ਨਾਭਾ ਤੇ ਸੰਗਰੂਰ ‘ਚ ਦੁਕਾਨਾਂ ‘ਚੋਂ ਦੁੱਧ ਦੇ ਪੈਕੇਟ ਧੱਕੇ ਨਾਲ ਖੋਹੇ, ਦੁੱਧ ਡੋਲ੍ਹਿਆ, ਰੇਹੜੀ ਵਾਲਿਆਂ ਤੋਂ ਸਬਜ਼ੀ ਖੋਹੀ | Peasant Movement
- ਦੁਕਾਨਦਾਰਾਂ ਅਤੇ ਆਮ ਲੋਕਾਂ ‘ਚ ਕਿਸਾਨਾਂ ਦੀ ਧੱਕੇਸ਼ਾਹੀ ਪ੍ਰਤੀ ਰੋਸ ਫੈਲਿਆ | Peasant Movement
ਸੰਗਰੂਰ/ਨਾਭਾ, (ਗੁਰਪ੍ਰੀਤ ਸਿੰਘ/ਤਰੁਣ ਸ਼ਰਮਾ) ਕਿਸਾਨ ਯੂਨੀਅਨਾਂ (Peasant Movement) ਵੱਲੋਂ 10 ਜੂਨ ਤੱਕ ਸ਼ਹਿਰਾਂ ਵਿੱਚ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਬੰਦ ਕਰਕੇ ਹੜਤਾਲ ਕੀਤੀ ਹੋਈ ਹੈ ਪਰ ਇਸ ਹੜਤਾਲ ਦੀ ਆੜ ਵਿੱਚ ਕੁਝ ਸ਼ਰਾਰਤੀ ਅਨਸਰ ਲੋਕਾਂ ਨਾਲ ਧੱਕੇਸ਼ਾਹੀ ਕਰਨ ਲੱਗੇ ਹਨ ਜਿਸ ਦੇ ਚਲਦਿਆਂ ਅੱਜ ਸੰਗਰੂਰ ਵਿਖੇ ਪੰਜ ਛੇ ਜਣਿਆਂ ਨੇ ਇੱਕ ਗੱਡੀ ਨੂੰ ਰੋਕ ਕੇ ਉਸ ‘ਚ ਰੱਖੇ ਪੈਕਟਾਂ ਵਾਲੇ ਦੁੱਧ, ਦਹੀਂ ਤੇ ਹੋਰ ਸਮਾਨ ਨੂੰ ਚੁੱਕ ਕੇ ਸੜਕ ‘ਤੇ ਸੁੱਟ ਦਿੱਤਾ ਇਸ ਤੋਂ ਇਲਾਵਾ ਧੂਰੀ ਵਿੱਚ ਵੀ ਨੌਜਵਾਨਾਂ ਨੇ ਇੱਕ ਮਠਿਆਈ ਦੀ ਦੁਕਾਨ ਵਿੱਚ ਜ਼ਬਰਦਸਤੀ ਵੜ ਕੇ ਉਸ ਦਾ ਦੁੱਧ ਚੁੱਕ ਕੇ ਸੜਕ ‘ਤੇ ਡੋਲ੍ਹ ਦਿੱਤਾ।
ਇਹ ਵੀ ਪੜ੍ਹੋ : ਖੇਤਾਂ ਵਿੱਚ ਨਹਿਰੀ ਪਾਣੀ ਲਈ ਕਿਸਾਨਾਂ ਵੱਲੋਂ ਤਿੰਨ ਦਿਨਾਂ ਮੋਰਚਾ ਸ਼ੁਰੂ
ਜਾਣਕਾਰੀ ਮੁਤਾਬਕ ਧੂਰੀ ਸਥਿੱਤ ਬੀਕਾਨੇਰ ਮਿਸਠਾਨ ਭੰਡਾਰ ਦੇ (Peasant Movement) ਮਾਲਕ ਦਸ਼ਰਥ ਸਿੰਘ ਨੇ ਦੱਸਿਆ ਕਿ ਸਵੇਰੇ ਅੱਠ ਵਜੇ ਦੇ ਕਰੀਬ ਉਸ ਦੀ ਦੁਕਾਨ ਤੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਕਈ ਨੌਜਵਾਨ ਆ ਧਮਕੇ ਤੇ ਉਨ੍ਹਾਂ ਦੁਕਾਨ ‘ਚ ਰੱਖੇ ਦੁੱਧ ਨੂੰ ਚੁੱਕ ਕੇ ਸੜਕ ‘ਤੇ ਸੁੱਟ ਦਿੱਤਾ ਤੇ ਉਸ ਨਾਲ ਗਾਲੀ ਗਲੋਚ ਵੀ ਕਰਦੇ ਰਹੇ ਇਹ ਘਟਨਾ ਉਸਦੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਅਤੇ ਉਸ ਨੇ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਹੈ।
ਦੂਜੇ ਪਾਸੇ ਇਨ੍ਹਾਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਂਦਿਆਂ ਵਪਾਰ (Peasant Movement) ਮੰਡੀ ਧੂਰੀ ਦੇ ਪ੍ਰਧਾਨ ਧਰਮਪਾਲ ਗਰਗ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਦੀ ਇਹ ਹੜਤਾਲ ਹੈ ਜਾਂ ਧੱਕੇਸ਼ਾਹੀ ਹੈ ਉਨ੍ਹਾਂ ਕਿਹਾ ਕਿ ਵਪਾਰੀਆਂ ਨਾਲ ਅਜਿਹੀਆਂ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਨ੍ਹਾਂ ਪੁਲਿਸ ਨੂੰ ਕੇਸ ਦਰਜ਼ ਕਰਨ ਸਬੰਧੀ ਕਿਹਾ ਗਿਆ ਹੈ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ ਥਾਣਾ ਸਿਟੀ ਧੂਰੀ ਦੇ ਇੰਚਾਰਜ ਰਾਜੇਸ਼ ਸਨੇਹੀ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਕਥਿਤ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਨੌਕਰ ਹੀ ਲੈ ਉਡਿਆ 1 ਕਰੋੜ 40 ਲੱਖ ਦੇ ਗਹਿਣੇ ਨਗਦੀ ਤੇ ਹੋਰ ਸਮਾਨ
ਨਾਭਾ ‘ਚ ਕਿਸਾਨਾਂ ਦੀ ਸ਼ੁਰੂ ਕੀਤੀ ਹੜਤਾਲ ਅੱਜ ਦੂਜੇ (Peasant Movement) ਦਿਨ ਵੀ ਜਾਰੀ ਰਹੀ ਕਿਸਾਨਾਂ ਦੇ ਸੰਘਰਸ਼ ਦੀ ਆੜ ‘ਚ ਕੁਝ ਸ਼ਰਾਰਤੀ ਅਨਸਰ ਵੀ ਸ਼ਾਮਲ ਹੋ ਗਏ ਹਨ ਜਿਨ੍ਹਾਂ ਦੇ ਅੜਿੱਕੇ ਕਈ ਗਰੀਬ ਮਜ਼ਦੂਰ ਤੇ ਛੋਟੇ ਕਿਸਾਨ ਆ ਗਏ। ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਜਿੱਥੇ ਅੜਿੱਕੇ ਆਏ ਇਨ੍ਹਾਂ ਗਰੀਬ ਮਜਦੂਰਾਂ ਤੇ ਕਿਸਾਨਾਂ ਦਾ ਸਮਾਨ ਸੜਕ ‘ਤੇ ਖਿਲਾਰ ਦਿੱਤਾ ਉੱਥੇ ਧੱਕੇਸ਼ਾਹੀ ਕਰਦੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਵੀ ਮੈਦਾਨ ‘ਚ ਆ ਗਈ।
ਜਿੱਥੇ ਅੱਜ ਕਿਸਾਨਾਂ ਨੇ ਹੱਥ ‘ਚ ਡਾਂਗਾਂ ਤੇ ਸੋਟੀਆਂ (Peasant Movement) ਫੜ੍ਹ ਕੇ ਸ਼ਹਿਰ ਦੇ ਦਾਖਲ ਹੋਣ ਦੇ ਸਾਰੇ ਰਸਤਿਆਂ ‘ਤੇ ਨਾਕਾਬੰਦੀ ਕਰੀ ਰੱਖੀ, ਉੱਥੇ ਕੁਝ ਸ਼ਰਾਰਤੀ ਅਨਸਰਾਂ ਨੇ ਫਲਾਂ ਦੀ ਰੇਹੜੀਆਂ ਸਹਾਰੇ ਦਿਹਾੜੀ ਕਰਦੇ ਮਜ਼ਦੂਰਾਂ ਨੂੰ ਵੀ ਨਹੀਂ ਬਖਸ਼ਿਆ। ਸ਼ਰਾਰਤੀ ਅਨਸਰਾਂ ਨੇ ਕਈ ਥਾਈਂ ਗਰੀਬ ਮਜ਼ਦੂਰਾਂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਉਨ੍ਹਾਂ ਦੇ ਫਲਾਂ ਨੂੰ ਧੱਕੇ ਨਾਲ ਚੁੱਕ ਲਿਆ ਜਿਸ ਨਾਲ ਇਨ੍ਹਾਂ ਗਰੀਬ ਮਜ਼ਦੂਰਾਂ ਦੇ ਮੁੱਖੜੇ ਰੋਣ ਹਾਕੇ ਹੋ ਗਏ।
ਇਸ ਤੋਂ ਇਲਾਵਾ ਵੇਰਕਾ ਪਲਾਂਟ (Peasant Movement) ਦੇ ਦੁੱਧ ਅਤੇ ਲੱਸੀ ਦੇ ਪੈਕਟਾਂ ਦੀ ਭਰੀ ਗੱਡੀ ਵੀ ਸ਼ਰਾਰਤੀ ਅਨਸਰਾਂ ਦੇ ਹੱਥ ਚੜ੍ਹ ਗਈ, ਜਿਸ ਨੂੰ ਲੁੱਟ ਕੇ ਸਾਰੇ ਪੈਕਟ ਰਾਹਗੀਰਾਂ ‘ਚ ਵੰਡ ਦਿੱਤੇ ਗਏ। ਸ਼ਰਾਰਤੀ ਅਨਸਰਾਂ ਦੀ ਧੱਕੇਸ਼ਾਹੀ ਦੀ ਸੂਚਨਾ ਮਿਲਦਿਆਂ ਹੀ ਐੱਸਐੱਚਓ ਕੋਤਵਾਲੀ ਇੰਸਪੈਕਟਰ ਸੁਖਰਾਜ ਸਿੰਘ ਨੇ ਸ਼ਲਾਘਾਯੋਗ ਕਾਰਵਾਈ (Peasant Movement) ਕਰਦਿਆਂ ਖੁਦ ਗਸ਼ਤ ਕੀਤੀ ਤੇ ਟਰੱਕ ਯੂਨੀਅਨ ਲਾਗੇ ਗਰੀਬ ਰੇਹੜੀ ਮਜਦੂਰ ਦੀ ਸਬਜ਼ੀ ਨੂੰ ਖਿਡਾਉਂਦੇ ਸ਼ਰਾਰਤੀ ਅਨਸਰਾਂ ਨੂੰ ਮੌਕੇ ‘ਤੇ ਹੀ ਕਾਬੂ ਕੀਤਾ। ਦੂਜੇ ਪਾਸੇ ਕਿਸਾਨ ਜੱਥੇਬੰਦੀਆਂ ਨੇ ਅੱਜ ਵੀ ਸ਼ਹਿਰ ‘ਚ ਆਉਣ ਵਾਲੇ ਦੁੱਧ ਤੇ ਸਬਜ਼ੀ ਦੀ ਸਪਲਾਈ ‘ਤੇ ਰੋਕ ਲਾਈ ਰੱਖੀ ਤੇ ਇਨ੍ਹਾਂ ਵਸਤਾਂ ਨੂੰ ਲਿਆਉਂਦੇ ਹੋਏ ਲੋਕਾਂ ਨਾਲ ਧੱਕੇਸ਼ਾਹੀ ਕਰਦਿਆਂ ਇਨ੍ਹਾਂ ਵਸਤਾਂ ਨੂੰ ਸੜਕਾਂ ‘ਤੇ ਰੋਲ ਦਿੱਤਾ, ਜਿਸ ਕਾਰਨ ਕਈ ਗਰੀਬ ਮਜ਼ਦੂਰ ਰੋਂਦੇ ਵੀ ਨਜ਼ਰ ਆਏ।