Malout News: ਡੇਰਾ ਸ਼ਰਧਾਲੂ ਨੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਆਪਣਾ ਜਨਮ ਦਿਨ

Malout News
Malout News: ਡੇਰਾ ਸ਼ਰਧਾਲੂ ਨੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਆਪਣਾ ਜਨਮ ਦਿਨ

ਵਾਤਾਵਰਣ ਨੂੰ ਬਚਾਉਣ ਲਈ ਫਲਦਾਰ ਬੂਟੇ ਲਾਏ ਤੇ ਮਾਂ ਸੀਤਾ ਰਸੋਈ ’ਚ ਲੋੜਵੰਦਾਂ ਨੂੰ ਖਾਣਾ ਖੁਆਉਣ ਦੀ ਸੇਵਾ ਵੀ ਕੀਤੀ | Malout News

Malout News: ਮਲੋਟ (ਮਨੋਜ)। ਮਲੋਟ ਦੇ ਜੋਨ ਨੰਬਰ 4 ਦੇ ਅਣਥੱਕ ਸੇਵਾਦਾਰ ਨੇ ਆਪਣਾ ਜਨਮ ਦਿਨ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ। ਜਾਣਕਾਰੀ ਦਿੰਦਿਆਂ ਸੇਵਾਦਾਰ ਅਸ਼ੋਕ ਗਰੋਵਰ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਜਿੱਥੇ ਅੱਜ ਉਸਨੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਫਲਦਾਰ ਬੂਟੇ ਲਾਏ ਉਥੇ ਭਾਰਤ ਵਿਕਾਸ ਪਰੀਸ਼ਦ ਮਲੋਟ ਸ਼ਾਖਾ ਵੱਲੋਂ ਚਲਾਈ ਜਾ ਰਹੀ।

ਇਹ ਖਬਰ ਵੀ ਪੜ੍ਹੋ : Punjab Holiday: ਪੰਜਾਬ ’ਚ ਮੰਗਲਵਾਰ ਨੂੰ ਸਰਕਾਰੀ ਛੁੱਟੀ, ਸਕੂਲ ਤੇ ਕਾਲਜ਼ ਤੇ ਦਫ਼ਤਰ ਰਹਿਣਗੇ ਬੰਦ

ਮਾਂ ਸੀਤਾ ਰਸੋਈ ’ਚ ਲੋੜਵੰਦ ਲੋਕਾਂ ਨੂੰ ਖਾਣਾ ਖੁਆਉਣ ਦੀ ਸੇਵਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਪੂਰਾ ਪਰਿਵਾਰ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੈ ਤੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ’ਚ ਹਮੇਸ਼ਾਂ ਹੀ ਸਹਿਯੋਗ ਕਰਦਾ ਰਹਿੰਦਾ ਹੈ। ਉਨ੍ਹਾਂ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਮਾਨਵਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। Malout News

ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਪੰਜਾਬ ਦੇ ਰੀਜ਼ਨਲ ਸਕੱਤਰ ਰਾਜ ਵਾਟਸ, ਸਟੇਟ ਕਨਵੀਨਰ ਰਜਿੰਦਰ ਪਪਨੇਜਾ, ਮਲੋਟ ਸ਼ਾਖਾ ਦੇ ਕੈਸ਼ੀਅਰ ਸੋਹਣ ਲਾਲ ਗੂੰਬਰ ਤੋਂ ਇਲਾਵਾ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, ਜੋਨ 4 ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ, ਜੋਨ 4 ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਗੁਲਸ਼ਨ ਅਰੋੜਾ ਇੰਸਾਂ, ਸੰਜੀਵ ਭਠੇਜਾ ਇੰਸਾਂ, ਦੀਪਕ ਮੱਕੜ ਇੰਸਾਂ, ਡਾ. ਜੈਪਾਲ ਇੰਸਾਂ, ਧਰਮਪਾਲ ਇੰਸਾਂ, ਅਮਨ ਇੰਸਾਂ ਤੋਂ ਇਲਾਵਾ ਪਰਿਵਾਰਿਕ ਮੈਂਬਰ ਪ੍ਰਿਯੰਕਾ ਗਰੋਵਰ ਇੰਸਾਂ ਅਤੇ ਕਬੀਰ ਗਰੋਵਰ ਇੰਸਾਂ ਵੀ ਮੌਜੂਦ ਸਨ। Malout News

Malout News
Malout News: ਡੇਰਾ ਸ਼ਰਧਾਲੂ ਨੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਆਪਣਾ ਜਨਮ ਦਿਨ