ਪੈਟਰੋਲ ਪਹੁੰਚਿਆ 80 ਦੇ ਪਾਰ

Increase, Oil prices, Unrealistic

ਓਐਨਜੀਸੀ ਦਾ ਮੁਨਾਫ਼ਾ ਹੋਇਆ ਦੁੱਗਣਾ, ਕਰਮਚਾਰੀਆਂ ਨੂੰ ਬੋਨਸ ਦੇਵੇਗੀ ਕੰਪਨੀ

  • 31 ਦਸੰਬਰ ਨੂੰ ਸਮਾਪਤ ਹੋਈ ਤਿਮਾਹੀ ‘ਚ ਓਐਨਜੀ ਨੇ ਕਮਾਏ 7883.22 ਕਰੋੜ ਰੁਪਏ

ਚੰਡੀਗੜ੍ਹ (ਅਨਿਲ ਕੱਕੜ)। ਬੇਸ਼ੱਕ ਤੁਹਾਡੇ ਜੇਬ੍ਹ ‘ਚੋਂ ਪੈਟਰੋਲ ਤੇ ਡੀਜਲ ਲਈ ਪਿਛਲੇ ਚਾਰ ਸਾਲਾਂ ਦੀਆਂ ਸਭ ਤੋਂ ਜ਼ਿਆਦਾ ਕੀਮਤਾਂ ਵਸੂਲੀਆਂ ਜਾ ਰਹੀਆਂ ਹੋਣ, ਪਰ ਕਾਰਨ ਦਿੱਤਾ ਜਾ ਰਿਹਾ ਹੈ ਕਿ ਕੌਮਾਂਤਰੀ ਮਾਰਕਿਟ ‘ਚ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ ਨਾਲ ਹੀ ਇਹ ਵੀ ਜੋੜਿਆ ਜਾਂਦਾ ਹੈ ਕਿ ਭਾਰਤੀ ਤੇਲ ਕੰਪਨੀਆਂ ਭਾਰੀ ਘਾਟੇ ‘ਚ ਹਨ ਪਰ ਅਸਲੀਅਤ ਕੁਝ ਹੋਰ ਹੀ ਹੈ ਜਨਤਕ ਖੇਤਰ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮੀਟਿਡ (ਆਈਓਸੀਐਲ) ਨੇ ਆਪਣੇ ਲਾਭ ਸਬੰਧੀ ਅੰਕੜੇ ਜਾਰੀ ਕੀਤੇ ਹਨ, ਜਿਸ ‘ਚ ਕੰਪਨੀ ਸਵੀਕਾਰ ਕਰ ਰਹੀ ਹੈ ਕਿ ਉਸ ਨੂੰ ਚਾਲੂ ਵਿੱਤੀ ਸਾਲ ਦੀ 31 ਦਸੰਬਰ ਨੂੰ ਸਮਾਪਤ ਤੀਜੀ ਤਿਮਾਹੀ ‘ਚ 97.33 ਫੀਸਦੀ ਵਧ ਕੇ 7,883.22 ਕਰੋੜ ਰੁਪਏ ‘ਤੇ ਪਹੁੰਚ ਗਿਆ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ ‘ਚ ਕੰਪਨੀ ਨੂੰ 3,994.91 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ।

ਹਰਿਆਣਾ ‘ਚ ਪੈਟਰੋਲ 74 ਰੁਪਏ ਪ੍ਰਤੀ ਲੀਟਰ

ਸੂਬੇ ‘ਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਪੈਟਰੋਲ ਲਗਭਗ 75 ਰੁਪਏ ਲੀਟਰ ਅਤੇ ਡੀਜਲ 65 ਰੁਪਏ ਪ੍ਰਤੀ ਲੀਟਰ ਤੱਕ ਜਾ ਪਹੁੰਚਿਆ ਹੈ ਪੈਟਰੋਲ ਅਤੇ ਡੀਜਲ ਦੀ ਵਧੀਆਂ ਕੀਮਤਾਂ ਦਾ ਸਿੱਧਾ ਅਸਰ ਜੀਵਨ ਦੀ ਆਮ ਉਪਯੋਗੀ ਵਸਤੂਆਂ ਖਾਸ ਤੌਰ ‘ਤੇ ਸਬਜ਼ੀ-ਫਲ ਦੀਆਂ ਕੀਮਤਾਂ ‘ਤੇ ਪੈ ਰਿਹਾ ਹੈ ਪ੍ਰਾਈਵੇਟ ਵਹੀਕਲਾਂ ਦੇ ਕਿਰਾਏ-ਭਾੜੇ ਆਦਿ ‘ਚ ਵਾਧਾ ਵੇਖਿਆ ਜਾ ਰਿਹਾ ਹੈ, ਆਮ ਆਦਮੀ ‘ਤੇ ਮਹਿੰਗਾਈ ਦੀ ਮਾਰ ਵਧ ਰਹੀ ਹੈ ਉੱਥੇ ਪੰਜਾਬ, ਰਾਜਸਥਾਨ ‘ਚ ਪੈਟਰੋਲ-ਡੀਜਲ ਦੀਆਂ ਕੀਮਤਾਂ ਹਰਿਆਣਾ ਤੋਂ ਪਹਿਲਾਂ ਹੀ ਜ਼ਿਆਦਾ ਹਨ ਗੁਆਂਢੀ ਸੂਬਿਆਂ ‘ਚ ਆਮ ਇਨਸਾਨ ਨੂੰ ਜ਼ਿਆਦਾ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਹਰ ਸ਼ੇਅਰ ‘ਤੇ 190 ਫੀਸਦੀ ਲਾਭ ਦੇਵੇਗੀ ਇੰਡੀਅਨ ਆਇਲ

ਕੰਪਨੀ ਨੇ ਹਰ ਸ਼ੇਅਰ ‘ਤੇ ਇੱਕ ਬੋਨਸ ਸੇਅਰ ਅਤੇ 190 ਫੀਸਦੀ ਅੰਤਰਿਮ ਲਾਭ ਦੇਣ ਦਾ ਐਲਾਨ ਕੀਤਾ ਹੈ ਤਿਮਾਹੀ ਨਤੀਜੇ ਮੁਤਾਬਕ ਇਸ ਬਰਾਬਰ ਦੀ ਮਿਆਦ ‘ਚ ਕੰਪਨੀ ਦੀ ਕੁੱਲ ਆਮਦਨੀ 1,32,218.54 ਕਰੋੜ ਰੁਪਏ ਰਹੀ ਜਦੋਂਕਿ ਬੀਤੇ ਵਿੱਤੀ ਸਾਲ ਦੀ ਸਮਾਨ ਮਿਆਦ ‘ਚ ਇਹ ਅੰਕੜਾ 1,16,437.83 ਕਰੋੜ ਰੁਪਏ ਰਿਹਾ ਸੀ।

ਜੀਐਸਟੀ ਦੇ ਦਾਇਰੇ ‘ਚ ਆਉਣ ਨਾਲ ਹੋਵੇਗੀ ਰਾਹਤ

ਆਮ ਬਜਟ ਪਾਸ ਹੋਣ ਦੇ ਨੇੜੇ ਹੈ ਅਤੇ ਪੈਟਰੋਲ-ਡੀਜਲ ਨੂੰ ਜੀਐਸਟੀ ਦੇ ਦਾਇਰੇ ‘ਚ ਲਿਆਉਣ ਦਾ ਐਲਾਨ ਦੀ ਉਡੀਕ ਪੂਰਾ ਦੇਸ਼ ਕਰ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਜੀਐਸਟੀ ਦੇ ਦਾਇਰੇ ‘ਚ ਆਉਣ ਤੋਂ ਬਾਅਦ ਪੈਟਰੋਲ-ਡੀਜਲ ਦੀਆਂ ਕੀਮਤਾਂ ‘ਚ 15 ਤੋਂ 20 ਫੀਸਦੀ ਗਿਰਾਵਟ ਹੋਣ ਦੀ ਪੂਰੀ ਉਮੀਦ ਹੈ।

ਕਿਸ ਸ਼ਹਿਰ ‘ਚ ਪੈਟਰੋਲ-ਡੀਜਲ ਦੀਆਂ ਕਿੰਨੀਆਂ ਕੀਮਤਾਂ

ਸ਼ਹਿਰ ਪੈਟਰੋਲ ਰੁ./ਲੀ.        ਡੀਜਲ ਰੁ./ਲੀ.
ਦਿੱਲੀ 72.90  63.99
ਕੋਲਕਾਤਾ 75.60  66.65
ਮੁੰਬਈ 80.77  68.13
ਚੇਨੱਈ 75.61  67.48

ਪੈਟਰੋਲ-ਡੀਜਲ ‘ਤੇ ਹਾਲੇ ਕਿੰਨਾ ਟੈਕਸ?

ਜ਼ਿਕਰਯੋਗ ਹੈ ਕਿ 2014 ਤੋਂ ਰਵੇਨਿਊ ਵਧਾਉਣ ਲਈ ਕਈ ਵਾਰ ਐਕਸਾਈਜ ਡਿਊਟੀ ਵਧਾਈ ਗਈ ਹੈ
ਫਿਊਲ  ਐਕਸਾਈਜ ਡਿਊਟੀ (ਰੁ./ਲੀ.) ਵੈਲਊ ਐਡੇਡ ਟੈਕਸ (ਰੁ./ਲੀ.)
ਪੈਟਰੋਲ  19.48 15.39
ਡੀਜਲ 15.33 9.32।