ਅਮਰੀਕਾ ਦੇ ਕਦਮ ਨਾਲ ਪਾਕਿ ਦੀਆਂ ਐਨਐਸਜੀ ‘ਚ ਸ਼ਾਮਲ ਹੋਣ ਦੀਆਂ ਉਮੀਦਾਂ ਖਤਮ | Nuclear Trade Matters
- ਪਾਕਿ ਨੇ ਨਹੀਂ ਪ੍ਰਗਟਾਈ ਕੋਈ ਪ੍ਰਤੀਕਿਰਿਆ | Nuclear Trade Matters
ਇਸਲਾਮਾਬਾਦ (ਏਜੰਸੀ)। ਅਮਰੀਕਾ (Nuclear Trade Matters) ਨੇ ਪਰਮਾਣੂ ਵਪਾਰ ਦੇ ਸ਼ੱਕ ਦੇ ਆਧਾਰ ‘ਤੇ ਪਾਕਿਸਤਾਨ ਦੀਆਂ ਸੱਤ ਕੰਪਨੀਆਂ ‘ਤੇ ਪਾਬੰਦੀ ਲਾ ਦਿੱਤੀ ਹੈ ਤੇ ਇਸ ਕਦਮ ਨਾਲ ਉਸ ਦੇ ਪਰਮਾਣੂ ਸਪਲਾਈਕਰਤਾ ਸਮੂਹ (ਐੱਨਐੱਸਜੀ) ‘ਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ। ਪਾਕਿਸਤਾਨ ਸਰਕਾਰ ਵੱਲੋਂ ਅੱਜ ਇਸ ਮਾਮਲੇ ‘ਚ ਕੋਈ ਪ੍ਰਤੀਕਿਰਿਆ ਨਹੀਂ ਪ੍ਰਗਟਾਈ ਗਈ ਹੈ। ਅਮਰੀਕਾ ਦੇ ਉਦਯੋਗ, ਵਪਾਰਕ ਤੇ ਸੁਰੱਖਿਆ ਬਿਊਰੋ ਅਨੁਸਾਰ ਇਨ੍ਹਾਂ ਕੰਪਨੀਆਂ ‘ਤੇ 22 ਮਾਰਚ ਨੂੰ ਪਾਬੰਦੀ ਲਾਈ ਗਈ ਤੇ ਇਨ੍ਹਾਂ ਨੂੰ ‘ਐਨਟਿਟੀ ਲਿਸਟ’ ‘ਚ ਪਾ ਦਿੱਤਾ ਗਿਆ। ਬਿਊਰੋ ਦੀ ਵੈੱਬਸਾਈਟ ‘ਤੇ ਇੱਕ ਰਿਪੋਰਟ ‘ਚ ਕਿਹਾ ਗਿਆ ਹੈ।
ਅਮਰੀਕੀ ਸਰਕਾਰ ਨੇ ਇਨ੍ਹਾਂ ਕੰਪਨੀਆਂ ਨੂੰ ਆਪਣੇ ਹਿੱਤਾਂ ਤੇ ਵਿਦੇਸ਼ ਨੀਤੀ ਖਿਲਾਫ਼ ਕੰਮ ਕਰਦਿਆਂ ਪਾਇਆ ਹੈ। ਵਪਾਰਕ ਮੰਤਰਾਲੇ ਦੀ ਇਸ ਸੂਚੀ ‘ਚ ਸ਼ਾਮਲ ਕੰਪਨੀਆਂ ਦੀ ਜਾਇਦਾਦ ਜ਼ਬਤ ਨਹੀਂ ਕੀਤੀ ਜਾਂਦੀ ਹੈ ਪਰ ਅਮਰੀਕੀ ਕੰਪਨੀਆਂ ਨਾਲ ਕੰਮ ਕਰਨ ਵਾਲੀਆਂ ਅਜਿਹੀਆਂ ਕੰਪਨੀਆਂ ਨੂੰ ਭਵਿੱਖ ‘ਚ ਆਪਣੇ ਕਾਰੋਬਾਰ ਲਈ ਵਿਸ਼ੇਸ਼ ਲਾਇਸੈਂਸ ਦੇਣਾ ਜ਼ਰੂਰੀ ਹੋ ਜਾਂਦਾ ਹੈ। ਇਹ ਕੰਪਨੀਆਂ ਕਾਫੀ ਮਸ਼ਹੂਰ ਵੀ ਨਹੀਂ ਹਨ ਤੇ ਨਾ ਹੀ ਇਨ੍ਹਾਂ ਵੱਲੋਂ ਇਸ ਮਾਮਲੇ ‘ਚ ਕੋਈ ਪ੍ਰਤੀਕਿਰਿਆ ਪ੍ਰਗਟਾਈ ਗਈ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਅਧਿਕਾਰੀਆਂ ‘ਤੇ ਗੁਪਤ ਪਰਮਾਣੂ ਜਾਣਕਾਰੀ ਉੱਤਰੀ ਕੋਰੀਆ ਨੂੰ ਦੇਣ ਦੇ ਦੋਸ਼ ਲੱਗੇ ਰਹੇ ਹਨ ਪਰ ਪਾਕਿ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ।
ਪਾਕਿਸਤਾਨੀ ਪਰਮਾਣੂ ਪ੍ਰੋਗਰਾਮ ਦੇ ਜਨਕ ਮੰਨੇ ਜਾਣ ਵਾਲੇ ਵਿਗਿਆਨੀ ਅਬਦੁੱਲ ਕਾਦਿਰ ਖਾਨ ਨੇ 2004 ‘ਚ ਕਿਹਾ ਸੀ। ਉਨ੍ਹਾਂ ਨੇ ਪਰਮਾਣੂ ਪ੍ਰੋਗਰਾਮ ਨਾਲ ਜੁੜੀ ਗੁਪਤ ਜਾਣਕਾਰੀ ਉੱਤਰੀ ਕੋਰੀਆ ਨੂੰ ਵੇਚੀ ਹੈ। ਸੰਯੁਕਤ ਰਾਸ਼ਟਰ ਦੇ ਪਰਮਾਣੂ ਨਿਗਰਾਨੀ ਸਮੂਹ ਨੇ 2008 ‘ਚ ਕਿਹਾ ਸੀ ਕਿ ਖਾਨ ਦਾ ਨੈੱਟਵਰਕ 12 ਦੇਸ਼ਾਂ ‘ਚ ਸਰਗਰਮ ਸੀ ਤੇ ਇਸੇ ਜ਼ਰੀਏ ਇਰਾਨ, ਲੀਬੀਆ ਤੇ ਉੱਤਰੀ ਕੋਰੀਆ ਨੂੰ ਪਰਮਾਣੂ ਹਥਿਆਰਾਂ ਦੇ ਬਲੂਪ੍ਰਿੰਟ ਦੀ ਤਸਕਰੀ ਕੀਤੀ ਗਈ ਹੈ। ਪਾਕਿਸਤਾਨ ਨੇ ਸਾਲ 2016 ‘ਚ ਪਰਮਾਣੂ ਸਪਲਾਈਕਰਤਾ ਸਮੂਹ ‘ਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਸੀ ਪਰ ਇਸ ਮਸਲੇ ‘ਚ ਕੋਈ ਖਾਸ ਤਰੱਕੀ ਨਹੀਂ ਹੋਈ ਹੈ।