ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਕਪਤਾਨ ਵਿਰਾਟ (Virat Kohli) ਕੋਹਲੀ ਨੇ ਪੀਐੱਮ ਨਰਿੰਦਰ ਮੋਦੀ ਨੂੰ ਚੈਲੇਂਜ਼ ਕੀਤਾ ਹੈ। ਐਨਾ ਹੀ ਨਹੀਂ ਪੀਐੱਮ ਮੋਦੀ ਨੇ ਵੀ ਚੈਲੇਂਜ਼ ਮਨਜ਼ੂਰ ਕਰ ਲਿਆ ਹੈ ਅਤੇ ਛੇਤੀ ਹੀ ਉਹ ਇਸ ਨੂੰ ਪੂਰਾ ਵੀ ਕਰਨਗੇ। ਦਰਅਸਲ, ਵਿਰਾਟ ਕੋਹਲੀ ਨੈ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਦੇ ਹਮ ਫਿੱਟ ਤੋ ਇੰਡੀਆ ਫਿੱਟ ਚੈਲੇਂਜ਼ ਲਈ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ। ਇਸ ਤੋਂ ਬਾਅਦ ਵਿਰਾਟ ਨੇ ਫਿਟਨੈੱਸ ਦੀ ਇਸ ਮੁਹਿੰਮ ਲਈ ਪਤਨੀ ਅਨੁਸ਼ਕਾ ਸ਼ਰਮਾ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਇਲਾਵਾ ਪੀਐੱਮ ਨਰਿੰਦਰ ਮੋਦੀ ਨੂੰ ਚੈਲੇਂਜ਼ ਕੀਤਾ। ਪੀਐੱਮ ਨੇ ਵੀ ਵਿਰਾਟ ਕੋਹਲੀ ਦੇ ਚੈਲੇਂਜ਼ ਨੂੰ ਮਨਜ਼ੂਰ ਕਰਦੇ ਹੋਏ ਟੀਵਟ ਕੀਤਾ – ਚੈਲੇਂਜ਼ ਮਨਜ਼ੂਰ ਕਰ ਲਿਆ ਗਿਆ ਹੈ। ਵਿਰਾਟ! ਮੈਂ ਵੀ ਜਲਦੀ ਆਪਣੀ ਵੀਡੀਓ ਸ਼ੇਅਰ ਕਰਾਂਗਾ। (Virat Kohli)
(Virat Kohli) ਅਸਲ ‘ਚ ਖੇਡ ਮੰਤਰੀ ਰਾਠੌੜ ਨੇ ਫਿਟਨਸ ਦੇ ਪ੍ਰਤੀ ਉਤਸ਼ਾਹਿਤ ਕਰਨ ਲਈ ਇੱਕ ਨਾਅਰਾ ਵਰਤਿਆ। ਉਨ੍ਹਾਂ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ। ਜਿਸ ‘ਚ ਉਹ ਦੇਸ਼ ਦੇ ਲੋਕਾਂ ਨੂੰ ਫਿਟਨਸ ਦੀ ਅਪੀਲ ਕਰ ਰਹੇ ਹਨ। ਵੀਡੀਓ ਦੇ ਸ਼ੁਰੂ ‘ਚ ਖੇਡ ਮੰਤਰੀ ਨੇ ਆਪਣੀ ਫਿਟਨਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰੇਰਣਾ ਬਣਾਇਆ। ਰਾਠੌੜ ਨੇ ਇਸ ਮੁਹਿੰਮ ਨੂੰ ਹਮ ਫਿੱਟ ਤੋ ਇੰਡੀਆ ਫਿੱਟ ਦਾ ਨਾਅ ਦਿੱਤਾ। ਰਾਠੌੜ ਨੇ ਇਸ ਫਿਟਨਸ ਮੁਹਿੰਮ ‘ਚ ਹਿੱਸੇਦਾਰੀ ਲਈ ਵਿਰਾਟ ਕੋਹਲੀ, ਰਿਤਿਕ ਰੋਸ਼ਨ ਅਤੇ ਸਾਈਨਾ ਨੇਹਵਾਲ ਨੂੰ ਵੀ ਚੈਲੇਂਜ਼ ਕੀਤਾ ਹੈ। ਜਿਸ ਤੋਂ ਬਾਅਦ ਵਿਰਾਟ ਨੇ ਇਸ ਚੈਲੇਂਜ਼ ਨੂੰ ਮਨਜ਼ੂਰ ਕਰਦੇ ਹੋਏ ਵੀਡੀਓ ਪੋਸਟ ਕੀਤੀ ਅਤੇ ਅੱਗੇ ਪੀਐੱਮ ਮੋਦੀ ਨੂੰ ਚੈਲੇਂਜ਼ ਕੀਤਾ। (Virat Kohli)