ਘਰ ਵਿਚ ਬੱਚਿਆਂ ਦੇ ਜਨਮ ਦੇ ਨਾਲ ਹੀ ਇਸ ਵਿਸ਼ੇ ‘ਤੇ ਵਿਚਾਰ-ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਬੱਚੇ ਨੂੰ ਕਿਹੜੇ ਸਕੂਲ ਵਿਚ ਭੇਜਣਾ ਹੈ, ਕਦੋਂ ਸਕੂਲ ਭੇਜਣਾ ਹੈ ਅੱਜ-ਕੱਲ੍ਹ ਦੇ ਮਾਪੇ ਆਪਣੇ ਦੋ-ਢਾਈ ਸਾਲ ਦੇ ਬੱਚਿਆਂ ਨੂੰ ਵੀ ਸਕੂਲ ਵਿਚ ਭੇਜਣ ਦੀ ਤਿਆਰੀ ਵਿਚ ਹਨ ਪਤਾ ਨਹੀਂ ਉਹ ਕਿਸ ਗੱਲ ਦੀ ਹੋੜ ਵਿਚ ਲੱਗੇ ਹਨ? ਪੁੱਛਣ ‘ਤੇ ਦੱਸਦੇ ਹਨ ਕਿ ਆਸ-ਪਾਸ ਦੇ ਫਲਾਣੇ-ਫ਼ਲਾਣੇ ਪਰਿਵਾਰਾਂ ਦੇ ਬੱਚੇ, ਜੋ ਦੋ-ਢਾਈ ਸਾਲ ਦੇ ਹਨ, ਸਕੂਲ ਜਾਣ ਲੱਗੇ ਹਨ ਇਸ ਲਈ ਅਸੀਂ ਵੀ ਭੇਜਣਾ ਹੈ ਕਦੋਂ ਤੱਕ ਅਸੀਂ ਦੂਸਰਿਆਂ ਦੀ ਨਕਲ ਕਰਦੇ ਰਹਾਂਗੇ, ਆਪਣੀ ਖੁਦ ਦੀ ਇੱਕ ਉਦਾਹਰਨ ਕਿਉਂ ਨਹੀਂ ਰੱਖਦੇ, ਤਾਂ ਕਿ ਲੋਕ ਤੁਹਾਨੂੰ ਦੇਖ ਕੇ ਤੁਹਾਡੀ ਨਕਲ ਕਰਨ ਕਿ ਦੇਖੋ ਉਨ੍ਹਾਂ ਦਾ ਬੱਚਾ ਪੰਜ ਸਾਲ ਦਾ ਹੋ ਕੇ ਸਕੂਲ ਜਾਣ ਲੱਗਾ ਹੈ ਆਧੁਨਿਕ ਪਰਿਵਾਰਾਂ ਵਿਚ ਤਾਂ ਪੰਜ ਸਾਲ ਵਿਚ ਐਡਮਿਸ਼ਨ ਦਾ ਕਹਿੰਦੇ ਹਾਂ ਤਾਂ ਹਾਸੇ ਦਾ ਮਾਹੌਲ ਬਣ ਜਾਂਦਾ ਹੈ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਮਜ਼ਾਕ ਹੈ ਪਰ ਅਸਲ ਵਿਚ ਬੱਚੇ ਨੂੰ ਸਕੂਲ ਭੇਜਣ ਦੀ ਸਹੀ ਉਮਰ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਅਕਸਰ ਮਾਂ-ਬਾਪ ਸੋਚਦੇ ਹਨ ਕਿ ਬੱਚਿਆਂ ਨੂੰ ਢਾਈ ਸਾਲ ਦੀ ਉਮਰ ਹੁੰਦਿਆਂ ਹੀ ਪਲੇਅ ਸਕੂਲ ਵਿਚ ਪਾ ਦਿਓ, ਤਾਂ ਕਿ ਬੱਚਾ ਕੁਝ ਸਿੱਖ ਜਾਵੇ ਬੱਚਿਆਂ ਨੂੰ ਇੰਟਰਵਿਊ ਲਈ ਤਿਆਰ ਕਰਨ ਲੱਗਦੇ ਹਨ ਛੋਟੇ ਬੱਚਿਆਂ ਨੂੰ ਐਡਮਿਸ਼ਨ ਦੀ ਰੇਸ ਵਿਚ ਸ਼ਾਮਲ ਕਰਨ ਲਈ ਤਿਆਰ ਕਰਦੇ ਹਨ ਪਰ, ਕੀ ਤੁਸੀਂ ਜਾਣਦੇ ਹੋ ਕਿ ਇਹ ਬੱਚਿਆਂ ਲਈ ਠੀਕ ਨਹੀਂ ਹੈ ਸਾਰੇ ਸਿੱਖਿਆ ਮਨੋਵਿਗਿਆਨੀ ਅਤੇ ਤਮਾਮ ਰਿਸਰਚ ਵੀ ਇਹੀ ਕਹਿੰਦੇ ਹਨ ਕੁਝ ਸਮਾਂ ਪਹਿਲਾਂ ਹੋਏ।
ਇੱਕ ਰਿਸਰਚ ਮੁਤਾਬਕ, ਬੱਚਿਆਂ ਨੂੰ ਜਲਦੀ ਸਕੂਲ ਭੇਜਣ ਨਾਲ ਉਨ੍ਹਾਂ ਦੇ ਵਿਵਹਾਰ ‘ਤੇ ਮਾੜਾ ਅਸਰ ਪੈਂਦਾ ਹੈ ਰਿਸਰਚ ਮੁਤਾਬਕ ਬੱਚਿਆਂ ਨੂੰ ਸਕੂਲ ਭੇਜਣ ਦੀ ਉਮਰ ਜਿੰਨੀ ਜ਼ਿਆਦਾ ਹੋਵੇਗੀ, ਬੱਚੇ ਦਾ ਖੁਦ ‘ਤੇ ਓਨਾ ਹੀ ਜ਼ਿਆਦਾ ਸਵੈ-ਕਾਬੂ (ਸੈਲਫ਼ ਕੰਟਰੋਲ) ਹੋਵੇਗਾ ਅਤੇ ਬੱਚਾ ਓਨਾ ਹੀ ਹਾਈਪਰ ਐਕਟਿਵ ਹੋਵੇਗਾ ਸਟੈਨਫੋਰਡ ਯੂਨੀਵਰਸਿਟੀ ਦੁਆਰਾ ਕੀਤੇ ਗਏ ਇਸ ਰਿਸਰਚ ਮੁਤਾਬਕ, ਬੱਚਿਆਂ ਨੂੰ 5 ਸਾਲ ਦੀ ਉਮਰ ਦੀ ਬਜਾਏ 6 ਜਾਂ 7 ਸਾਲ ਦੀ ਉਮਰ ਵਿਚ ਸਕੂਲ ਭੇਜਣਾ ਚਾਹੀਦਾ ਹੈ ਰਿਸਰਚ ਵਿਚ ਪਾਇਆ ਗਿਆ ਕਿ ਜਿਨ੍ਹਾਂ ਬੱਚਿਆਂ ਨੂੰ 6 ਸਾਲ ਦੀ ਉਮਰ ਵਿਚ ਕਿੰਡਰ ਗਾਰਡਨ ਭੇਜਿਆ ਗਿਆ ਸੀ, 7 ਤੋਂ 11 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਸੈਲਫ਼ ਕੰਟਰੋਲ ਬਹੁਤ ਵਧੀਆ ਸੀ।
ਸਾਈਕਲੋਜਿਸਟ ਮੰਨਦੇ ਹਨ ਕਿ ਸੈਲਫ਼ ਕੰਟਰੋਲ ਇੱਕ ਅਜਿਹਾ ਗੁਣ ਹੈ, ਜਿਸਨੂੰ ਬੱਚਿਆਂ ਦੇ ਸ਼ੁਰੂਆਤੀ ਸਮੇਂ ਵਿਚ ਹੀ ਵਿਕਸਿਤ ਕੀਤਾ ਜਾ ਸਕਦਾ ਹੈ ਜਿਨ੍ਹਾਂ ਬੱਚਿਆਂ ਵਿਚ ਸੈਲਫ਼ ਕੰਟਰੋਲ ਹੁੰਦਾ ਹੈ ਉਹ ਫੋਕਸ ਦੇ ਨਾਲ ਅਸਾਨੀ ਨਾਲ ਕਿਸੇ ਵੀ ਪਰੇਸ਼ਾਨੀ ਜਾਂ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਨ ਸਟੈਨਫੋਰਡ ਯੂਨੀਵਰਸਿਟੀ ਦੇ ਰਿਸਰਚਰ ਥਾਮਸ ਡੀ ਅਤੇ ਹੈਂਸ ਹੈਨਰਿਕ ਸੀਵਰਜਨ ਨੇ ਆਪਣੇ ਇਸ ਰਿਸਰਚ ਦੇ ਨਤੀਜ਼ਿਆਂ ਲਈ ਦਾਨਿਸ਼ ਨੈਸ਼ਨਲ ਬਰਥ ਕੋਵਰਟ (ਡੀਐਨਬੀਸੀ) ਤੋਂ ਡਾਟਾ ਇਕੱਠਾ ਕੀਤਾ ਰਿਸਰਚ ਦੌਰਾਨ 7 ਸਾਲ ਦੇ ਬੱਚਿਆਂ ਦੀ ਮੈਂਟਲ ਹੈਲਥ ‘ਤੇ ਫੋਕਸ ਕੀਤਾ ਗਿਆ।
ਇਸ ਲਈ ਤਕਰੀਬਨ 54, 241 ਮਾਪਿਆਂ ਦਾ ਫੀਡਬੈਕ ਲਿਆ ਗਿਆ ਉੱਥੇ 11 ਸਾਲ ਦੀ ਉਮਰ ਦੇ ਬੱਚਿਆਂ ਦੀ ਮੈਂਟਲ ਹੈਲਥ ਲਈ 35, 902 ਮਾਪਿਆਂ ਦਾ ਫੀਡਬੈਕ ਲਿਆ ਗਿਆ ਰਿਸਰਚ ਦੇ ਨਤੀਜਿਆਂ ਦੌਰਾਨ ਪਾਇਆ ਗਿਆ ਕਿ ਜਿਨ੍ਹਾਂ ਬੱਚਿਆਂ ਨੇ ਇੱਕ ਸਾਲ ਦੇਰ ਨਾਲ ਸਕੂਲ ਜਾਣਾ ਸ਼ੁਰੂ ਕੀਤਾ ਸੀ, ਉਨ੍ਹਾਂ ਦਾ ਹਾਈਪਰ ਐਕਟਿਵ ਲੇਵਲ 73 ਪ੍ਰਤੀਸ਼ਤ ਬਿਹਤਰ ਸੀ ਹੁਣੇ ਕੁਝ ਸਮਾਂ ਪਹਿਲਾਂ ਇੱਕ ਵੱਡੇ ਅਖ਼ਬਾਰ ਵਿਚ ਇੱਕ ਖ਼ਬਰ ਛਪੀ ਸੀ, ਜਿਸ ਵਿਚ ਬੱਚਿਆਂ ਦੀ ਸਕੂਲ ਵਿਚ ਦਾਖ਼ਲੇ ਦੀ ਉਮਰ ਦਿੱਤੀ ਹੋਈ ਸੀ ਕੁਝ ਦੇਸ਼ਾਂ ਵਿਚ 5 ਸਾਲ, ਕੁਝ ਵਿਚ 6 ਸਾਲ ਅਤੇ ਇੱਕ-ਦੋ ਦੇਸ਼ਾਂ ਵਿਚ ਤਾਂ 7 ਸਾਲ ਦੀ ਉਮਰ ਵਿਚ ਸਕੂਲ ਵਿਚ ਦਾਖ਼ਲੇ ਦੀ ਗੱਲ ਦੱਸੀ ਗਈ ਸੀ।
ਭਾਰਤੀ ਦਰਸ਼ਨ ਵੀ ਇਹੀ ਮੰਨਦਾ ਆਇਆ ਹੈ ਸਾਡੇ ਇੱਥੇ ਪੁਰਾਤਨ ਕਾਲ ਤੋਂ ਵਿੱਦਿਆ ਸ਼ੁਰੂ ਕਰਨ ਦੀ ਜਾਂ ਰਸਮੀ ਸਿੱਖਿਆ ਸ਼ੁਰੂ ਕਰਨ ਦੀ ਉਮਰ 7 ਸਾਲ ਮੰਨੀ ਗਈ ਹੈ ਉਸ ਤੋਂ ਪਹਿਲਾਂ ਰਸਮੀ ਸਿੱਖਿਆ ਸ਼ੁਰੂ ਕਰਨ ਨਾਲ ਸਿੱਖਿਆ ਅਤੇ ਸਿੱਖਿਆਰਥੀ ਦੋਵਾਂ ਦਾ ਨੁਕਸਾਨ ਹੁੰਦਾ ਹੈ 7 ਸਾਲ ਦੀ ਉਮਰ ਤੋਂ ਸ਼ੁਰੂ ਕਰਕੇ 25 ਸਾਲ ਦੀ ਉਮਰ ਤੱਕ ਪੜ੍ਹਾਈ ਕਰਨਾ ਜਾਂ ਕੁੱਲ 18 ਸਾਲ ਤੱਕ ਦੀ ਪੜ੍ਹਾਈ, ਲੋੜੀਂਦਾ ਸਮਾਂ ਹੈ ਵਰਤਮਾਨ ਸਮੇਂ ਦੇ ਹਿਸਾਬ ਨਾਲ ਦੇਖੀਏ ਤਾਂ ਪੋਸਟ ਗ੍ਰੈਜ਼ੂਏਸ਼ਨ ਤੱਕ ਦੀ ਪੜ੍ਹਾਈ ਲਈ 17 ਸਾਲ ਚਾਹੀਦੇ ਹਨ ਫਿਰ ਇੰਨੀ ਜ਼ਲਦੀ ਕਿਉਂ?।
ਬਹੁਤੀ ਜ਼ਲਦੀ ਹੈ, ਤਾਂ 4 ਸਾਲ ਦੀ ਉਮਰ ਵਿਚ ਬਾਲਵਾੜੀ ਜਾਂ ਕਿੰਡਰ ਗਾਰਡਨ ਵਿਚ ਦਾਖਲਾ ਦਿਵਾ ਸਕਦੇ ਹੋ ਇਸ ਤੋਂ ਘੱਟ ਉਮਰ ਵਿਚ ਬੱਚਿਆਂ ਨੂੰ ਸਕੂਲ ਭੇਜਣ ਵਾਲੇ ਮਾਪੇ ਬਿਨਾ ਸ਼ੱਕ ਉਨ੍ਹਾਂ ਬੱਚਿਆਂ ਦੇ ਦੁਸ਼ਮਣ ਹੀ ਹਨ, ਜੋ ਅਗਿਆਨਤਾਵੱਸ, ਹੰਕਾਰਵੱਸ ਜਾਂ ਦੇਖਾ-ਦੇਖੀ ਦੇ ਚੱਕਰ ਵਿਚ ਫਸ ਕੇ ਆਪਣੇ ਬੱਚਿਆਂ ਦਾ ਬਚਪਨ ਤਾਂ ਖ਼ਰਾਬ ਕਰ ਹੀ ਰਹੇ ਹਨ, ਉਨ੍ਹਾਂ ਦਾ ਭਵਿੱਖ ਵੀ ਖ਼ਰਾਬ ਕਰ ਰਹੇ ਹਨ ਤੇ ਨਾਲ-ਨਾਲ ਮਾਪੇ ਆਪਣਾ ਖੁਦ ਦਾ ਵੀ ਭਵਿੱਖ ਖਰਾਬ ਕਰ ਰਹੇ ਹਨ!
ਸ਼ਾਸਤਰੀ ਨਿਯਮ ਤਾਂ 7 ਸਾਲ ਦਾ ਹੀ ਹੈ, ਬਹੁਤ ਜ਼ਰੂਰੀ ਹੋਵੇ ਤਾਂ 4 ਜਾਂ 5 ਸਾਲ ਇਸ ਤੋਂ ਘੱਟ ਉਮਰ ਵਿਚ ਭੇਜਣ ਦੀ ਜ਼ਲਦਬਾਜ਼ੀ ਤਾਂ ਕਦੇ ਨਹੀਂ ਕਰਨੀ ਚਾਹੀਦੀ ਜਿਵੇਂ ਸੜਕ ‘ਤੇ ਚੱਲਣ ਦੇ ਨਿਯਮ ਬਣੇ ਹੋਏ ਹਨ, ਸਭ ਉਨ੍ਹਾਂ ਦਾ ਪਾਲਣ ਕਰਨਗੇ ਤਾਂ ਹਾਦਸੇ ਨਹੀਂ ਹੋਣਗੇ, ਪਰ ਹੈਲਮੇਟ ਵੀ ਨਹੀਂ ਪਾਵਾਂਗੇ, ਹੱਥ ਛੱਡ ਕੇ ਚਲਾਵਾਂਗੇ ਜਾਂ ਬਹੁਤ ਤੇਜ਼ ਰਫ਼ਤਾਰ ਨਾਲ ਚਲਾਵਾਂਗੇ ਤਾਂ ਹਾਦਸੇ ਹੋਣਗੇ ਹੀ ਇਵੇਂ ਹੀ ਸਿੱਖਿਆ ਬਾਰੇ ਵੀ ਹੈ, ਸਿੱਖਿਆ ਪ੍ਰਾਪਤ ਕਰਨ ਦੀ ਉਮਰ ਬਾਰੇ ਸ਼ਾਸਤਰੀ ਵਿਗਿਆਨੀ, ਮਨੋਵਿਗਿਆਨੀ ਨਿਯਮਾਂ ਨੂੰ ਨਹੀਂ ਮੰਨਾਂਗੇ, ਤਾਂ ਹਾਦਸੇ ਤਾਂ ਹੋਣੇ ਹੀ ਹਨ, ਵਿਕਾਰ ਤਾਂ ਆਉਣੇ ਹੀ ਹਨ ਅਤੇ ਬੱਚਿਆਂ ਵਿਚ ਇਹ ਵਿਕਾਰ ਵਧਦੇ-ਵਧਦੇ ਪ੍ਰੀਖਿਆ ਵਿਚ ਅਸਫ਼ਲ ਹੋਣ ‘ਤੇ ਖੁਦਕੁਸ਼ੀ ਤੱਕ ਪਹੁੰਚ ਜਾਂਦੇ ਹਨ।
ਸਕੂਲ ਵਿਚ ਜਾਣ ‘ਤੇ ਬੱਚੇ ਨੂੰ ਨਵੇਂ ਤਜ਼ਰਬਿਆਂ, ਸਰੀਰਕ, ਸਮਾਜਿਕ, ਵਿਵਹਾਰਿਕ ਅਤੇ ਅਕੈਡਮਿਕ ਚੁਣੌਤੀਆਂ ਅਤੇ ਉਮੀਦਾਂ ਵਿਚ ਤਾਲਮੇਲ ਬਿਠਾਉਣਾ ਹੁੰਦਾ ਹੈ ਅਤੇ ਇਨ੍ਹਾਂ ਦਾ ਸਾਹਮਣਾ ਕਰਨਾ ਹੁੰਦਾ ਹੈ ਇਸ ਲਈ ਜੇਕਰ ਬੱਚਾ ਇਨ੍ਹਾਂ ਲਈ ਤਿਆਰ ਨਹੀਂ ਹੈ ਅਤੇ ਉਸਨੂੰ ਇਨ੍ਹਾਂ ਦਾ ਸਾਹਮਣਾ ਕਰਨਾ ਪਵੇ ਤਾਂ ਇਸਦਾ ਬਹੁਤ ਨਕਾਰਾਤਮਕ ਅਸਰ ਬੱਚਿਆਂ ‘ਤੇ ਪੈਂਦਾ ਹੈ ਉਸਨੂੰ ਸਕੂਲ ਅਤੇ ਪੜ੍ਹਾਈ ਤੋਂ ਚਿੜ੍ਹ ਹੋ ਸਕਦੀ ਹੈ।
ਉਹ ਪੜ੍ਹਾਈ ਵਿਚ ਕਮਜ਼ੋਰ ਰਹਿ ਸਕਦਾ ਹੈ ਉਹ ਤਣਾਅ ਵਿਚ ਵੀ ਆ ਸਕਦਾ ਹੈ ਅਤੇ ਉਸਨੂੰ ਟੈਨਸ਼ਨ ਘੇਰ ਸਕਦੀ ਹੈ ਪੰਜ ਸਾਲ ਪਹਿਲਾਂ ਬੱਚੇ ਨੇ ਜੋ ਪੜ੍ਹਨਾ ਹੈ, ਘਰੇ ਹੀ ਪੜ੍ਹਾਈ ਹੋਵੇ ‘ਪਰਿਵਾਰ ਹੀ ਸਕੂਲ’ ਦੀ ਧਾਰਨਾ ਦਾ ਪਾਲਣ ਕਰਨਾ ਚਾਹੀਦਾ ਹੈ ਢਾਈ-ਤਿੰਨ ਸਾਲ ਦਾ ਬੱਚਾ ਤਾਂ ਰਸਮੀ ਸਿੱਖਿਆ ਲਈ ਕਦੇ ਤਿਆਰ ਨਹੀਂ ਹੁੰਦਾ, ਨਾ ਸਰੀਰਕ ਰੂਪ ਤੋਂ ਅਤੇ ਨਾ ਮਾਨਸਿਕ ਰੂਪ ਤੋਂ ਅਤੇ ਇਸ ਗੱਲ ਨੂੰ ਦੁਨੀਆਂ ਦੇ ਸਾਰੇ ਸਿੱਖਿਆ ਸ਼ਾਸਤਰੀ ਅਤੇ ਮਨੋਵਿਗਿਆਨੀ ਮੰਨਦੇ ਹਨ ਇਸ ਲਈ ਜੇਕਰ ਪਰਿਵਾਰ ਨੂੰ ਬਚਾਉਣਾ ਹੈ, ਸਮਾਜ ਨੂੰ ਬਚਾਉਣਾ ਹੈ, ਸੱਭਿਆਚਾਰ ਨੂੰ ਬਚਾਉਣਾ ਹੈ, ਦੇਸ਼ ਨੂੰ ਬਚਾਉਣਾ ਹੈ ਤਾਂ ਬੱਚੇ ਦੇ ਬਚਪਨ ਨੂੰ ਬਚਾਓ ਚਾਰ-ਪੰਜ ਸਾਲ ਤੱਕ ਘਰ ਵਿਚ ਖੇਡਾਂ-ਖੇਡਾਂ ਵਿਚ ਸਿੱਖਣ ਦਿਓ ਉਸਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋਣ ਦਿਓ ਜੇਕਰ ਇਹ ਠੀਕ ਹੋ ਗਿਆ ਤਾਂ ਦੁਨੀਆਂ ਦੀ ਸਾਰੀ ਸਿੱਖਿਆ ਗ੍ਰਹਿਣ ਕਰਨ ਵਿਚ ਉਸਨੂੰ ਜ਼ਿਆਦਾ ਸਮਾਂ ਨਹੀਂ ਲੱਗੇਗਾ।