MSG Gurumantar Bhandara: ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਸਰਸਾ ਤੋਂ ਪਵਿੱਤਰ ਐਮਐਸਜੀ ਭੰਡਾਰੇ ਸਬੰਧੀ ਜ਼ਰੂਰੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਿਤੀ 25 ਮਾਰਚ 2026 ਨੂੰ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ਵਿਖੇ ਐਮਐਸਜੀ ਗੁਰੂਮੰਤਰ ਭੰਡਾਰਾ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਪਵਿੱਤਰ ਮੌਕੇ ’ਤੇ ਭੰਡਾਰੇ ਦਾ ਸਮਾਂ ਸਵੇਰੇ 9:00 ਦਾ ਰਹੇਗਾ। MSG Gurumantar Bhandara
ਜ਼ਿਕਰਯੋਗ ਹੈ ਕਿ 25 ਮਾਰਚ 1973 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੂਜਨੀਕ ਬੇਪਰਵਾਹ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਗੁਰੂਮੰਤਰ ਦੀ ਅਨਮੋਲ ਦਾਤ ਬਖਸ਼ੀ ਸੀ। ਇਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ਼ ਨੇ ਵੀ ਮਾਰਚ ਮਹੀਨੇ ’ਚ ਹੀ ਗੁਰੂਮੰਤਰ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ। ਇਸ ਲਈ ਦੇਸ਼-ਵਿਦੇਸ਼ ਦੀ ਕਰੋੜਾਂ ਸਾਧ-ਸੰਗਤ ਇਸ ਪੂਰੇ ਮਹੀਨੇ ਨੂੰ ਪਵਿੱਤਰ ਐਮਐਸਜੀ ਗੁਰੂਮੰਤਰ ਭੰਡਾਰੇ ਦੇ ਰੂਪ ’ਚ ਮਾਨਵਤਾ ਭਲਾਈ ਦੇ 175 ਕਾਰਜ਼ ਕਰਕੇ ਮਨਾਉਂਦੀ ਹੈ। MSG Gurumantar Bhandara
ਇਹ ਖਬਰ ਵੀ ਪੜ੍ਹੋ : MSG Bhandara: ਰਾਜਸਥਾਨ ਦੀ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ














