ਅਮਿਤ ਮਿਸ਼ਰਾ ਦੀ ਕੀਤੀ ਤਾਰੀਫ਼ | Cricket News
- ਅਲੇਕਸ ਹੇਲਜ਼ ਨੇ ਆਵੇਸ਼ ਖਾਨ ਦੇ ਇੱਕ ਓਵਰ ‘ਚ 27 ਦੌੜਾਂ ਜੜ ਕੇ ਹੈਦਰਾਬਾਦ ਨੂੰ ਦਿਵਾਈ ਜਿੱਤ | Cricket News
ਨਵੀਂ ਦਿੱਲੀ (ਏਜੰਸੀ)। ਹੈਦਰਾਬਾਦ ਵਿਰੁੱਧ ਦਿੱਲੀ ਡੇਅਰਡੇਵਿਲਜ਼ ਦੀ ਹਾਰ ਤੋਂ ਬਾਅਦ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੌਜਵਾਨ ਗੇਂਦਬਾਜ਼ ਆਵੇਸ਼ ਖਾਨ ‘ਤੇ ਨਾਰਾਜ਼ ਨਜ਼ਰ ਆਏੇ। ਅਈਅਰ ਨੇ ਕਿਹਾ ਕਿ ਅਸੀਂ ਪਿੱਚ ਦੇ ਲਿਹਾਜ਼ ਨਾਲ ਚੰਗਾ ਟੋਟਲ ਕੀਤਾ ਸੀ, ਪਰ ਸਾਡੇ ਗੇਂਦਬਾਜ਼ ਉਸਦਾ ਬਚਾਅ ਨਹੀਂ ਕਰ ਸਕੇ। ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਅਲੇਕਸ ਹੇਲਜ਼ ਨੇ ਆਵੇਸ਼ ਖਾਨ ਦੇ ਇੱਕ ਓਵਰ ‘ਚ 27 ਦੌੜਾਂ ਜੜ ਦਿੱਤੀਆਂ ਅਤੇ ਇੱਥੋਂ ਮੈਚ ਹੈਦਰਾਬਾਦ ਵੱਲ ਸ਼ਿਫਟ ਹੋ ਗਿਆ। ਪ੍ਰਿਥਵੀ ਸ਼ਾ ਤੋਂ ਮਿਲੀ ਸ਼ਾਨਦਾਰ ਸ਼ੁਰੂਆਤ ਦਾ ਦਿੱਲੀ ਡੇਅਰਡੇਵਿਲਜ਼ ਦੇ ਬੱਲੇਬਾਜ਼ ਫ਼ਾਇਦਾ ਨਹੀਂ ਉਠਾ ਸਕੇ ਅਤੇ ਪੰਜ ਵਿਕਟਾਂ ‘ਤੇ 163 ਦੌੜਾਂ ਹੀ ਬਣਾ ਸਕੇ। (Cricket News)
ਜਵਾਬ ‘ਚ ਹੈਦਰਾਬਾਦ ਨੇ ਟੀਚਾ ਇੱਕ ਗੇਂਦ ਬਾਕੀ ਰਹਿੰਦੇ ਹਾਸਲ ਕਰ ਲਿਆ। ਮੈਚ ਤੋਂ ਬਾਅਦ ਹਾਲਾਂਕਿ ਅਈਅਰ ਨੇ ਪਲੇਆੱਫ਼ ‘ਚ ਜਾਣ ਦੀ ਆਸ ਨੂੰ ਕਾਇਮ ਮੰਨਿਆ ਅਤੇ ਕਿਹਾ ਕਿ ਅਸੀਂ ਆਉਣ ਵਾਲੇ ਮੈਚਾਂ ‘ਚ ਜਿੱਤ ਹਾਸਲ ਕਰਕੇ ਆਪਣੀਆਂ ਆਸਾਂ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਾਂਗੇ। ਅਈਅਰ ਨੈ ਹਾਲਾਂਕਿ ਸਪਿੱਨਰ ਅਮਿਤ ਮਿਸ਼ਰਾ ਦੀ ਖ਼ੂਬ ਤਾਰੀਫ਼ ਕੀਤੀ ਅਤੇ ਕਿਹਾ ਕਿ ਉਸ ਵੱਲੋਂ ਲਈਆਂ ਗਈਆਂ ਦੋ ਵਿਕਟਾਂ ਨੇ ਸਾਨੂੰ ਮੈਚ ‘ਚ ਲਿਆ ਖੜ੍ਹਾ ਕੀਤਾ ਸੀ। ਦਿੱਲੀ ਲਈ ਪ੍ਰਿਥਵੀ ਨੇ 36 ਗੇਂਦਾਂ ‘ਚ 65 ਦੌੜਾਂ ਬਣਾਈਆਂ ਪਰ ਪਹਿਲੇ 10 ਓਵਰਾਂ ‘ਚ 95 ਦੌੜਾਂ ਬਣਾਉਣ ਦੇ ਬਾਅਦ ਦਿੱਲੀ ਦੀ ਟੀਮ ਅਗਲੇ ਦਸ ਓਵਰਾਂ ‘ਚ ਸਿਰਫ਼ 67 ਦੌੜਾਂ ਹੀ ਬਣਾ ਸਕੀ। (Cricket News)