ਆਗਰਾ (ਏਜੰਸੀ)। ਦੁਨੀਆ ਦੇ ਸੱਤ ਅਜੂਬਿਆਂ ‘ਚ ਸ਼ਾਮਲ ਤਾਜ ਮਹਿਲ ਦੇ ਦੀਦਾਰ ਤੋਂ ਬਾਅਦ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ‘ਵਾਹ ਤਾਜ’ ਬੋਲਣ ਤੋਂ ਆਪਣੇ ਨੂੰ ਰੋਕ ਨਹੀਂ ਸਕੇ। ਸ੍ਰੀ ਨੇਤਨਯਾਹੂ ਆਪਣੀ ਪਤਨੀ ਸਾਰਾ ਨਾਲ ਲਗਭਗ 11 ਵਜੇ ਆਗਰਾ ਪਹੁੰਚੇ ਸਨ। ਤਾਜ ਮਹਿਲ ਕੰਪਲੈਕਸ ‘ਚ ਉਹ ਇੱਕ ਘੰਟੇ ਤੋਂ ਵੱਧ ਰਹੇ। ਉਨ੍ਹਾਂ ਪਤਨੀ ਨਾਲ ‘ਡਾਇਨਾ ਬੈਂਚ’ ‘ਤੇ ਫੋਟੋ ਕਰਵਾਈ ਲੋਕਾਂ ਨੂੰ ਤਾਜਮਹਿਲ ਸਬੰਧੀ ਜਾਣਕਾਰੀ ਹਾਸਲ ਕੀਤੀ ਕੰਪਲੈਕਸ ‘ਚ ਡਾਇਨਾ ਬੈਂਚ ਦੇ ਨਾਲ ਹੀ ਕਈ ਹੋਰ ਸਥਾਨਾਂ ‘ਤੇ ਫੋਟੋ ਖਿਚਵਾਈ। ਲੋਕ ਕਲਾਕਾਰਾਂ ਨੇ ਬਿਹਤਰੀਨ ਮਿਊਰ ਨਾਂਚ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਕਲਾਕਾਰਾਂ ਨੇ ਵੀ ਉਨ੍ਹਾਂ ਦੇ ਨਾਲ ਫੋਟੋ ਖਿਚਵਾਈ ਸੁਰੱਖਿਆ ਦੇ ਵੱਡੇ ਪ੍ਰਬੰਧ ਦਰਮਿਆਨ ਤਾਜਮਹਿਲ ਦੇ ਦੀਦਾਰ ਲਈ ਆਏ ਸ੍ਰੀ ਨੇਤਨਯਾਹੂ ਨੇ ਤਾਜਮਹਿਲ ਦੀ ਖੂਬਸੂਰਤ ਨਕਾਸ਼ੀਆਂ ਨੂੰ ਨਿਹਾਰਿਆ।
ਉਸਦੀ ਸ਼ਲਾਘਾ ਕੀਤੀ ਕੰਪਲੈਕਸ ‘ਚ ਸ੍ਰੀ ਨੇਤਨਯਾਹੂ ਦੀ ਮੌਜ਼ੂਦਗੀ ਦੌਰਾਨ ਆਮ ਸੈਲਾਨੀਆਂ ਨੂੰ ਤਾਜ਼ ਦੇ ਦੀਦਾਰ ਤੋਂ ਰੋਕ ਦਿੱਤਾ ਗਿਆ ਸੀ। ਤਾਜ ਮਹਿਲਾ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਇੱਕ ਹੋਟਲ ‘ਚ ਦੁਪਹਿਰ ਦਾ ਭੋਜਨ ਕੀਤਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਗੱਲਬਾਤ ਕੀਤੀ। ਦੋਵਾਂ ਆਗੂਆਂ ਦਰਮਿਆਨ ਵੀਹ ਮਿੰਟਾਂ ਤੋਂ ਵੱਧ ਗੱਲ ਹੋਈ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਦਾ ਹਵਾਈ ਅੱਡੇ ‘ਤੇ ਸਵਾਗਤ ਕੀਤਾ।