ਝੂੰਝੁਨੂ (ਏਜੰਸੀ)। ਕੁਝ ਸਾਲ ਪਹਿਲਾਂ ਇੱਕ ਹਾਦਸੇ ‘ਚ ਇੱਕ ਪੈਰ ਗੁਆ ਚੁੱਕੇ ਨੌਜਵਾਨ ਨੇ ਆਤਮ-ਵਿਸ਼ਵਾਸ ਤੇ ਹੌਂਸਲੇ ਦੇ ਦਮ ‘ਤੇ ਦੇਸ਼ ਲਈ ਖੇਡਣ ਦਾ ਆਪਣਾ ਸੁਫਨਾ ਸਾਕਾਰ ਕਰ ਲਿਆ ਜ਼ਿਲ੍ਹੇ ਦੇ ਬੁਹਾਨਾ ਦੇ ਰਾਧੂ ਦੀ ਢਾਣੀ ਦਾ ਅਨਿਲ ਕੁਮਾਰ ਇਨ੍ਹੀਂ ਦਿਨੀਂ ਬੈਂਕਾਕ ‘ਚ ਥਾਈਲੈਂਡ ਤੇ ਭਾਰਤ ਦਰਮਿਆਨ ਖੇਡੀ ਜਾ ਰਹੀ ਸਿਟਿੰਗ ਵਾਲੀਬਾਲ ਲੜੀ ‘ਚ ਭਾਰਤੀ ਟੀਮ ਦੇ ਖਿਡਾਰੀ ਵਜੋਂ ਖੇਡ ਰਿਹਾ ਹੈ ਅਨਿਲ ਦਾ ਬਚਪਨ ਤੋਂ ਹੀ ਵਾਲੀਬਾਲ ਦਾ ਬਿਹਤਰੀਨ ਖਿਡਾਰੀ ਬਣਕੇ ਦੇਸ਼ ਦੀ ਟੀਮ ਦੀ ਅਗਵਾਈ ਕਰਨ ਦਾ ਸੁਫ਼ਨਾ ਸੀ। ਆਪਣੇ ਇਸ ਸੁਫਨੇ ਨੂੰ ਸਾਕਾਰ ਕਰਨ ਵੱਲ ਵਧ ਰਹੇ ਇਸ ਨੌਜਵਾਨ ਨੇ ਇੱਕ ਪੈਰ ਅਕਤੂਬਰ 2014 ‘ਚ ਇੱਕ ਹਾਦਸੇ ‘ਚ ਗੁਆ ਦਿੱਤਾ ਪਰ ਆਪਣੇ ਹੌਂਸਲੇ ਤੇ ਹਿੰਮਤ ਦੇ ਦਮ ‘ਤੇ ਥੋੜ੍ਹੇ ਸਮੇਂ ਬਾਅਦ ਹੀ ਘਰ ਤੋਂ ਮੈਦਾਨ ‘ਚ ਆ ਗਿਆ ਤੇ ਵਾਲੀਵਾਲ ਖੇਡਣ ਲੱਗਾ ਤੇ ਤਿੰਨ ਸਾਲਾਂ ਦੇ ਲਗਾਤਾਰ ਅਭਿਆਸ ਤੋਂ ਬਾਅਦ ਸਿਟਿੰਗ ਵਾਲੀਬਾਲ ਦੀ ਭਾਰਤੀ ਟੀਮ ‘ਚ ਜਗ੍ਹਾ ਬਣਾ ਲਿਆ।
ਕੋਈ ਮੁਸ਼ਕਲ ਹਿੰਮਤੀ ਮਨੁੱਖ ਦਾ ਰਾਹ ਨਹੀਂ ਰੋਕ ਸਕਦੀ, ਇਸੇ ਗੱਲ ਨੂੰ ਮੁੱਖ ਰੱਖਦਿਆਂ ਉਹ ਲਗਾਤਾਰ ਮਿਹਨਤ ਅਤੇ ਲਗਨ ਨਾਲ ਅਭਿਆਸ ਕਰਦਾ ਰਿਹਾ ਤੇ ਆਖਿਰ ਉਸ ਨੂੰ ਮੰਜਿਲ ਨਜ਼ਰ ਆਉਣ ਲੱਗੀ ਇਲਾਕੇ ਦੇ ਲੋਕ ਉਸ ਦੀ ਹਿੰਮਤ ਤੇ ਜ਼ਜਬੇ ਨੂੰ ਦੇਖ ਕੇ ਹੈਰਾਨ ਹਨ ਹਰ ਕੋਈ ਉਸ ਦੇ ਜਜ਼ਬੇ ਦੀ ਪ੍ਰਸੰਸਾ ਕਰ ਰਿਹਾ ਹੈ। ਆਈਟੀਆਈ ਕਰ ਰਹੇ ਅਨਿਲ ਆਪਣੇ ਸੰਸਥਾਨ ਦੀ ਜੈਵਲਿਨ ਥ੍ਰੋ ਟੀਮ ਦੇ ਮੈਂਬਰ ਵੀ ਹੈ ਅਨਿਲ ਦਾ ਕਹਿਣਾ ਹੈ ਕਿ ਟੀਚਾ ਹਾਸਲ ਕਰਨ ਲਈ ਜੋਸ਼, ਜਜ਼ਬਾ ਤੇ ਲਗਨ ਨਾਲ ਗਾਈਡੈਂਸ ਤੇ ਸਪੋਰਟਸ ਦੀ ਲੋੜ ਹੁੰਦੀ ਹੈ।