ਅੱਜ ਹਰਿਆਣਾ-ਰਾਜਸਥਾਨ ਤੇ ਯੂਪੀ ‘ਚ ਤੂਫ਼ਾਨ-ਮੀਂਹ ਦੀ ਚੇਤਾਵਨੀ | Darkness In Delhi
ਨਵੀਂ ਦਿੱਲੀ (ਏਜੰਸੀ)। ਦਿੱਲੀ ‘ਚ ਐਤਵਾਰ ਨੂੰ ਅਚਾਨਕ ਦਿਨ ‘ਚ ਹਨ੍ਹੇਰਾ ਛਾ ਗਿਆ ਧੂੜ ਭਰੀ ਹਨ੍ਹੇਰੀ ਤੇ ਹਲਕੇ ਮੀਂਹ ਕਾਰਨ ਮੌਸਮ ਬਦਲਿਆ ਮੌਸਮ ‘ਚ ਅਚਾਨਕ ਆਏ ਇਸ ਬਦਲਾਅ ਕਾਰਨ ਕਈ ਇਲਾਕਿਆਂ ‘ਚ ਬਿਜਲੀ ਗੁੱਲ ਹੋ ਗਈ ਮੌਸਮ ਖਰਾਬ ਹੋਣ ਕਾਰਨ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ਤੋਂ ਘੱਟ ਤੋਂ ਘੱਟ 40 ਫਲਾਈਟ ਡਾਇਵਰਟ ਕੀਤੀਆਂ ਗਈਆਂ ਹਨ ਕਈ ਇਲਾਕਿਆਂ ‘ਚ ਦਰੱਖਤ ਡਿਗਣ ਦੀਆਂ ਖਬਰਾਂ ਹਨ। (Darkness In Delhi)
ਮੌਸਮ ਵਿਭਾਗ ਨੇ ਬੁੱਧਵਾਰ ਨੂੰ ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਦੇ 6 ਜ਼ਿਲ੍ਹਿਆਂ ‘ਚ ਹਲਕੇ ਮੀਂਹ ਤੇ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਹੈ ਜੀਂਦ, ਰੋਹਤਕ, ਪਾਣੀਪਤ, ਅਲਵਰ, ਬਾਗਪਤ, ਮੇਰਠ ਤੇ ਅਲੀਗੜ੍ਹ ਲਈ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਸ਼ਨਿੱਚਰਵਾਰ ਸ਼ਾਮ ਨੂੰ ਆਏ ਤੂਫ਼ਾਨ ਨੇ ਦੇਸ਼ ਦੇ ਉੱਤਰ ਤੋਂ ਲੈ ਕੇ ਦੱਖਣੀ ਤੇ ਪੂਰਬੀ ਤੋਂ ਲੈ ਕੇ ਪੱਛਮੀ ਹਿੱਸਿਆਂ ‘ਚ ਤਬਾਹੀ ਮਚਾਈ ਸੀ ਇਸ ਨਾਲ ਹੋਏ ਹਾਦਸਿਆਂ ‘ਚ ਛੇ ਸੂਬਿਆਂ ‘ਚ 70 ਵਿਅਕਤੀ ਮਾਰੇ ਗਏ ਸਨ ਸਭ ਤੋਂ ਜ਼ਿਆਦਾ 51 ਮੌਤਾਂ ਉੱਤਰ ਪ੍ਰਦੇਸ਼ ‘ਚ ਹੋਈਆਂ ਸਨ। (Darkness In Delhi)
ਇੱਥੇ ਬਣੀ ਹੈ ਟ੍ਰਫ ਲਾਇਨ | Darkness In Delhi
ਮੌਸਮ ਮਾਹਿਰ ਐਸ ਕੇ ਨਾਇਕ ਨੇ ਦੱਸਿਆ ਕਿ ਹਰਿਆਣਾ ਤੋਂ ਲੈ ਕੇ ਉਤਰ ਮੱਧ ਮਹਾਂਰਾਸ਼ਟਰ ਤੱਕ ਇੱਕ ਨਾਰਥ-ਸਾਊਥ ਟ੍ਰਫ਼ ਲਾਈਨ ਬਣੀ ਹੈ ਇਹ ਭੋਪਾਲ ਸਮੇਤ ਮੱਧ ਪ੍ਰਦੇਸ਼ ਦੇ ਪੱਛਮੀ ਹਿੱਸੇ ਤੋਂ ਹੋ ਕੇ ਗੁਜਰ ਰਹੀ ਹੈ ਹਰਿਆਣਾ ਤੋਂ ਲੈ ਕੇ ਨਾਗਾਰਲੈਂਡ ਤੱਕ ਇੱਕ ਅਤੇ ਈਸਟ-ਵੈਸਟ ਟ੍ਰਫ ਲਾਈਨ ਬਣੀ ਹੈ ਇਨ੍ਹਾਂ ਦੀ ਵਜ੍ਹਾ ਕਾਰਨ ਮੀਂਹ, ਗਰਜ, ਚਮਕ ਦੇ ਨਾਲ ਤੇਜ਼ ਹਵਾ, ਗੜੇਮਾਰੀ ਤੇ ਮੀਂਹ ਦੇ ਆਸਾਰ ਹਨ।