
ਜੈ ਸ਼ਾਹ, ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਸਮੇਤ 900 ਮਹਿਮਾਨਾਂ ਦੇ ਆਉਣ ਦੀ ਉਮੀਦ
Kuldeep Yadav Reception: ਲਖਨਊ (ਏਜੰਸੀ)। ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਸਪਿਨਰ ਕੁਲਦੀਪ ਯਾਦਵ ਅੱਜ ਲਖਨਊ ’ਚ ਆਪਣੇ ਵਿਆਹ ਦੀ ਰਿਸੈਪਸ਼ਨ ਦੀ ਮੇਜ਼ਬਾਨੀ ਕਰ ਰਹੇ ਹਨ। ਆਈਸੀਸੀ ਚੇਅਰਮੈਨ ਜੈ ਸ਼ਾਹ, ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ, ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ, ਸ਼ਿਖਰ ਧਵਨ ਤੇ ਰਵਿੰਦਰ ਜਡੇਜਾ ਸਮੇਤ 900 ਤੋਂ ਵੱਧ ਮਹਿਮਾਨਾਂ ਦੇ ਆਉਣ ਦੀ ਉਮੀਦ ਹੈ। ਵੀਵੀਆਈਪੀ ਮਹਿਮਾਨਾਂ ਨੂੰ ਲਿਜਾਣ ਲਈ ਚਾਰ ਚਾਰਟਰਡ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਖਬਰ ਵੀ ਪੜ੍ਹੋ : Mukham Mantri Sehat Yojana: ਪੰਜਾਬ ਬਜਟ 2026-27 ‘ਚ ₹2000 ਕਰੋੜ ਦੀ ਵੰਡ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮ…
ਰਾਜਨੀਤੀ, ਉਦਯੋਗ ਤੇ ਮਨੋਰੰਜਨ ਦੇ ਖੇਤਰਾਂ ਦੀਆਂ ਕਈ ਮੁੱਖ ਹਸਤੀਆਂ ਦੇ ਵੀ ਰਿਸੈਪਸ਼ਨ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਨਜ਼ਦੀਕੀ ਪਰਿਵਾਰਕ ਸਾਥੀਆਂ ਨੇ ਖੁਲਾਸਾ ਕੀਤਾ ਕਿ ਕੁਲਦੀਪ ਦੀ ਆਈਪੀਐਲ ਟੀਮ, ਦਿੱਲੀ ਕੈਪੀਟਲਸ ਦੇ ਖਿਡਾਰੀ, ਨਾਲ ਹੀ ਬੀਸੀਸੀਆਈ ਤੇ ਆਈਸੀਸੀ ਨਾਲ ਜੁੜੇ ਅਧਿਕਾਰੀ ਵੀ ਇਸ ਸਮਾਗਮ ’ਚ ਮੌਜੂਦ ਹੋ ਸਕਦੇ ਹਨ। ਸਾਬਕਾ ਕ੍ਰਿਕੇਟਰ ਸ਼ਿਖਰ ਧਵਨ, ਆਲਰਾਊਂਡਰ ਰਵਿੰਦਰ ਜਡੇਜਾ ਤੇ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਪਹਿਲਾਂ ਹੀ ਲਖਨਊ ਪਹੁੰਚ ਚੁੱਕੇ ਹਨ।
ਜਾਣਕਾਰੀ ਅਨੁਸਾਰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਮੇਤ ਕਈ ਵੀਵੀਆਈਪੀ ਮਹਿਮਾਨਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਕੁਲਦੀਪ ਨੇ 14 ਮਾਰਚ ਨੂੰ ਆਪਣੇ ਬਚਪਨ ਦੇ ਦੋਸਤ ਵੰਸ਼ਿਕਾ ਸਿੰਘ ਨਾਲ ਵਿਆਹ ਕਰਵਾਇਆ ਸੀ। ਵਿਆਹ ਸਮਾਰੋਹ ਉੱਤਰਾਖੰਡ ਦੇ ਮਸੂਰੀ ’ਚ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀ ਸਾਥੀਆਂ ਦੀ ਮੌਜੂਦਗੀ ਵਿੱਚ ਹੋਇਆ। Kuldeep Yadav Reception













