ਕਸ਼ਮੀਰ ‘ਚ ਅਜ਼ਾਦੀ ਦੀ ਮੰਗ ਕਦੇ ਪੂਰੀ ਨਹੀਂ ਹੋਵੇਗੀ : ਰਾਵਤ

Demand, Independence, Kashmir, Never, Fulfilled, Rawat

ਬੰਦੂਕ ਚੁੱਕਣ ਵਾਲੇ ਕਸ਼ਮੀਰੀ ਨੌਜਵਾਨ ਇੰਨਾ ਸਮਝ ਲੈਣ ਕਿ ਇਸ ਨਾਲ ਕੁਝ ਹਾਸਲ ਨਹੀਂ ਹੋਣ ਵਾਲਾ | Bipan Rawat

ਨਵੀਂ ਦਿੱਲੀ (ਏਜੰਸੀ) ਥਲ ਫੌਜ ਮੁਖੀ ਜਨਰਲ ਬਿਪਨ ਰਾਵਤ ਨੇ ਕਸ਼ਮੀਰ ‘ਚ ਅਸ਼ਾਂਤੀ ਫੈਲਾਉਣ ਵਾਲੇ ਗੁੱਟਾਂ ਨੂੰ ਸਪੱਸ਼ਟ ਸ਼ਬਦਾਂ ‘ਚ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਅਜ਼ਾਦੀ ਦੀ ਮੰਗ ਕਦੇ ਵੀ ਪੂਰੀ ਨਹੀਂ ਹੋਣ ਵਾਲੀ ਤੇ ਫੌਜ ਨਾਲ ਕੋਈ ਲੜ ਨਹੀਂ ਸਕਦਾ ਹੈ। ਜਨਰਲ ਰਾਵਤ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਸਾਡੇ ਨਾਲ ਲੜੋਗੇ ਤਾਂ ਅਸੀਂ ਵੀ ਲੜਾਂਗੇ। ਕਸ਼ਮੀਰ ‘ਚ ਨੌਜਵਾਨਾਂ ਦੇ ਬੰਦੂਕ ਚੁੱਕਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਕੁਝ ਲੋਕ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਇਹ ਦੱਸ ਰਹੇ ਹਨ ਕਿ ਇਸ ਰਾਹ ‘ਤੇ ਚੱਲਣ ਨਾਲ ਅਜ਼ਾਦੀ ਮਿਲੇਗੀ ਪਰ ਇਹ ਉਨ੍ਹਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। (Bipan Rawat)

ਸਮੁੰਦਰੀ ਫੌਜ ਮੁਖੀ ਨੇ ਅੰਗਰੇਜ਼ੀ ਦੈਨਿਕ ਨੂੰ ਦਿੱਤੀ ਇੰਟਰਵਿਊ ‘ਚ ਕਿਹਾ, ‘ਮੈਂ ਕਸ਼ਮੀਰੀ ਨੌਜਵਾਨਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਸ਼ਮੀਰ ਦੀ ਅਜ਼ਾਦੀ ਅਸੰਭਵ ਹੈ। ਕਸ਼ਮੀਰ ਨੂੰ ਕਦੇ ਅਜ਼ਾਦੀ ਨਹੀਂ ਮਿਲਣ ਵਾਲੀ ਤੇ ਇਹ ਕਦੇ ਨਹੀਂ ਹੋਣ ਵਾਲਾ’ ਉਨ੍ਹਾਂ ਕਿਹਾ ਕਿ ਬੰਦੂਕ ਚੁੱਕਣ ਵਾਲੇ ਕਸ਼ਮੀਰੀ ਨੌਜਵਾਨਾਂ ਨੂੰ ਉਨ੍ਹਾਂ ਸਿਰਫ਼ ਇੰਨਾ ਹੀ ਕਹਿਣਾ ਹੈ ਕਿ ਇਸ ਨਾਲ ਕੁਝ ਹਾਸਲ ਨਹੀਂ ਹੋਣ ਵਾਲਾ ਹੈ ਫੌਜ ਨਾਲ ਕੋਈ ਲੜ ਨਹੀਂ ਸਕਦਾ। ਨੌਜਵਾਨਾਂ ਨੂੰ ਜ਼ਰੂਰੀ ਤੌਰ ‘ਤੇ ਮੁੱਖ ਧਾਰਾ ਤੋਂ ਦੂਰ ਨਾ ਜਾਣ ਦੀ ਅਪੀਲ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਸਾਡੀ ਲੜਾਈ ਉਨ੍ਹਾਂ ਨਾਲ ਹੈ, ਜੋ ਕਸ਼ਮੀਰ ਦੀ ਅਜ਼ਾਦੀ ਦੀ ਗੱਲ ਕਰਦੇ ਹਨ। ਭਾਰਤੀ ਫੌਜ ਤਮਾਮ ਚੁਣੌਤੀਆਂ ਦੇ ਬਾਵਜ਼ੂਦ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਕਸ਼ਮੀਰ ਦੇ ਨੌਜਵਾਨਾਂ ਦੇ ਗੁੱਸੇ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਪਰ ਜਵਾਨਾਂ ‘ਤੇ ਪੱਥਰ ਸੁੱਟਣਾ ਤਾਂ ਰਸਤਾ ਨਹੀਂ ਹੈ। (Bipan Rawat)