114 ਕੋਲੰਬੀਆਈ ਫੌਜੀ ਤੇ 11 ਚਾਲਕ ਦਲ ਦੇ ਮੈਂਬਰ ਸਨ ਸਵਾਰ
Colombo Military Plane Crash: ਬੋਗੋਟਾ (ਏਜੰਸੀ)। ਸੋਮਵਾਰ ਨੂੰ ਕੋਲੰਬੀਆ ’ਚ ਇੱਕ ਏਅਰ ਫੋਰਸ ਹਰਕੂਲਸ ਸੀ-130 ਜਹਾਜ਼ ਉਡਾਣ ਭਰਨ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਹੁਣ ਤੱਕ 66 ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਤੋਂ ਵੱਧ ਜ਼ਖਮੀ ਹੋ ਗਏ ਹਨ, ਜਦੋਂ ਕਿ 4 ਸੈਨਿਕ ਅਜੇ ਵੀ ਲਾਪਤਾ ਹਨ। ਇੱਕ ਫੌਜੀ ਨੇ ਏਐਫਪੀ ਨੂੰ ਦੱਸਿਆ ਕਿ 58 ਸੈਨਿਕ, ਛੇ ਹਵਾਈ ਸੈਨਾ ਕਰਮਚਾਰੀ ਤੇ ਦੋ ਪੁਲਿਸ ਅਧਿਕਾਰੀ ਮਾਰੇ ਗਏ ਹਨ। ਰਾਇਟਰਜ਼ ਅਨੁਸਾਰ, ਕੋਲੰਬੀਆ ਦੇ ਹਵਾਈ ਸੈਨਾ ਦੇ ਮੁਖੀ ਮੇਜਰ ਜਨਰਲ ਕਾਰਲੋਸ ਫਰਨਾਂਡੋ ਸਿਲਵਾ ਨੇ ਕਿਹਾ ਕਿ ਜਹਾਜ਼ ’ਚ 114 ਸੈਨਿਕ ਤੇ 11 ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹ ਹਾਦਸਾ ਪੇਰੂ ਦੀ ਸਰਹੱਦ ਦੇ ਨੇੜੇ ਦੱਖਣੀ ਐਮਾਜ਼ਾਨ ਖੇਤਰ ਦੇ ਪਿਊਰਟੋ ਲੇਗੁਇਜ਼ਾਮੋ ’ਚ ਵਾਪਰਿਆ। ਰੱਖਿਆ ਮੰਤਰੀ ਪੇਡਰੋ ਸਾਂਚੇਜ਼ ਨੇ ਕਿਹਾ ਕਿ ਜਹਾਜ਼ ਰਨਵੇਅ ਤੋਂ ਲਗਭਗ 1.5 ਕਿਲੋਮੀਟਰ ਦੂਰ ਡਿੱਗ ਗਿਆ।
ਇਹ ਖਬਰ ਵੀ ਪੜ੍ਹੋ : Iran Israel US Conflict: ਇਰਾਨ-ਇਜ਼ਰਾਈਲ-ਅਮਰੀਕਾ ਤਕਰਾਰ, ਪੱਛਮੀ ਏਸ਼ੀਆ ਪ੍ਰਮਾਣੂ ਊਰਜਾ ਦੇ ਪਰਛਾਵੇਂ ਹੇਠ














