ਨਵਾਜ ਸ਼ਰੀਫ ਨੇ ਕਬੂਲਿਆ ਮੁੰਬਈ ਹਮਲੇ ਪਿੱਛੇ ਪਾਕਿਸਤਾਨ ਦਾ ਸੀ ਹੱਥ

Pakistan, Hand, Behind, Nawaz, Sharif, Assent

ਪਾਕਿ ਇਸ ਗੱਲ ਤੋਂ ਹਮੇਸ਼ਾ ਇਨਕਾਰ ਕਰਦਾ ਰਿਹਾ ਹੈ ਕਿ 2008 ‘ਚ ਮੁੰਬਈ ਹਮਲਿਆਂ ‘ਚ ਉਸ ਦੀ ਕੋਈ ਭੂਮਿਕਾ ਹੈ | Nawaz Sharif

ਇਸਲਾਮਾਬਾਦ (ਏਜੰਸੀ) ਪਾਕਿਸਤਾਨ ਦੇ ਸਾਬਕਾ ਪੀਐਮ ਤੇ ਫਿਲਹਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨਵਾਜ ਸ਼ਰੀਫ ਨੇ ਕਬੂਲ ਕਰ ਲਿਆ ਕਿ ਮੁੰਬਈ ਹਮਲੇ ‘ਚ ਪਾਕਿਸਤਾਨੀ ਅੱਤਵਾਦੀਆਂ ਦਾ ਹੀ ਹੱਥ ਸੀ ਨਵਾਜ ਸ਼ਰੀਫ ਦੀ ਇਸ ਸਵੀਕਾਰਤਾ ਨੇ ਪਾਕਿਸਤਾਨ ਦੇ ਹਮੇਸ਼ਾ ਦੇ ਉਸ ਦਾਅਵੇ ਨੂੰ ਵੀ ਖਤਮ ਕਰ ਦਿੱਤਾ ਹੈ, ਜਿਸ ‘ਚ ਉਹ ਅੱਤਵਾਦੀਆਂ ਨੂੰ ਪਾਲਣ ਦੇ ਦੋਸ਼ਾਂ ਤੋਂ ਪੱਲਾ ਝਾੜਦਾ ਰਿਹਾ ਹੈ। (Nawaz Sharif)

ਨਵਾਜ ਨੇ ਇੱਕ ਇੰਟਰਵਿਊ ‘ਚ ਸਵੀਕਾਰ ਕੀਤਾ ਕਿ ਉਨ੍ਹਾਂ ਦੇ ਦੇਸ਼ ‘ਚ ਅੱਤਵਾਦੀ ਸੰਗਠਨ ਸਰਗਰਮ ਹਨ ਨਵਾਜ ਸ਼ਰੀਫ ਨੇ ਮੁੰਬਈ ਹਮਲਿਆਂ ਦੀ ਪਾਕਿ ‘ਚ ਅੜਕੀ ਪਈ ਸੁਣਵਾਈ ‘ਤੇ ਵੀ ਸਵਾਲ ਚੁੱਕਿਆ ਹੈ ਸ਼ੁੱਕਰਵਾਰ ਨੂੰ ਮੁਲਤਾਨ ‘ਚ ਰੈਲੀ ਤੋਂ ਪਹਿਲਾਂ ‘ਦ ਡਾੱਨ’ ਨੂੰ ਦਿੱਤੇ ਇੰਟਰਵਿਊ ‘ਚ ਨਵਾਜ਼ ਨੇ ਕਿਹਾ, ‘ਤੁਸੀਂ ਇੱਕ ਦੇਸ਼ ਨੂੰ ਨਹੀਂ ਚਲਾ ਸਕਦੇ ਜਦੋਂ ਦੋ ਜਾਂ ਤਿੰਨ ਸਮਾਨਾਂਤਰ ਸਰਕਾਰਾਂ ਚੱਲ ਰਹੀਆਂ ਹੋਣ ਇਹ ਰੋਕਣਾ ਪਵੇਗਾ। (Nawaz Sharif)

ਸਿਰਫ਼ ਇੱਕ ਹੀ ਸਰਕਾਰ ਹੋ ਸਕਦੀ ਹੈ ਜੋ ਸੰਵਿਧਾਨਿਕ ਪ੍ਰਕਿਰਿਆ ਨਾਲ ਚੁਣੀ ਗਈ ਹੋਵੇ’ ਨਵਾਜ ਨੇ ਅੱਗੇ ਕਿਹਾ, ਅੱਤਵਾਦੀ ਸੰਗਠਨ ਸਰਗਰਮ ਹਨ, ਕੀ ਸਾਨੂੰ ਉਨ੍ਹਾਂ ਸਰਹੱਦ ਪਾਰ ਕਰਨ ਤੇ ਮੁੰਬਈ ‘ਚ 150 ਵਿਅਕਤੀਆਂ ਦੇ ਕਤਲ ਕਰਨ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ? ਮੈਨੂੰ ਦੱਸੋ ਰਾਵਲਪਿੰਡੀ ਅੱਤਵਾਦ ਰੋਕੂ ਅਦਾਲਤ ‘ਚ ਮੁੰਬਈ ਹਮਲਿਆਂ ਦਾ ਟਰਾਇਲ ਪੈਂਡਿੰਗ ਹੋਣ ਦਾ ਹਵਾਲਾ ਦਿੰਦਿਆਂ ਨਵਾਜ਼ ਨੇ ਕਿਹਾ, ‘ਅਸੀਂ ਸੁਣਵਾਈ ਕਿਉਂ ਨਹੀਂ ਪੂਰੀ ਕੀਤੀ?’ ਜ਼ਿਕਰਯੋਗ ਹੈ ਕਿ ਪਾਕਿਸਤਾਨ ਇਸ ਗੱਲ ਤੋਂ ਹਮੇਸ਼ਾ ਇਨਕਾਰ ਕਰਦਾ ਰਿਹਾ ਹੈ ਕਿ 2008 ‘ਚ ਮੁੰਬਈ ਹਮਲਿਆਂ ‘ਚ ਉਸ ਦੀ ਕੋਈ ਭੂਮਿਕਾ ਹੈ। (Nawaz Sharif)