ਪਲੇਅਰ ਆਫ਼ ਦ ਯੀਅਰ ਨਾਲ ਸਨਮਾਨਿਤ | World Cup
- ਸਲਾਹ ਦੇ ਗੋਲ ਕਾਰਨ ਮਿਸਰ ਹੋਇਆ ਸੀ ਵਿਸ਼ਵ ਕੱਪ ਲਈ ਕੁਆਲੀਫਾਈ | World Cup
ਕਾਹਿਰਾ (ਏਜੰਸੀ)। ਮਿਸਰ ਦੇ ਸਟਾਰ ਫੁੱਟਬਾਲਰ ਮੁਹੰਮਦ ਸਲਾਹ ਨੂੰ ਮੋਢੇ ‘ਚ ਸੱਟ ਲੱਗ ਗਈ ਹੈ ਜਿਸ ਕਾਰਨ ਉਸਨੂੰ ਕਰੀਬ ਤਿੰਨ ਤੋਂ ਚਾਰ ਹਫ਼ਤੇ ਤੱਕ ਖੇਡ ਤੋਂ ਦੂਰ ਰਹਿਣਾ ਪਵੇਗਾ ਅਤੇ ਇਸ ਨਾਲ ਉਸਦਾ ਵਿਸ਼ਵ (World Cup) ਕੱਪ ‘ਚ ਖੇਡਣਾ ਸ਼ੱਕੀ ਹੋ ਗਿਆ ਹੈ, ਹਾਲਾਂਕਿ ਸਲਾਹ ਨੇ 14 ਜੂਨ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਤੋਂ ਪਹਿਲਾਂ ਠੀਕ ਹੋਣ ਦੀ ਆਸ ਪ੍ਰਗਟ ਕੀਤੀ ਹੈ।
ਲੀਵਰਪੂਲ ਕਲੱਬ ਦੇ ਫਿਜੀਓ ਨੇ ਦੱਸਿਆ ਹੈ ਕਿ ਸਾਲਾਹ ਦੇ ਮੋਢੇ ਨੂੰ ਠੀਕ ਹੋਣ ਲਈ ਘੱਟ ਤੋਂ ਘੱਟ 3-4 ਹਫ਼ਤੇ ਲੱਗਣਗੇ ਅਤੇ ਸਾਲਾਹ ਨੂੰ ਇਸ ਦੌਰਾਨ ਆਰਾਮ ਕਰਨਾ ਪਵੇਗਾ ਲੀਵਰਪੂਲ ਦੇ ਚੈਂਪੀਅਨਜ਼ ਲੀਗ ਫਾਈਨਲ ਦੌਰਾਨ ਸਲਾਹ ਨੂੰ ਸੱਟ ਲੱਗ ਗਈ ਸੀ ਖ਼ਿਤਾਬੀ ਮੁਕਾਬਲੇ ‘ਚ ਲੀਵਰਪੂਲ ਨੂੰ ਰਿਆਲ ਮੈਡ੍ਰਿਡ ਤੋਂ ਹਾਰ ਝੱਲਣੀ ਪਈ ਸੀ ਫਿਜੀਓ ਪੋਂਸ ਨੇ ਦੱਸਿਆ ਕਿ ਸਲਾਹ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਜ਼ਖ਼ਮੀ ਹੋਣ ਤੋਂ ਕਾਫ਼ੀ ਨਿਰਾਸ਼ ਹਨ ਅਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਉਹ ਵਿਸ਼ਵ ਕੱਪ ਦਾ ਕਿਸੇ ਵੀ ਤਰ੍ਹਾਂ ਹਿੱਸਾ ਬਣ ਸਕਣ। (World Cup)
ਮਿਸਰ ਨੇ ਅਕਤੂਬਰ ‘ਚ ਕਾਂਗੋ ਵਿਰੁੱਧ 2-1 ਦੀ ਜਿੱਤ ਨਾਲ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ, ਜਿਸ ਮੈਚ ‘ਚ ਸਲਾਹ ਨੇ ਪੈਨਲਟੀ ਸਪਾੱਟ ‘ਤੇ 95ਵੇਂ ਮਿੰਟ ‘ਚ ਟੀਮ ਲਈ ਜੇਤੂ ਗੋਲ ਕੀਤਾ ਸੀ ਸਲਾਹ ਨੇ ਲੀਵਰਪੂਲ ਲਈ ਪਹਿਲੇ ਸੈਸ਼ਨ ‘ਚ 44 ਗੋਲ ਕੀਤੇ ਹਨ ਉਹ ਰੋਮਾ ਤੋਂ ਲੀਵਰਪੂਲ ਕਲੱਬ ਦਾ ਹਿੱਸਾ ਬਣਿਆ ਹੈ ਅਤੇ ਇਸ ਮਹੀਨੇ ਹੀ ਉਸਨੂੰ ਫੁੱਟਬਾਲ ਰਾਈਟਰਜ਼ ਸੰਘ ਨੇ ‘ਪਲੇਆਰ ਆਫ਼ ਦ ਯੀਅਰ’ ਵੀ ਚੁਣਿਆ ਸੀ . ਮਿਸਰ ਵਿਸ਼ਵ ਕੱਪ ਦੇ ਗਰੁੱਪ ਏ ‘ਚ 15 ਜੂਨ ਨੂੰ ਉਰੁਗੁਵੇ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕਰੇਗਾ। (World Cup)