‘ਪਦਮਾਵਤ’ ਦੇ ਵਿਰੋਧੀਆਂ ਨੂੰ ਸੁਪਰੀਮ ਕੋਰਟ ਵੱਲੋਂ ਝਟਕਾ

ਰਿਲੀਜ਼ ਨਾਲ ਜੁੜੇ ਆਦੇਸ਼ ‘ਚ ਸੋਧ ਤੋਂ ਨਾਂਹ, 25 ਜਨਵਰੀ ਰਿਲੀਜ਼ ਦਾ ਰਸਤਾ ਸਾਫ਼

ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਫਿਲਮ ਪਦਮਾਵਤ ਨੂੰ ਪੂਰੇ ਦੇਸ਼ ‘ਚ ਰਿਲੀਜ਼ ਕਰਨ ਸਬੰਧੀ ਆਪਣੇ 18 ਜਨਵਰੀ ਦੇ ਆਦੇਸ਼ ‘ਚ ਸੋਧ ਕਰਨ ਤੋਂ ਅੱਜ ਨਾਂਹ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਹ ਨਿਸ਼ਚਿਤ ਤੌਰ ‘ਤੇ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਸੁਪਰੀਮ  ਕੋਰਟ ਦੇ ਫੈਸਲੇ ਦੀ ਪਾਲਣਾ ਕਰਨੀ ਹੀ ਪਵੇਗੀ ਮੁੱਖ ਜੱਜ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ 18 ਜਨਵਰੀ ਦੇ ਫੈਸਲੇ ‘ਚ ਸੋਧ ਦੀ ਮੰਗ ਕਰਨ ਵਾਲੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀਆਂ ਪਟੀਸ਼ਨਾਂ ਨੂੰ ਰੱਦ ਕਰਦਿਆਂ ਉਕਤ ਗੱਲ ਕਹੀ।

ਅਦਾਲਤ ਨੇ ਗੁਜਰਾਤ ਤੇ ਰਾਜਸਥਾਨ ‘ਚ ਪਦਮਾਵਤ ਦੇ ਪ੍ਰਦਰਸ਼ਨ ‘ਤੇ ਲੱਗੀ ਰੋਕ ਨੂੰ ਮੁਲਤਵੀ ਕਰਕੇ 25 ਜਨਵਰੀ ਨੂੰ ਫਿਲਮ ਰਿਲੀਜ਼ ਕਰਨ ਦਾ ਰਸਤਾ ਸਾਫ਼ ਕਰ ਦਿੱਤਾ ਹੈ ਇਸ ਬੈਂਚ ‘ਚ ਜਸਟਿਸ ਏ. ਐਮ. ਖਾਨਵਿਲਕਰ ਤੇ ਜਸਟਿਸ ਡੀ. ਵਾਈ ਚੰਦਰਚੂਹੜ ਸ਼ਾਮਲ ਹਨ ਬੈਂਚ ਨੇ ਕਿਹਾ ਕਿ ਲੋਕਾਂ ਨੂੰ ਨਿਸ਼ਚਿਤ ਤੌਰ ‘ਤੇ ਇਹ ਸਮਝਣਾ ਚਾਹੀਦਾ ਹੈ ਕਿ ਸੁਪਰੀਮ ਕੋਰਟ ਨੇ ਇੱਕ ਆਦੇਸ਼ ਦਿੱਤਾ ਹੈ ਉਨ੍ਹਾਂ ਨੂੰ ਇਸ ਦੀ ਪਾਲਣਾ ਕਰਨੀ ਹੀ ਪਵੇਗੀ ਕਾਨੂੰਨ ਵਿਵਸਥਾ।

ਬਣਾਈ ਰੱਖਣਾ ਸੂਬਿਆਂ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਟੀਸ਼ਨ ਰੱਦ ਕਰਦਿਆਂ ਬੈਂਚ ਨੇ ਕਿਹਾ ਕਿ ਅਸੀਂ ਆਪਣੇ ਆਦੇਸ਼ ‘ਚ ਸੋਧ ਕਰਨ ਦੇ ਚਾਹਵਾਨ ਨਹੀਂ ਹਾਂ ਬੈਂਚ ਨੇ ਸ੍ਰੀ ਕੌਮੀ ਰਾਜਪੂਤ ਕਰਨੀ ਸੈਨਾ ਤੇ ਅਖਿਲ ਭਾਰਤੀ ਖੇਤਰੀ ਮਹਾਸਭਾ ਦੀ ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਤੇ ਰੋਕ ਲਾਉਣ ਦੀ ਪਟੀਸ਼ਨ ਵੀ ਰੱਦ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਕਰਨੀ ਸੈਨਾ ਲਗਾਤਾਰ ਫਿਲਮ ਦੇ ਵਿਰੋਧ ‘ਚ ਪੂਰੇ ਦੇਸ਼ ‘ਚ ਪ੍ਰਦਰਸ਼ਨ ਕਰ ਰਹੀ ਹੈ।

ਕਰੂਕਸ਼ੇਤਰ ‘ਚ ਧਾਰਾ 144 ਲਾਗੂ

ਕੁਰੂਕਸ਼ੇਤਰ ਜ਼ਿਲ੍ਹਾਅਧਿਕਸ਼ ਤੇ ਕਮਿਸ਼ਨਰ ਸੁਮੇਧਾ ਕਟਾਰੀਆ ਨੇ 25 ਜਨਵਰੀ ਨੂੰ ਫਿਲਮ ਪਦਮਾਵਤ ਰਿਲੀਜ਼ ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਨਾਲ ਹਾਲਾਤ ਸਮਾਨ ਹੋਣ ਤੱਕ ਕਾਨੂੰਨ ਵਿਵਸਥਾ ਬਣਾਈ ਰੱਖਣ ਲਹੀ ਧਾਰਾ 144 ਲਾਉਣ ਦੇ ਆਦੇਸ਼ ਜਾਰੀ ਕੀਤੇ ਹਨ।

‘ਪਦਮਾਵਤ’ ਚਲਾਉਣ ਦੀ ਇਜ਼ਾਜਤ ਨਹੀਂ ਦੇਵਾਂਗੇ : ਕਰਨੀ ਸੈਨਾ

ਗੁੜਗਾਓਂ ਸ੍ਰੀ ਰਾਜਪੂਤ ਕਰਨੀ ਸੈਨਾ ਦੇ ਕਨਵੀਨਰ ਲੋਕੇਂਦਰ ਸਿੰਘ ਕਲਵੀ ਨੇ ਪਦਮਾਵਤ ਫਿਲਮ ਸਿਨੇਮਿਆਂ ‘ਚ ਚਲਾਉਣ ਦੀ ਇਜ਼ਾਜਤ ਨਹੀਂ ਦਿਆਂਗੇ ਇਸ ਫਿਲਮ ਦਾ ਵਿਰੋਧ ਕਰਨ ਵਾਲੇ ਮੁੱਖ ਸੰਗਠਨਾਂ ‘ਚ ਕਰਨੀ ਸੈਨਾ ਵੀ ਸ਼ਾਮਲ ਹੈ ਇਸ ਨੇ ਦੋਸ਼ ਲਾਇਆ ਕਿ ਫਿਲਮ ‘ਚ ਇਤਿਹਾਸਕ ਤੱਥਾਂ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।