ਨਵੀਂ ਦਿੱਲੀ (ਏਜੰਸੀ)। ਪ੍ਰੋ ਰੈਸਲਿੰਗ ਲੀਗ 3 ‘ਚ ਸੀਜ਼ਨ ਦਾ ਸਭ ਤੋਂ ਰੌਚਕ ਮੁਕਾਬਲਾ ਵੇਖਣ ਨੂੰ ਮਿਲਿਆ ਜਿੱਥੇ ਮੌਜ਼ੂਦਾ ਚੈਂਪੀਅਨ ਪੰਜਾਬ ਰਾਇਲਸ ਨੇ ਵੀਰ ਮਰਾਠਾ ਨੂੰ 4-3 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ ਮੁਕਾਬਲੇ ਦਾ ਨਤੀਜਾ ਆਖਰੀ ਬਾਓਟ ‘ਚ ਨਿੱਕਲਿਆ ਜਿੱਥੇ ਮੌਜ਼ੂਦਾ ਕੌਮੀ ਚੈਂਪੀਅਨ ਜਤਿੰਦਰ ਨੇ ਪ੍ਰਵੀਨ ਰਾਣਾ ਨੂੰ ਹਰਾ ਕੇ ਆਪਣੀ ਟੀਮ ਨੂੰ ਰੌਚਕ ਜਿੱਤ ਦਿਵਾਈ ਫੈਸਲਾਕੁਨ ਬਾਓਟ ‘ਚ 74 ਕਿਗ੍ਰਾ. ਭਾਰ ਵਰਗ ‘ਚ ਪੰਜਾਬ ਦੇ ਜਤਿੰਦਰ ਅਤੇ ਮਰਾਠਾ ਦੇ ਪ੍ਰਵੀਨ ਰਾਣਾ ਦਰਮਿਆਨ ਮੁਕਾਬਲਾ ਸ਼ੁਰੂ ਹੋਇਆ ਪਹਿਲੇ ਹਾਫ ਤੱਕ ਜਤਿੰਦਰ ‘ਤੇ ਪ੍ਰਵੀਨ ਨੇ 4-0 ਦਾ ਵਾਧਾ ਬਣਾਇਆ ਪਰ ਦੂਜੇ ਹਾਫ ‘ਚ ਜਤਿੰਦਰ ਨੇ ਪ੍ਰਵੀਨ ਨੂੰ 7-4 ਨਾਲ ਹਰਾ ਕੇ ਆਪਣੀ ਟੀਮ ਨੂੰ ਜੇਤੂ ਬਣਾ ਦਿੱਤਾ।
65 ਕਿਗ੍ਰਾ. ਭਾਰ ਵਰਗ ‘ਚ ਖੇਡੇ ਗਏ ਪਹਿਲੇ ਬਾਓਟ ‘ਚ ਬੇਕਬੁਲਾਤੋਵ ਇਲਿਆਸ ਨੇ ਵੀਰ ਮਰਾਠਾ ਦੇ ਅਮਿਤ ਧਨਕੜ ਨੂੰ 8-0 ਨਾਲ ਹਰਾ ਕੇ ਪੰਜਾਬ ਰਾਇਲਸ ਨੂੰ ਅੱਗੇ ਕੀਤਾ ਉੱਧਰ ਤੀਜੇ ਸੀਜ਼ਨ ਦੀ ਆਪਣੀ ਪਹਿਲੀ ਬਾਓਟ ਹਾਰਨ ਤੋਂ ਬਾਅਦ ਪੰਜਾਬ ਰਾਇਲਸ ਦੀ ਟਿਊਨੀਸ਼ੀਅਨ ਗਰਲ ਮਾਰਵਾ ਆਮਰੀ ਨੇ 57 ਕਿਗ੍ਰਾ. ‘ਚ ਵੀਰ ਮਰਾਠਾ ਦੀ ਪੂਜਾ ਢਾਂਡਾ ਨੂੰ 10-3 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਕਿਰਾਏ ’ਤੇ ਰਹਿ ਰਹੇ ਬੈਂਕ ਮੈਨੇਜਰ ਦੀ ਭੇਦਭਰੇ ਹਾਲਾਤਾਂ ’ਚ ਕਮਰੇ ’ਚ ਲਟਕਦੀ ਮਿਲੀ ਲਾਸ਼
ਉੱਥੇ 125 ਕਿਗ੍ਰਾ. ਭਾਰ ਵਰਗ ‘ਚ ਅਗਲਾ ਮੁਕਾਬਲਾ ਪੰਜਾਬ ਰਾਇਲਸ ਦੇ ਆਈਕਨ ਸਟਾਂਰ ਪੇਟ੍ਰਾਸ਼ਿਵਲੀ ਗੇਨੋ ਤੇ ਵੀਰ ਮਰਾਠਾ ਦੇ ਲੇਵਾਂਦ ਬੇਰੀਆਂਦਜੇ ਦਰਮਿਆਨ ਖੇਡਿਆ ਗਿਆ, ਜਿਸ ‘ਚ ਮੌਜ਼ੂਦਾ ਵਰਲਡ ਚੈਂਪੀਅਨ ਗੇਨੋ ਨੇ 3-0 ਨਾਲ ਜਿੱਤ ਹਾਸਲ ਕੀਤੀ ਤੇ ਆਪਣੀ ਟੀਮ ਨੂੰ ਵਾਧੇ ‘ਤੇ ਲਿਆ ਦਿੱਤਾ ਉੱਥੇ 76 ਕਿਗ੍ਰਾ. ਭਾਰ ਵਰਗ ‘ਚ ਵੀਰ ਮਰਾਠਾ ਦੀ ਆਈਕਨ ਸਟਾਰ ਵੇਸਲਿਸਾ ਮਾਰਜਾਲਿਯੂਕ ਨੇ ਪੰਜਾਬ ਦੀ ਸੇਲੇਨ ਫਾਂਟਾ ਕੋਂਬਾ ਨੂੰ 6-2 ਨਾਲ ਹਰਾ ਕੇ ਮੁਕਾਬਲੇ ‘ਚ ਆਪਣੀ ਟੀਮ ਦੀ ਵਾਪਸੀ ਕਰਵਾਈ ਇਸ ਮੁਕਾਬਲੇ ‘ਚ ਅਗਲੀ ਬਾਜ਼ੀ ਪੰਜਾਬ ਦੇ ਖਾਤੇ ‘ਚ ਗਈ 57 ਕਿਗ੍ਰਾ. ਭਾਰ ਵਰਗ ‘ਚ ਉਤਕਰਸ਼ ਕਾਲੇ ਨੇ ਸਰਵਲ ਨੂੰ ਇੱਕ ਬੇਹੱਦ ਦਿਲਚਸਪ ਮੁਕਾਬਲੇ ‘ਚ 5-4 ਨਾ ਹਰਾ ਕੇ ਪੰਜਾਬ ਨੂੰ ਇੱਕ ਵਾਰ ਫਿਰ ਵਾਧੇ ‘ਤੇ ਲਿਆ ਦਿੱਤਾ ਮੌਜ਼ੂਦਾ ਨੈਸ਼ਨਲ ਚੈਂਪੀਅਨ ਉਤਕਰਸ਼ ਇਸ ਮੁਕਾਬਲੇ ‘ਚ ਸ਼ੁਰੂਆਤ ‘ਚ ਪਿੱਛੜਦੇ ਨਜ਼ਰ ਆਏ ਪਰ ਦੂਜੇ ਹਾਫ ‘ਚ ਉਨ੍ਹਾਂ ਨੇ ਪਲਟਵਾਰ ਕਰਦਿਆਂ ਬਾਓਟ ਨੂੰ ਆਪਣੇ ਨਾਂਅ ਕਰ ਲਿਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦਾ ਐਲਾਨ, ਬਨਣ ਜਾ ਰਹੀ ਐ ਇੱਕ ਹੋਰ ਹਾਈ ਸਕਿਊਰਿਟੀ ਜ਼ੇਲ੍ਹ
ਮਹਿਲਾਵਾਂ ਦੀ 50 ਕਿਗ੍ਰਾ. ਭਾਰ ਵਰਗ ‘ਚ ਵੀਰ ਮਰਾਠਾ ਦੀ ਰਿਤੂ ਫੋਗਟ ਤੇ ਪੰਜਾਬ ਰਾਇਲਸ ਦੀ ਨਿਰਮਲਾ ਦੇਵੀ ਦਰਮਿਆਨ ਤਿੱਖੀ ਦੀ ਟੱਕਰ ਵੇਖਣ ਨੂੰ ਮਿਲੀ ਉਤਾਰ-ਚੜ੍ਹਾਅ ਨਾਲ ਭਰੇ ਇਸ ਬਾਓਟ ‘ਚ ਆਖਰੀ ਪਲਾਂ ਤੱਕ ਜਿੱਤ ਕਿਸੇ ਨੂੰ ਮਿਲੇਗੀ ਇਹ ਅੰਦਾਜਾ ਲਾ ਪਾਉਣਾ ਮੁਸ਼ਕਲ ਸੀ ਆਖਰੀ 10 ਸੈਕਿੰਡ ‘ਚ ਨਿਰਮਲਾ ਵਾਧੇ ‘ਤੇ ਚੱਲ ਰਹੀ ਸੀ ਪਰ ਰਿਤੂ ਨੇ ਹਿੰਮਤ ਨਹੀਂ ਹਾਰੀ ਤੇ ਕੁਝ ਚੰਗੇ ਦਾਅ ਲਾਏ ਪਰ ਬਾਓਟ ਦਾ ਸਮਾਂ ਸਮਾਪਤ ਹੋ ਗਿਆ ਇਸ ਤੋਂ ਪਹਿਲਾਂ ਹੀ ਵੀਰ ਮਰਾਠਾ ਦੇ ਕੋਚ ਨੇ ਰੇਫਰਲ ਮੰਗਿਆ ਅਤੇ ਰਿਤੂ ਨੂੰ ਤਿੰਨ ਅੰੰਕਾਂ ਦਾ ਫਾਇਦਾ ਮਿਲਿਆ, ਜਿਸ ਨਾਲ ਉਹ 9-7 ਨਾਲ ਇਸ ਮੁਕਾਬਲੇ ‘ਚ ਜੇਤੂ ਰਹੀ।