ਰਾਇਡੂ ਦੀ ਜਗ੍ਹਾ ਰੈਨਾ ਜਾਵੇਗਾ ਇੰਗਲੈਂਡ ਦੌਰੇ ‘ਤੇ 

ਏਜੰਸੀ, (ਬੰਗਲੁਰੂ) । ਬੱਲੇਬਾਜ਼ ਅੰਬਾਤੀ ਰਾਇਡੂ ਦੇ ਜ਼ਰੂਰੀ ਫਿਟਨੈੱਸ ਟੈਸਟ ਚੋਂ ਪਾਸ ਨਾ ਹੋਣ ‘ਤੇ ਇੰਗਲੈਂਡ ਵਿਰੁੱਧ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਲਈ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਰਾਇਡੂ ਦੀ ਜਗ੍ਹਾ ਭਾਰਤੀ ਟੀਮ ‘ਚ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੂੰ ਸ਼ਾਮਲ ਕੀਤਾ ਗਿਆ ਹੈ ਰਾਸ਼ਟਰੀ ਚੋਣਕਰਤਾਵਾਂ ਨੇ ਸ਼ਨਿੱਚਰਵਾਰ ਨੂੰ ਇਹ ਐਲਾਨ ਕਰਦੇ ਹੋਏ ਦੱਸਿਆ ਕਿ ਇੱਕ ਰੋਜ਼ਾ ਟੀਮ ‘ਚ ਹੁਣ ਰਾਇਡੂ ਦੀ ਜਗ੍ਹਾ ਰੈਨਾ ਨੂੰ ਦਿੱਤੀ ਗਈ ਹੈ 31 ਵਰ੍ਹਿਆਂ ਦੇ ਰੈਨਾ ਨੇ ਢਾਈ ਸਾਲ ਦੇ ਲੰਮੇ ਅਰਸੇ ਬਾਅਦ ਇੱਕ ਰੋਜ਼ਾ ਟੀਮ ‘ਚ ਵਾਪਸੀ ਕੀਤੀ ਹੈ ਭਾਰਤ ਲਈ 223 ਇੱਕ ਰੋਜ਼ਾ ਖੇਡਣ ਵਾਲੇ ਰੈਨਾ ਨੇ ਆਪਣਾ ਆਖ਼ਰੀ ਇੱਕ ਰੋਜ਼ਾ 25 ਅਕਤੂਬਰ 2015 ‘ਚ ਖੇਡਿਆ ਸੀ  ਬੰਗਲੁਰੂ ਦੀ ਰਾਸ਼ਟਰੀ ਕ੍ਰਿਕਟ ਅਕੈਡਮੀ ‘ਚ ਰਾਇਡੂ ਤੋਂ ਇਲਾਵਾ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੇ ਵੀ ਫਿਟਨੈੱਸ ਟੈਸਟ ਲਈ ਹਿੱਸਾ ਲਿਆ ਅਤੇ ਟੈਸਟ ਪਾਸ ਕੀਤਾ।