ਨਵੀਂ ਦਿੱਲੀ, (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਧਰਨਾ ਖ਼ਤਮ ਕਰ ਦਿੱਤਾ ਹੈ। ਕੇਜਰੀਵਾਲ ਦਿੱਲੀ ਦੇ ਉਪ ਰਾਜਪਾਲ ਦਫ਼ਤਰ ਦੇ ਗੈਸਟ ਹਾਊਸ ਵਿਚ ਪਿਛਲੇ 9 ਦਿਨਾਂ ਤੋਂ ਧਰਨਾ ਦੇ ਰਹੇ ਸਨ।
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਕਰਕੇ ਕੇਜਰੀਵਾਲ ਵੱਲੋਂ ਧਰਨਾ ਚੁੱਕੇ ਜਾਣ ਦਾ ਐਲਾਨ ਕੀਤਾ ਗਿਆ ਇਨ੍ਹਾਂ ਵਿੱਚੋਂ ਇਕ ਮੁੱਦਾ ਆਈ.ਏ.ਐੱਸ ਅਫਸਰਾਂ ਦੇ ਕੰਮ ‘ਤੇ ਵਾਪਸ ਦਾ ਸੀ, ਜਦੋਂਕਿ ਦੂਜਾ ਮੁੱਦਾ ਰਾਸ਼ਨ ਸੀ ਸਿਸੋਦੀਆ ਨੇ ਕਿਹਾ, ਅਫ਼ਸਰ ਸਾਡੀਆਂ ਮੀਟਿੰਗਾਂ ਵਿਚ ਸ਼ਾਮਲ ਹੋਣ ਲੱਗ ਪਏ ਹਨ, ਅਸੀਂ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ, ਉਹ ਧਰਨਾ ਖ਼ਤਮ ਕਰਨ ਲਈ ਸਹਿਮਤ ਹੋ ਗਏ। ਉਨ੍ਹਾਂ ਕਿਹਾ ਕਿ ਰਾਸ਼ਨ ਦਾ ਮੁੱਦਾ ਅਜੇ ਵੀ ਹੱਲ ਨਹੀਂ ਹੋਇਆ, ਪਰ ਐਲਜੀ ਮਿਲਦੇ ਹੀ ਨਹੀਂ ਹਨ ਅਸੀਂ ਇਸ ਮੁੱਦੇ ‘ਤੇ ਸੰਘਰਸ਼ ਜਾਰੀ ਰੱਖਾਂਗੇ ਅਤੇ ਲੋਕਾਂ ਲਈ ਲੜਦੇ ਰਹਾਂਗੇ। ਉਨ੍ਹਾਂ ਕਿਹਾ ਕੇਂਦਰ ਸਰਕਾਰ ਕੇਜਰੀਵਾਲ ਦੀ ਸਰਕਾਰ ਦੇ ਵਿਰੁੱਧ ਸਾਜ਼ਿਸ਼ ਕਰ ਰਹੀ ਹੈ ਅਤੇ ਇਹ ਸਾਰਾ ਵਿਵਾਦ ਉੱਪਰੋਂ ਪਾਏ ਗਏ ਦਬਾਅ ਕਾਰਨ ਹੈ।