ਹੈਦਰਾਬਾਦ (ਏਜੰਸੀ)। ਆਪਣੇ ਪਹਿਲੇ ਮੁਕਾਬਲੇ ‘ਚ ਚੇੱਨਈ ਸੁਪਰ ਕਿੰਗਸ ਨਾਲ ਹਾਰ ਚੁੱਕੀ ਪਿਛਲੀ ਚੈਂਪੀਅਨ ਮੁੰਬਈ (Mumbai Indians) ਇੰਡੀਅੰਜ਼ ਦੀ ਟੀਮ ਵੀਰਵਾਰ ਨੂੰ ਸਨਰਾਈਜਰਜ਼ ਹੈਦਰਾਬਾਦ ਦੇ ਘਰ ‘ਚ ਹੋਣ ਵਾਲੀ ਆਈਪਐੱਲ-11 ਦੇ ਮੈਚ ‘ਚ ਜਿੱਤ ਦੀ ਲੈਅ ਹਾਸਲ ਕਰਨ ਉੱਤਰੇਗੀ। ਮੁੰਬਈ ਦੀ ਟੂਰਨਾਮੈਂਟ ‘ਚ ਆਪਣੇ ਘਰ ਵਾਨਖੇੜੇ ਸਟੇਡੀਅਮ ‘ਚ ਖਰਾਬ ਸ਼ੁਰੂਆਤ ਹੋਈ ਅਤੇ ਉਸ ਨੂੰ ਚੇੱਨਈ ਦੇ ਹੱਥੋਂ ਇੱਕ ਗੇਂਦ ਬਾਕੀ ਰਹਿੰਦਿਆਂ ਇੱਕ ਵਿਕਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਹੈਦਰਾਬਾਦ ਨੇ ਆਪਣੇ ਮੈਦਾਨ ‘ਚ ਰਾਜਸਥਾਨ ਰਾਇਲਸ ਨੂੰ ਇੱਕਤਰਫਾ ਅੰਦਾਜ਼ ‘ਚ 25 ਗੇਂਦਾਂ ਬਾਕੀ ਰਹਿੰਦਿਆਂ ਨੌਂ ਵਿਕਟਾਂ ਨਾਲ ਹਰਾ ਦਿੱਤਾ ਭਾਰਤ ਦੇ ਸੀਮਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਟੀਮ ਕੋਲ ਚੇੱਨਈ ਖਿਲਾਫ ਜਿੱਤ ਹਾਸਲ ਕਰਨ ਦਾ ਚੰਗਾ ਮੌਕਾ ਸੀ ਪਰ ਡਵੇਨ ਬ੍ਰਾਵੋ ਦੇ ਹਮਲਿਆਂ ਸਾਹਮਣੇ ਮੁੰਬਈ ਨੇ ਇਹ ਮੌਕਾ ਗੁਆ ਦਿੱਤਾ। ਮੁੰਬਈ ਨੂੰ ਹੁਣ ਹੈਦਰਾਬਾਦ ਖਿਲਾਫ ਵਾਪਸੀ ਕਰਦੇ ਸਮੇਂ ਪਿਛਲੀਆਂ ਗਲਤੀਆ ਤੋਂ ਬਚਣਾ ਹੋਵੇਗਾ।
ਇਹ ਵੀ ਪੜ੍ਹੋ : ਤਰਨਤਾਰਨ ਨਹਿਰ ‘ਚ ਨਹਾਉਣ ਗਏ ਪਿਓ-ਪੁੱਤ ਡੁੱਬੇ, ਗੋਤਾਖੋਰਾਂ ਵੱਲੋਂ ਭਾਲ ਜਾਰੀ
ਰੋਹਿਤ ਜਾਣਦੇ ਹਨ ਕਿ ਹੈਦਰਾਬਾਦ ਦੀ ਟੀਮ ਆਪਣੇ ਘਰ ‘ਚ ਖਾਸੀ ਮਜ਼ਬੂਤ ਹੈ ਅਤੇ ਜਿਸ ਤਰ੍ਹਾਂ ਉਸ ਨੇ ਰਾਜਸਥਾਨ ਨੂੰ ਹਰਾਇਆ ਉਸ ਨਾਲ ਦੂਜੀਆਂ ਟੀਮਾਂ ਨੂੰ ਖਤਰੇ ਦਾ ਸੰਕੇਤ ਮਿਲ ਗਿਆ ਹੋਵੇਗਾ। ਰੋਹਿਤ ਲਈ ਆਪਣੀ ਫਾਰਮ ‘ਚ ਵਾਪਸੀ ਵੀ ਬਹੁਤ ਜ਼ਰੂਰੀ ਹੈ । ਉਹ ਪਹਿਲੇ ਮੈਚ ‘ਚ 15 ਦੌੜਾਂ ਹੀ ਬਣਾ ਸਕੇ ਮੁੰਬਈ ਕੋਲ ਚੋਟੀ ਕ੍ਰਮ ‘ਚ ਜਿਆਦਾ ਸਟਾਰ ਬੱਲੇਬਾਜ਼ ਨਹੀਂ ਹੈ। ਮੁੰਬਈ ਦੀ ਟੀਮ ਇਸ਼ਾਨ ਕਿਸ਼ਨ, ਸੂਰਿਆ ਕੁਮਾਰ ਯਾਦਵ, ਹਾਰਦਿਕ ਪਾਂਡਿਆ ਅਤੇ ਕਰੁਣਾਲ ਪਾਂਡਿਆ ਦੇ ਭਰੋਸੇ ਵੱਡੇ ਸਕੋਰ ਨਹੀਂ ਬਣਾ ਸਕਦੀ ਇਸ ਲਈ ਰੋਹਿਤ ਨੂੰ ਘੱਟੋ-ਘੱਟ ਮੈਦਾਨ ‘ਚ 15 ਓਵਰ ਟਿਕਣਾ ਹੋਵੇਗਾ ਉਦੋਂ ਹੀ ਟੀਮ ਚੁਣੌਤੀਪੂਰਨ ਸਕੋਰ ਬਣਾ ਸਕੇਗੀ ਦੂਜੇ ਪਾਸੇ ਹੈਦਰਾਬਾਦ ਕੋਲ ਚੋਟੀ ਕ੍ਰਮ ‘ਚ ਕਈ ਚੰਗੇ ਬੱਲੇਬਾਜ਼ ਹਨ ਜੋ ਵੱਡਾ ਸਕੋਰ ਵੀ ਬਣਾ ਸਕਦੇ ਹਨ ਅਤੇ ਟੀਚੇ ਦਾ ਪਿੱਛਾ ਵੀ ਕਰ ਸਕਦੇ ਹਨ।
ਸ਼ਿਖਰ ਧਵਨ, ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਅਤੇ ਮਨੀਸ਼ ਪਾਂਡੇ ਅਜਿਹੇ ਬੱਲੇਬਾਜ਼ ਹਨ ਜੋ ਕਿਸੇ ਵੀ ਗੇਂਦਬਾਜ਼ੀ ਨੂੰ ਹਿਲਾ ਕੇ ਰੱਖ ਸਕਦੇ ਹਨ ਸ਼ਿਖਰ ਨੇ ਪਹਿਲੇ ਮੁਕਾਬਲੇ ‘ਚ ਸਿਫਰ ‘ਤੇ ਜੀਵਨਦਾਨ ਪਾਉਣ ਤੋਂ ਬਾਅਦ 57 ਗੇਂਦਾਂ ‘ਚ ਨਾਬਾਦ 78 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਅਤੇ ਮੈਨ ਆਫ ਦ ਮੈਚ ਵੀ ਰਹੇ ਸਨ।