ਸੁਸ਼ੀਲ ਨੇ ਫਾਈਨਲ ‘ਚ ਬੋਥਾ ਜੋਹਾਨੇਸ ਨੂੰ ਸਿਰਫ਼ 80 ਸੈਕਿੰਡ ‘ਚ ਨਾਲ ਹਰਾਇਆ | Sports News
ਗੋਲਡ ਕੋਸਟ (ਏਜੰਸੀ)। ਭਾਰਤ ਨੇ 21ਵੀਂਆਂ ਰਾਸ਼ਟਰਮੰਡਲ ਖੇਡਾਂ ਦੇ ਕੁਸ਼ਤੀ ਮੁਕਾਬਲੇ ‘ਚ ਅੱਜ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਸਟਾਰ ਪਹਿਲਵਾਨ ਸੁਸ਼ੀਲ ਕੁਮਾਰ (74 ਕਿੱਲੋਗ੍ਰਾਮ) ਤੇ ਰਾਹੁਲ ਅਵਾਰੇ (57) ਨੇ ਦੇਸ਼ ਨੂੰ ਸੋਨ ਤਮਗੇ ਦਿਵਾਏ ਜਦੋਂਕਿ ਬਬੀਤਾ ਕੁਮਾਰੀ ਫੋਗਾਟ (53) ਨੇ ਚਾਂਦੀ ਤੇ ਕਿਰਨ (76) ਨੇ ਕਾਂਸੀ ਤਮਗਾ ਜਿੱਤਿਆ। (Sports News)
(Sports News) ਸੁਸ਼ੀਲ ਤੇ ਰਾਹੁਲ ਦੇ ਸੋਨ ਤਮਗਿਆਂ ਨਾਲ ਹੁਣ ਭਾਰਤ ਦੇ ਗੋਲਡ ਕੋਸਟ ‘ਚ 14 ਸੋਨ ਤਮਗੇ ਹੋ ਗਏ ਹਨ ਤੇ ਉਹ ਸੂਚੀ ‘ਚ ਤੀਜੇ ਸਥਾਨ ‘ਤੇ ਮਜ਼ਬੂਤ ਹੋ ਗਿਆ ਹੈ ਭਾਰਤ ਪਿਛਲੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ 15 ਸੋਨ ਤਮਗਿਆਂ ਤੋਂ ਹੁਣ ਸਿਰਫ਼ ਇੱਕ ਸੋਨ ਤਮਗਾ ਪਿੱਛੇ ਹੈ ਭਾਰਤ ਦਾ ਸੋਨ ਤਮਗਿਆਂ ਦੇ ਲਿਹਾਜ ਨਾਲ ਇਹ ਹੁਣ ਤੱਕ ਦਾ ਪੰਜਵਾਂ ਸਰਵੋਤਮ ਪ੍ਰਦਰਸ਼ਨ ਹੋ ਚੁੱਕਾ ਹੈ ਜਦੋਂਕਿ ਹਾਲੇ ਖੇਡਾਂ ‘ਚ ਤਿੰਨ ਬਾਕੀ ਹਨ ਭਾਰਤ ਨੇ 1990 ‘ਚ ਆਕਲੈਂਡ ‘ਚ ਜਿੱਤੇ 13 ਸੋਨ ਤਮਗਿਆਂ ਨੂੰ ਪਿੱਛੇ ਛੱਡ ਦਿੱਤਾ ਹੈ। (Sports News)
ਸੁਸ਼ੀਲ ਨੇ ਫਾਈਨਲ ‘ਚ ਦੱਖਣੀ ਅਫ਼ਰੀਕਾ ਦੇ ਬੋਥਾ ਜੋਹਾਨੇਸ ਨੂੰ ਸਿਰਫ਼ 80 ਸੈਕਿੰਡ ‘ਚ 10-0 ਨਾਲ ਹਰਾ ਕੇ ਰਾਸ਼ਟਰ ਮੰਡਲ ਖੇਡਾਂ ‘ਚ ਆਪਣੀ ਸੋਨ ਹੈਟ੍ਰਿਕ ਪੂਰੀ ਕਰ ਲਈ ਲਗਾਤਾਰ ਦੋ ਵਾਰ ਓਲੰਪਿਕ ਦੇ ਤਮਗਾ ਜੇਤੂ ਸੁਸ਼ੀਲ ਨੇ ਫਾਈਨਲ ਮੈਚ ‘ਚ ਸੈੱਟ ‘ਤੇ ਆਉਂਦੇ ਹੀ ਬੋਥਾ ਖਿਲਾਫ਼ 6-0 ਦਾ ਸ਼ੁਰੂਆਤੀ ਵਾਧਾ ਬਣਾਇਆ ਤੇ ਫਿਰ ਉਨ੍ਹਾਂ ਪੂਰੀ ਤਰ੍ਹਾਂ ਕੰਟਰੋਲ ਕਰਦਿਆਂ ਸਕੋਰ 8-0 ਤੇ ਫਿਰ 10-0 ਕੀਤਾ ਤੇ ਬਿਨਾ ਮੁੜ੍ਹਕਾ ਵਹਾਏ 80 ਸੈਕਿੰਡ ‘ਚ ਸੋਨ ਭਾਰਤ ਦੀ ਝੋਲੀ ‘ਚ ਪਾ ਦਿੱਤਾ। (Sports News)
ਸੀਮਾ ਨੇ ਡਿਸਕਸ ਥ੍ਰੋ ‘ਚ ਚਾਂਦੀ, ਨਵਜੀਤ ਨੇ ਕਾਂਸੀ ਜਿੱਤਿਆ | Sports News
ਗੋਲਡ ਕੋਸਟ ਡਿਸਕਸ ਥ੍ਰੋਅਰ ਸੀਮਾ ਪੂਨੀਆ ਤੇ ਨਵਜੀਤ ਢਿੱਲੋਂ ਨੇ 21ਵੀਆਂ ਰਾਸ਼ਟਰਮੰਡਲ ਖੇਡਾਂ ‘ਚ ਐਥਲੈਟਿਕਸ ਮੁਕਾਬਲਿਆਂ ‘ਚ ਭਾਰਤ ਦਾ ਤਮਗਾ ਇੰਤਜ਼ਾਰ ਅੱਜ ਸਮਾਪਤ ਕਰਦਿਆਂ ਚਾਂਦੀ ਤੇ ਕਾਂਸੀ ਤਮਗੇ ਜਿੱਤ ਲਏ ਸੀਮਾ ਦਾ ਇਹ ਲਗਾਤਾਰ ਚੌਥਾ ਰਾਸ਼ਟਰ ਮੰਡਲ ਖੇਡ ਤਮਗਾ ਹੈ ਭਾਰਤ ਦੇ ਗੋਲਡ ਕੋਸਟ ‘ਚ ਐਥਲੈਟਿਕਸ ‘ਚ ਇਹ ਪਹਿਲਾ ਤਮਗਾ ਹੈ ਭਾਰਤ ਨੇ ਪਿਛਲੇ ਗਲਾਸਗੋ ਖੇਡਾਂ ‘ਚ ਐਥਲੈਟਿਕਸ ‘ਚ ਇੱਕ ਸੋਨ, ਇੱਕ ਚਾਂਦੀ ਤੇ ਇੱਕ ਕਾਂਸੀ ਤਮਗਾ ਜਿੱਤਿਆ ਸੀ। (Sports News)
ਭਾਰਤ ਦੀ ਇਨ੍ਹਾਂ ਦੋ ਮਹਿਲਾ ਐਥਲੀਟਾਂ ਨੇ ਇੱਕ ਹੀ ਮੁਕਾਬਲੇ ‘ਚ ਇਕੱਠੇ ਦੋ ਤਮਗੇ ਦਿਵਾ ਦਿੱਤੇ 34 ਸਾਲਾ ਸੀਮਾ ਨੇ 60.41 ਮੀਟਰ ਦੀ ਥ੍ਰੋ ਦੇ ਨਾਲ ਚਾਂਦੀ ਤੇ ਨਵਜੀਤ ਨੇ 57.43 ਮੀਟਰ ਦੀ ਥ੍ਰੋ ਦੇ ਨਾਲ ਕਾਂਸੀ ਜਿੱਤਿਆ ਇਸ ਮੁਕਾਬਲੇ ਦਾ ਸੋਨ ਅਸਟਰੇਲੀਆ ਦੀ ਡੈਨੀ ਸਟੀਵੰਸ ਨੇ 68.26 ਮੀਟਰ ਦਾ ਨਵਾਂ ਖੇਡ ਰਿਕਾਰਡ ਬਣਾਉਂਦਿਆਂ ਜਿੱਤਿਆ ਸੀਮਾ ਨੇ ਆਪਣੀ ਪਹਿਲੀ ਕੋਸ਼ਿਸ਼ ‘ਚ 60.41 ਮੀਟਰ ਦਾ ਚੱਕਾ ਸੁੱਟਿਆ ਜੋ ਉਨ੍ਹਾਂ ਦਾ ਅੰਤ ਤੱਕ ਸਰਵੋਤਮ ਪ੍ਰਦਰਸ਼ਨ ਰਿਹਾ। (Sports News)