12 ਮਾਰਚ ਤੱਕ ਵਧਿਆ ਕਾਰਤੀ ਚਿਦੰਬਰਮ ਦਾ ਸੀਬੀਆਈ ਰਿਮਾਂਡ

Chidambaram, CBI, Extended, Till

ਨਵੀਂ ਦਿੱਲੀ (ਏਜੰਸੀ)। ਪਟਿਆਲਾ ਹਾਊਸ ਕੋਰਟ ਨੇ ਆਈਐਨਐਕਸ ਮੀਡੀਆ ਕੇਸ ‘ਚ ਕਾਰਤੀ (CBI Remand Of Chidambaram) ਚਿਦੰਬਰਮ ਦੇ ਰਿਮਾਂਡ ਦੀ ਮਿਆਦ 12 ਮਾਰਚ ਤੱਕ ਲਈ ਵਧਾ ਦਿੱਤੀ ਹੈ ਕੋਰਟ ਨੇ ਸੀਬੀਆਈ ਨੂੰ ਤਿਹਾੜ ਜੇਲ੍ਹ ‘ਚ ਕਾਰਤੀ ਦੀ ਸੀਏ ਭਾਸਕਰਮਨ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕਰਨ ਦੀ ਆਗਿਆ ਦੇ ਦਿੱਤੀ ਹੈਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹੀ ਦਿੱਲੀ ਹਾਈਕੋਰਟ ਨੇ ਆਈਐਨਐਕਸ ਮੀਡੀਆ ਮਨੀ ਲਾਂਡਿੰ੍ਰਗ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟਰ ਵੱਲੋਂ ਦਰਜ ਕਾਰਤੀ ਚਿਦੰਬਰਮ ਨੂੰ ਗ੍ਰਿਫ਼ਤਾਰੀ ਤੋਂ 20 ਮਾਰਚ ਤੱਕ ਲਈ ਸ਼ੁੱਕਰਵਾਰ ਨੂੰ ਅੰਤਰਿਮ ਰਾਹਤ ਪ੍ਰਦਾਨ ਕਰ ਦਿੱਤੀ ਦੂਜੇ ਪਾਸੇ ਸੀਬੀਆਈ ਕਾਰਤੀ ਚਿਦੰਬਰਮ ਦੇ ਜ਼ਮਾਨਤ ਅਰਜ਼ੀ ‘ਤੇ 14 ਮਾਰਚ ਨੂੰ ਆਪਣਾ ਜਵਾਬ ਦਾਖਲ ਕਰੇਗੀ।

ਸੀਬੀਆਈ ਨੇ ਕਾਰਤੀ ਦੀ ਜ਼ਮਾਨਤ ਦਾ ਵਿਰੋਧ ਕੀਤਾ ਹੈ ਜਸਟਿਸ ਐਸ ਰਵਿੰਦਰ ਭੱਟ ਨੇ 20 ਮਾਰਚ ਤੱਕ ਗ੍ਰਿਫ਼ਤਾਰੀ ਤੋਂ ਰਾਹਤ ਦਿੰਦਿਆਂ ਸਪੱਸ਼ਟ ਕੀਤਾ ਕਿ ਸੀਬੀਆਈ ਦੇ ਮਾਮਲੇ ‘ਚ ਵਿਸ਼ੇਸ਼ ਅਦਾਲਤ ਆਦਿ ਕਾਰਤੀ ਨੂੰ ਜ਼ਮਾਨਤ ਦਿੰਦੀ ਹੈ ਤਾਂ, ਅਜਿਹੀ ਸਥਿਤੀ ‘ਚ ਅਗਲੀ ਸੁਣਵਾਈ ਤੱਕ ਈਡੀ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰੇਗੀ ਸੀਬੀਆਈ ਨੇ ਕਾਰਤੀ ਖਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ।