ਵਾਰ 1954 ‘ਚ ਖ਼ਿਤਾਬ ਜਿੱਤਿਆ ਤੇ 1958 ‘ਚ ਉਸਨੂੰ ਚੌਥਾ ਸਥਾਨ ਮਿਲਿਆ 1974 ‘ਚ ਖ਼ਿਤਾਬ ਜਿੱਤਣ ਬਾਅਦ 1978 ‘ਚ ਆਖ਼ਰੀ ਅੱਠਾਂ ‘ਚ ਬਾਹਰ ਹੋ ਗਈ 1990 ‘ਚ ਖ਼ਿਤਾਬ ਜਿੱਤਣ ਤੋਂ ਬਾਅਦ ਅਗਲੇ ਵਿਸ਼ਵ ਕੱਪ 1994 ‘ਚ ਉਸਨੂੰ ਕੁਆਰਟਰਫਾਈਨਲ ‘ਚ ਬਾਹਰ ਹੋਣਾ ਪਿਆ ਜਰਮਨੀ ਨੇ 2014 ‘ਚ ਖ਼ਿਤਾਬ ਜਿੱਤਿਆ ਤੇ ਇਸ ਵਾਰ ਪਹਿਲੇ ਗੇੜ ‘ਚ ਹੀ ਬਾਹਰ ਹੋ ਗਈ ਵਿਸ਼ਵ ਕੱਪ ਦੇ ਇਤਿਹਾਸ ‘ਚ ਇਹ ਛੇਵਾਂ ਮੌਕਾ ਹੈ ਜਦੋਂ ਚੈਂਪੀਅਨ ਟੀਮ ਪਹਿਲੇ ਹੀ ਗੇੜ ‘ਚ ਬਾਹਰ ਹੋਈ ਹੈ ਇਹਨਾਂ ਚੋਂ ਚਾਰ ਮੌਕੇ ਤਾਂ ਨਵੀਂ ਸ਼ਤਾਬਦੀ ਦੀ ਸ਼ੁਰੂਆਤ ਹੋਣ ‘ਤੇ ਆਏ ਹਨ।