ਸਾਡੇ ਨਾਲ ਸ਼ਾਮਲ

Follow us

26.2 C
Chandigarh
Tuesday, March 10, 2026
More
    Home Breaking News Raikot News: ...

    Raikot News: ਰਾਏਕੋਟ ਦੇ ਦੋ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

    Bomb Threat
    ਰਾਏਕੋਟ : ਰਾਏਕੋਟ ਪਬਲਿਕ ਸਕੂਲ ਵਿੱਚ ਪੁਲਿਸ ਜਾਂਚ ਕਰਦੀ ਹੋਈ । ਫੋਟੋ : ਰਾਏਕੋਟੀ

    ਡੀਐਸਪੀ ਰਾਏਕੋਟ ਹਰਜਿੰਦਰ ਸਿੰਘ ਨੇ ਕਿਹਾ ਸਥਿਤੀ ਕਾਬੂ ਹੇਠ ਪਰ ਮਾਪਿਆਂ ’ਚ ਦਹਿਸ਼ਤ

    Raikot News: (ਆਰ ਜੀ ਰਾਏਕੋਟੀ) ਰਾਏਕੋਟ। ਰਾਏਕੋਟ ਦੇ ਦੋ ਨਿੱਜੀ ਸਕੂਲਾਂ, ਰਾਏਕੋਟ ਪਬਲਿਕ ਸਕੂਲ ਅਤੇ ਇੰਡੋ-ਕਨੇਡੀਅਨ ਸਕੂਲ ਜਗਰਾਓਂ ਰੋਡ, ਬੱਸੀਆਂ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਉਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਸਕੂਲ ਸਟਾਫ ਵੱਲੋਂ ਇਸ ਧਮਕੀ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਐਸ.ਪੀ (ਡੀ) ਰਾਜਨ ਸ਼ਰਮਾ, ਡੀਐਸਪੀ ਹਰਜਿੰਦਰ ਸਿੰਘ, ਡੀਐਸਪੀ ਸ਼ਿਵਕਮਲ ਸਿੰਘ ਦੀ ਅਗਵਾਈ ਹੇਠ ਬਣਾਈਆਂ ਗਈਆਂ ਸੁਰੱਖਿਆ ਬਲਾਂ ਦੀਆਂ ਟੀਮਾਂ ਨਾਲ ਦੋਵਾਂ ਸਕੂਲਾਂ ਵਿੱਚ ਪੁੱਜੇ ਅਤੇ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ।

    ਇਹ ਵੀ ਪੜ੍ਹੋ: Indian Currency News: 10, 20 ਅਤੇ 50 ਰੁਪਏ ਦੇ ਨੋਟਾਂ ਨੂੰ ਲੈ ਕੇ ਸਰਕਾਰ ਨੇ ਦਿੱਤੀ ਵੱਡੀ ਅਪਡੇਟ

    ਪੁਲਿਸ ਵੱਲੋਂ ਬੰਬ ਨਿਰੋਧਕ ਦਸਤੇ ਅਤੇ ਖੋਜੀ ਕੁੱਤਿਆਂ ਦੀ ਮੱਦਦ ਨਾਲ ਸਕੂਲ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਡੀਐਸਪੀ ਰਾਏਕੋਟ ਹਰਜਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ। ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਗੁਰਸੇਵਕ ਸਿੰਘ, ਥਾਣਾ ਸਦਰ ਦੇ ਇੰਚਾਰਜ ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਮੁਲਾਜ਼ਮ ਵੀ ਹਾਜ਼ਰ ਸਨ।