ਲੱਛਣ : ਤੇਜ਼ ਬੁਖਾਰ, ਸਿਰ ਦਰਦ, ਉਲਟੀਆਂ, ਚੱਕਰ ਆਉਣਾ, ਬੇਹੋਸ਼ੀ, ਜਲਣ, ਸਾਹ ਲੈਣ ‘ਚ ਦਿੱਕਤ | Nipah Virus
ਕੋਝੀਕੋਡ (ਏਜੰਸੀ)। ਕੇਰਲ ਦੇ ਕੋਝੀਕੋਡ ਜ਼ਿਲ੍ਹੇ ‘ਚ ਰਹੱਸਮਈ ਤੇ ਬੇਹੱਦ ਖਤਰਨਾਕ ‘ਨਿਪਾਹ’ ਵਾਇਰਸ ਦੀ ਲਪੇਟ ‘ਚ ਆਉਣ ਕਾਰਨ 10 ਵਿਅਕਤੀਆਂ ਦੀ ਮੌਤ ਤੋਂ ਬਾਅਦ ਕੇਂਦਰ ਸਰਕਾਰ ਚੌਕਸ ਹੋ ਗਈ ਹੈ ਨਿਪਾਹ ਕਾਰਨ ਮੌਤਾਂ ਦੀ ਖਬਰ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲਾ ਸਾਵਧਾਨ ਹੋ ਗਿਆ ਹੈ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਢਾ ਨੇ ਟਵੀਟਰ ‘ਤੇ ਜਾਣਕਾਰੀ ਦਿੱਤੀ ਕਿ ਕੇਰਲ ‘ਚ ਨਿਪਾਹ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਬਾਅਦ ਪੈਦਾ ਸਥਿਤੀ ‘ਤੇ ਸਿਹਤ ਸਕੱਤਰ ਨਾਲ ਗੱਲਬਾਤ ਕੀਤੀ ਹੈ ਸ੍ਰੀ ਨੱਢਾ ਨੇ ਕਿਹਾ ਕਿ ਸਥਿਤੀ ਦੀ ਸਮੀਖਿਆ ਤੋਂ ਬਾਅਦ ਡਾਕਟਰਾਂ ਦੀ ਇੱਕ ਉੱਚ ਪੱਧਰੀ ਕਮੇਟੀ ਗਠਿਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। (Nipah Virus)
ਕੌਮੀ ਕੰਟਰੋਲ ਕੇਂਦਰ (ਐਨਸੀਡੀਸੀ) ਦੇ ਡਾਇਰੈਕਟਰ ਦੀ ਦੇਖ-ਰੇਖ ‘ਚ ਇੱਕ ਟੀਮ ਕੇਰਲ ਪਹੁੰਚ ਚੁੱਕੀ ਹੈ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਕੇਰਲ ਸਰਕਾਰ ਦੇ ਸਿਹਤ ਵਿਭਾਗ ਨਾਲ ਬਰਾਬਰ ਸੰਪਰਕ ‘ਚ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਜਾਨਲੇਵਾ ਵਾਇਰਸ ਤੋਂ ਪੀੜਤ ਛੇ ਵਿਅਕਤੀਆਂ ਦੀ ਹਾਲਤ ਨਾਜੁਕ ਬਣੀ ਹੋਈ ਹੈ ਅਤੇ 25 ਪੀੜਤਾਂ ਨੂੰ ਡੂੰਘੀ ਨਿਗਰਾਨੀ ‘ਚ ਰੱਖਿਆ ਗਿਆ ਹੈ ਇਸ ਬਿਮਾਰੀ ‘ਚ ਸਾਹ ਲੈਣ ‘ਚ ਤਕਲੀਫ, ਤੇਜ਼ ਬੁਖਾਰ, ਜਲਣ, ਸਿਰਦਰਦ, ਚੱਕਰ ਆਉਣਾ ਤੇ ਬੇਹੋਸ਼ੀ ਵੀ ਆ ਜਾਂਦੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲਦਾ ਹੈ ਇੱਕ ਵਿਸ਼ੇਸ਼ ਤਰ੍ਹਾਂ ਦਾ ਚਮਗਾਦੜ ਜਿਸ ਨੂੰ ਫਰੂਟ ਬੈਟ ਵੀ ਕਹਿੰਦੇ ਜੋ ਮੁੱਖ ਤੌਰ ‘ਤੇ ਫ਼ਲ ਜਾਂ ਫਲ ਦੇ ਰਸ ਦਾ ਸੇਵਨ ਕਰਦਾ ਹੈ ਇਸ ਜ਼ਰੀਏ ਨਿਪਾਹ ਵਾਇਰਸ ਤੇਜ਼ੀ ਨਾਲ ਫੈਲਦਾ ਹੈ ਨਿਪਾਹ ਨੂੰ ਐਨਆਈਵੀ ਇਨਫੈਕਸ਼ਨ ਕਿਹਾ ਜਾਂਦਾ ਹੈ।