ਸਾਡੇ ਨਾਲ ਸ਼ਾਮਲ

Follow us

29.1 C
Chandigarh
Tuesday, March 17, 2026
More
    Home Breaking News Tribute: ਸੱਚਖ...

    Tribute: ਸੱਚਖੰਡ ਵਾਸੀ ਮਦਨ ਲਾਲ ਇੰਸਾਂ ਦੀ ਨਮਿੱਤ ਨਾਮ ਚਰਚਾ, ਸਾਧ-ਸੰਗਤ ਨੇ ਦਿੱਤੀ ਸ਼ਰਧਾਂਜਲੀ

    Tribute
    ਬੱਲੂਆਣਾ: ਸੱਚਖੰਡਵਾਸੀ ਮਦਨ ਲਾਲ ਇੰਸਾਂ ਨਮਿੱਤ ਪਿੰਡ ਢਾਬਾਂ ਕੋਕਰੀਆਂ ਵਿਖੇ ਹੋਈ ਬਲਾਕ ਪੱਧਰੀ ਨਾਮਚਰਚਾ ਵਿਚ ਸਰਧਾਂਜਲੀ ਦੇਣ ਪਹੁੰਚੇ ਰਿਸ਼ਤੇਦਾਰ, ਸਾਧ-ਸੰਗਤ, ਪ੍ਰਮੁੱਖ ਸਖ਼ਸੀਅਤਾਂ ਤੇ ਪਰਿਵਾਰ ਵੱਲੋਂ ਜ਼ਰੂਰਤਮੰਦਾਂ ਨੂੰ ਰਾਸ਼ਨ ਕਿੱਟਾਂ ਵੰਡੇ ਜਾਣ ਦਾ ਦ੍ਰਿਸ਼। ਤਸਵੀਰ: ਮੇਵਾ ਸਿੰਘ

    ਪਰਿਵਾਰਕ ਮੈਂਬਰਾਂ,ਸੱਚੇ ਨਿਮਰ ਸੇਵਾਦਾਰਾਂ,ਸਮੂਹ ਸਾਧ-ਸੰਗਤ ਪ੍ਰਮੁੱਖ ਸਖਸ਼ੀਅਤਾਂ ਨੇ ਦਿੱਤੀ ਸ਼ਰਧਾਂਜਲੀ

    Tribute: ਬੱਲੂਆਣਾ, (ਮੇਵਾ ਸਿੰਘ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੱਚਖੰਡਵਾਸੀ ਮਦਨ ਲਾਲ ਇੰਸਾਂ ਵਾਸੀ ਢਾਬਾਂ ਕੋਕਰੀਆਂ, ਬਲਾਕ ਬੱਲੂਆਣਾ, ਜ਼ਿਲ੍ਹਾ ਫਾਜ਼ਿਲਕਾ ਜੋ ਬੀਤੇ ਦਿਨੀ ਆਪਣੀ ਸਵਾਸਾਂ ਰੂਪੀ ਪੁੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ, ਨਮਿੱਤ ਬਲਾਕ ਪੱਧਰੀ ਨਾਮ ਚਰਚਾ ਸ਼ਰਧਾਂਜਲੀ ਸਮਾਗਮ ਦੇ ਰੂਪ ਵਿਚ ਪਰਿਵਾਰ ਵੱਲੋਂ ਪਿੰਡ ਢਾਬਾਂ ਕੋਕਰੀਆਂ ਵਿਖੇ ਕਰਵਾਈ ਗਈ। ਨਾਮ ਚਰਚਾ ਦੀ ਸਮਾਪਤੀ ’ਤੇ ਪੂਜਨੀਕ ਗੁਰੂ ਜੀ ਦੇ ਅਪਾਰ ਦਇਆ ਮਿਹਰ ਸਦਕਾ ਚਲਾਏ ਜਾ ਰਹੇ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਪਰਿਵਾਰ ਵੱਲੋਂ 5 ਜ਼ਰੂਰਤਮੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਦੀਆਂ ਕਿੱਟਾਂ ਤਕਸੀਮ ਕੀਤੀਆਂ ਗਈਆਂ।

    ਪਰਿਵਾਰ ਨੇ 5 ਜ਼ਰੂਰਤਮੰਦਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ

    ਇਸ ਤੋਂ ਪਹਿਲਾਂ ਹੋਈ ਬਲਾਕ ਪੱਧਰੀ ਨਾਮਚਰਚਾ ਦੀ ਸੁਰੂਆਤ ਬਲਾਕ ਪ੍ਰੇਮੀ ਸੇਵਕ ਰਾਮ ਕੁਮਾਰ ਇੰਸਾਂ ਨੇ ਪਵਿੱਤਰ ਨਾਅਰਾ ਲਾ ਕੇ ਸ਼ੁਰੂ ਕਰਵਾਈ, ਨਾਮਚਰਚਾ ਦੌਰਾਨ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਵਾਲੀ ਆਡੀਓ ਸੀਡੀ ਵੀ ਸਾਧ-ਸੰਗਤ ਨੂੰ ਸੁਣਾਈ ਗਈ। ਇਸ ਮੌਕੇ ਪੰਜਾਬ ਦੇ ਸੱਚੇ ਨਿਮਰ ਸੇਵਦਾਰ ਗੁਰਚਰਨ ਸਿੰਘ ਇਸਾਂ ਰਿਟਾ: ਡੀਈਓ ਨੇ ਸੱਚਖੰਡਵਾਸੀ ਮਦਨ ਲਾਲ ਇੰਸਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਦੀ ਸਟੇਟ ਕਮੇਟੀ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਨ, ਤੇ ਕੁੱਲ ਮਾਲਕ ਦੇ ਚਰਨਾਂ ਵਿਚ ਅਰਦਾਸ ਕਰਦੇ ਹਨ, ਕਿ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ।

    ਉਨ੍ਹਾਂ ਕਿਹਾ ਕਿ ਸੱਚਖੰਡ ਵਾਸੀ ਮਦਨ ਲਾਲ ਇੰਸਾਂ ਨੇ ਆਪਣੇ ਮਾਨਸ ਜਨਮ ਦਾ ਅਸਲ ਲਾਹਾ ਡੇਰਾ ਸੱਚਾ ਸੌਦਾ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਆਪਣੇ ਜਿਉਂਦੇ ਜੀਅ ਖੱਟ ਲਿਆ ਸੀ, ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਭੈਣਾਂ ਤੇ ਭਰਾ ਵੀ ਆਪਣੇ ਮਾਨਸ ਜਨਮ ਦਾ ਲਾਹਾ ਆਪਣੇ ਜਿਉਂਦੇ ਜੀਅ ਖੱਟ ਲੈਣ। ਇਸ ਤੋਂ ਬਾਅਦ ਐਡਵੋਕੇਟ ਵਿਵੇਕ ਇੰਸਾਂ ਨੇ ਦੱਸਿਆ ਕਿ ਸੱਚਖੰਡਵਾਸੀ ਮਦਨ ਲਾਲ ਇਸਾਂ ਉਹ ਪਹਿਲੇ ਵਿਅਕਤੀ ਸਨ, ਜਿੰਨ੍ਹਾਂ ਨੇ ਪਿੰਡ ਢਾਬਾ ਕੋਕਰੀਆਂ ਵਿਚ ਸਭ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਤੇ ਇਸ ਤੋਂ ਬਾਅਦ ਸਮੂਹ ਪਰਿਵਾਰ ਤੇ ਪਿੰਡ ਦੇ ਬਹੁਤ ਸਾਰੇ ਵਿਅਕਤੀ ਨੂੰ ਵੀ ਡੇਰਾ ਸੱਚਾ ਸੌਦਾ ਦੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਨਾਲ ਜੁੜਨ ਲਈ ਪੂਰਾ ਸਹਿਯੋਗ ਕੀਤਾ।

    ਇਹ ਵੀ ਪੜ੍ਹੋ: Assembly Election Dates: ਆਸਾਮ, ਪੱਛਮੀ ਬੰਗਾਲ ਸਮੇਤ ਚਾਰ ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਲਈ ਚੋਣਾਂ ਦੀਆਂ …

    ਇਸ ਮੌਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਅਤੇ ਪਰਿਵਾਰਕ ਮੈਂਬਰਾਂ ਸ਼ਸੀਬਾਲਾ ਧਰਮ ਪਤਨੀ, ਬੇਟੇ ਪਵਨ ਕੁਮਾਰ, ਅਮਨ ਕੁਮਾਰ, ਅਨਿਲ ਕੁਮਾਰ, ਐਡਵੋਕੇਟ ਵਿਵੇਕ ਇੰਸਾਂ, ਅਸ਼ੋਕ ਕੁਮਾਰ ਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਪੰਜਾਬ ਦੇ ਸੱਚੇ ਨਿਮਰ ਸੇਵਾਦਾਰ ਗੁਰਚਰਨ ਸਿੰਘ ਇੰਸਾਂ, ਦੁਲੀ ਚੰਦ ਇੰਸਾਂ, ਸਤੀਸ ਕੁਮਾਰ ਇੰਸਾਂ, ਐਡਵੋਕੇਟ ਹਰਪ੍ਰੀਤ ਸਿੰਘ ਸਿੱਧੂ, ਬਲਾਕ ਪ੍ਰੇਮੀ ਸੇਵਕ ਰਾਮ ਕੁਮਾਰ ਇੰਸਾਂ, ਸੁਖਜੀਤ ਸਿੰਘ ਪੇਮੀ ਸੇਵਕ ਢਾਬਾਂ ਕੋਕਰੀਆਂ, ਸੁਖਚੈਨ ਸਿੰਘ ਇੰਸਾ ਬਲਾਕ ਪ੍ਰੇਕੀ ਸੇਵਕ ਕਿੱਕਰਖੇੜਾ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਗੁਰਪਵਿੱਤਰ ਸਿੰਘ ਇੰਸਾਂ, ਰਾਮ ਪ੍ਰਤਾਪ ਇੰਸਾਂ, ਜਗਦੀਸ ਰਾਏ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ, ਐਮਐਸਜੀ ਆਈ ਟੀ ਵਿੰਗ ਦੇ ਮੈਂਬਰ, ਬਲਾਕ ਅਬੋਹਰ, ਬਲਾਕ ਕਿੱਕਰਖੇੜਾ, ਬਲਾਕ ਬੱਲੂਆਣਾ, ਬਾਰ ਐਸੋਸੀਏਸ਼ਨ ਅਬੋਹਰ ਤੇ ਹੋਰ ਵੀ ਧਾਰਮਿਕ, ਸਮਾਜਿਕ ਸੰਸਥਾਵਾਂ ਤੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਤੇ ਸਿਆਸੀ ਆਗੂਆਂ ਵੱਲੋਂ ਸ਼ੋਕ ਸੰਦੇਸਾਂ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।