ਹੁਣ ਲਿਖਿਆ ਜਾਵੇਗਾ ਡਾ. ਭੀਮਰਾਓ ਰਾਮਜੀ ਅੰਬੇਦਕਰ
ਨਵੀਂ ਦਿੱਲੀ (ਏਜੰਸੀ)। ਯੋਗੀ ਸਰਕਾਰ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਨਾਂਅ ‘ਚ ‘ਰਾਮਜੀ’ ਜੋੜੇ ਜਾਣ ਲਈ ਆਦੇਸ਼ ਜਾਰੀ ਕੀਤਾ ਹੈ। ਨਾਂਅ ‘ਚ ਕੀਤੇ ਬਦਲਾਅ ਤੋਂ ਬਾਅਦ ਸੂਬੇ ਦੇ ਰਾਜਪਾਲ ਰਾਮ ਨਾਈਕ ਨੇ ਕਿਹਾ, ‘ਮੈਂ ਮਰਾਠੀ ਹਾਂ ਤੇ ਉਹ ਵੀ ਸਨ ਹਿੰਦੀ ਭਾਸ਼ਈ ਸੂਬਿਆਂ ‘ਚ ਉਨ੍ਹਾਂ ਦਾ ਨਾਂਅ ਗਲਤ ਤਰ੍ਹਾਂ ਲਿਖਿਆ ਜਾਂਦਾ ਰਿਹਾ। ਮੁੱਖ ਤੌਰ ‘ਤੇ ਉਨ੍ਹਾਂ ਦਾ ਨਾਂਅ ਭੀਮ ਤੇ ਰਾਓ, ਦੋ ਵੱਖ-ਵੱਖ ਸ਼ਬਦਾਂ ‘ਚ ਲਿਖਿਆ ਜਾਂਦਾ ਹੈ। ਪਰ ਉਨ੍ਹਾਂ ਦਾ ਨਾਂਅ ਲਿਖਣ ਦਾ ਸਹੀ ਤਰੀਕਾ ਭੀਮ ਰਾਓ ਹੈ’।
ਜ਼ਿਕਰਯੋਗ ਹੈ ਕਿ ਹੁਣ ਯੂਪੀ ਦੇ ਸਾਰੇ ਸਰਕਾਰੀ ਰਿਕਾਰਡਾਂ ‘ਚ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਨਾਂਅ ਡਾ. ਭੀਮ ਰਾਓ ਰਾਮਜੀ ਅੰਬੇਦਕਰ ਲਿਖਿਆ ਜਾਵੇਗਾ। ਸਰਕਾਰ ਦਾ ਧਿਆਨ ਖਿੱਚਦਿਆਂ ਰਾਜਪਾਲ ਰਾਮ ਨਾਈਕ ਨੇ ਕਿਹਾ ਸੀ ਕਿ ਉਨ੍ਹਾਂ ਦਾ ਨਾਂਅ ਗਲਤ ਲਿਖਿਆ ਜਾ ਰਿਹਾ ਹੈ। ਸੰਵਿਧਾਨ ਦੀ 8ਵੀਂ ਅਨੁਸੂਚੀ ਦੀ ਮੂਲ ਕਾਪੀ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਸੀ ਕਿ ਬਾਬਾ ਸਾਹਿਬ ਨੇ ਆਪਣਾ ਨਾਂਅ ‘ਡਾ. ਭੀਮ ਰਾਓ ਰਾਮਜੀ ਅੰਬੇਦਕਰ’ ਲਿਖਿਆ ਹੈ। ਲਿਹਾਜਾ ਇਸ ਨੂੰ ਸਹੀ ਕੀਤਾ ਜਾਵੇ।